Monday, April 15, 2024
More

  Latest Posts

  PSEB ਨੇ ਇਸ ਵਜ੍ਹਾ ਕਰ ਕੇ ਸਰਕਾਰੀ ਅਤੇ ਨਿੱਜੀ ਸਕੂਲਾਂ ‘ਤੇ ਕੱਸਿਆ ਸ਼ਿਕੰਜਾ, ਪੂਰਾ ਪੜ੍ਹੋ | Action Punjab


  Punjab Education News: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਉਨ੍ਹਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਤੇ ਸ਼ਿਕੰਜਾ ਕੱਸਿਆ ਹੈ, ਜਿਨ੍ਹਾਂ ਨੇ ਸੈਸ਼ਨ 2023-24 ਲਈ 9ਵੀਂ ਅਤੇ 11ਵੀਂ ਜਮਾਤ ਵਿੱਚ ਬਾਹਰਲੇ ਰਾਜਾਂ ਜਾਂ ਹੋਰ ਬੋਰਡਾਂ ਤੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ। ਜਾਂਚ ਦੌਰਾਨ ਕੁਝ ਸਕੂਲਾਂ ਦੇ ਦਸਤਾਵੇਜ਼ ਵੀ ਅਧੂਰੇ ਪਾਏ ਗਏ ਹਨ।

  ਹੁਣ ਸਕੂਲਾਂ ਨੂੰ ਸਾਰੀ ਪ੍ਰਕਿਰਿਆ ਪੂਰੀ ਕਰ ਕੇ 28 ਮਾਰਚ ਤੱਕ ਬੋਰਡ ਹੈੱਡਕੁਆਰਟਰ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਪ੍ਰਕਿਰਿਆ ਪੂਰੀ ਨਾ ਹੋਈ ਤਾਂ ਵਿਦਿਆਰਥੀਆਂ ਨੂੰ ਨਤੀਜੇ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾ ਨਤੀਜਾ ਰੋਕਿਆ ਜਾਵੇਗਾ।

  PSEB ਦੇ ਮੁਤਾਬਕ ਹੁਣ ਸਕੂਲਾਂ ਨੂੰ 28 ਮਾਰਚ ਤੱਕ ਬੋਰਡ ਹੈੱਡਕੁਆਰਟਰ ਨੂੰ ਸਾਰੇ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਣਗੇ। ਜੇਕਰ ਇਸ ਤੋਂ ਬਾਅਦ ਦੇਰੀ ਹੁੰਦੀ ਹੈ ਤਾਂ 30 ਅਪ੍ਰੈਲ ਤੱਕ ਪ੍ਰਤੀ ਵਿਦਿਆਰਥੀ 500 ਰੁਪਏ ਲੇਟ ਫੀਸ ਵਸੂਲੀ ਜਾਵੇਗੀ। ਇਸ ਤੋਂ ਬਾਅਦ 1,000 ਰੁਪਏ ਲੇਟ ਫੀਸ ਲਈ ਜਾਵੇਗੀ। ਜਿਹੜੇ ਵਿਦਿਆਰਥੀ ਸਾਲ 2023-24 ਲਈ ਰਜਿਸਟ੍ਰੇਸ਼ਨ ਸੰਬੰਧੀ ਗਲਤੀਆਂ ਹਨ। ਉਨ੍ਹਾਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ।

  ਜਾਣੋ ਪੂਰਾ ਮਾਮਲਾ….

  ਸੂਬੇ ਦੇ ਕਈ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਬਾਹਰਲੇ ਰਾਜਾਂ ਜਾਂ ਹੋਰ ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਪਰ ਬੋਰਡ ਦੇ ਧਿਆਨ ਵਿੱਚ ਆਇਆ ਹੈ ਕਿ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਦਸਤਾਵੇਜ਼ ਪੂਰੇ ਨਹੀਂ ਹਨ। ਸਕੂਲਾਂ ਦੀ ਤਰਫੋਂ ਆਨਲਾਈਨ ਦਸਤਾਵੇਜ਼ ਭਰਨ ਸਮੇਂ ਵੀ ਕਮੀਆਂ ਸਾਹਮਣੇ ਆਈਆਂ ਹਨ।

  ਅਜਿਹੇ ‘ਚ ਬੋਰਡ ਨੇ ਅਜਿਹੇ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਦੀ ਬਜਾਏ ਏਰਰ ਦੇ ਦਿੱਤੇ ਸਨ। ਸਕੂਲ ਇਸ ਨੂੰ ਆਪਣੀ ਲੌਗਇਨ ਆਈ.ਡੀ. ‘ਤੇ ਦੇਖ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਕਾਰਵਾਈ ਕਰਨੀ ਪਵੇਗੀ।

  ਇਹ ਖ਼ਬਰਾਂ ਵੀ ਪੜ੍ਹੋ: 


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.