No Smoking Day 2024: ਹਰ ਸਾਲ ਮਾਰਚ ਦੇ ਦੂਜੇ ਬੁੱਧਵਾਰ ਨੂੰ ਨੋ-ਸਮੋਕਿੰਗ ਡੇ ਮਨਾਇਆ ਜਾਂਦਾ ਹੈ, ਜੋ ਇਸ ਸਾਲ 13 ਮਾਰਚ ਨੂੰ ਮਨਾਇਆ ਜਾਵੇਗਾ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਸਿਗਰਟਨੋਸ਼ੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਸਿਗਰਟ ਛੱਡਣ ਲਈ ਪ੍ਰੇਰਿਤ ਕਰਨਾ ਹੈ। ਦਸ ਦਈਏ ਕਿ ਇਸ ਮੌਕੇ ਦੁਨੀਆ ਭਰ ‘ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਤਾਂ ਆਉ ਜਾਣਦੇ ਹਾਂ ‘ਨੋ ਸਮੋਕਿੰਗ ਡੇ’ ਦਾ ਇਤਿਹਾਸ ‘ਤੇ ਮਹੱਤਤਾ…
‘ਨੋ ਸਮੋਕਿੰਗ ਡੇ’ ਦਾ ਇਤਿਹਾਸ: ਇਸ ਦਿਨ ਦਾ ਇਤਿਹਾਸ 40 ਸਾਲ ਪੁਰਾਣਾ ਹੈ। ਦਸ ਦਈਏ ਕਿ ਸਾਲ 1984 ‘ਚ ਬਰਤਾਨੀਆ ‘ਚ ਐਸ਼ ਵੇਡਸਵਾਰ ਦੇ ਮੌਕੇ ‘ਤੇ, ਨੋ ਸਮੋਕਿੰਗ ਨਾਮਕ ਚੈਰਿਟੀ ਦਾ ਗਠਨ ਕੀਤਾ ਗਿਆ ਸੀ, ਜੋ ਸਿਗਰਟਨੋਸ਼ੀ ਨਾਲ ਜੁੜੇ ਸਿਹਤ ਖਤਰਿਆਂ ਨੂੰ ਉਜਾਗਰ ਕਰਨ ਅਤੇ ਸਿਗਰਟਨੋਸ਼ੀ ਛੱਡਣ ‘ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ। ਉਦੋਂ ਤੋਂ ਹੀ ਹਰ ਸਾਲ ਐਸ਼ ਬੁੱਧਵਾਰ ਨੂੰ ਸਿਗਰਟਨੋਸ਼ੀ ਤੋਂ ਮੁਕਤ ਕਰਨ ਲਈ ਮਨਾਇਆ ਜਾਂਦਾ ਸੀ। ਬਾਅਦ ‘ਚ ਇਹ ਦਿਨ ਪੂਰੀ ਦੁਨੀਆ ‘ਚ ਮਾਰਚ ਦੇ ਦੂਜੇ ਬੁੱਧਵਾਰ ਨੂੰ ‘ਨੋ ਸਮੋਕਿੰਗ ਡੇ’ ਦੇ ਨਾਮ ਨਾਲ ਮਨਾਇਆ ਜਾਣ ਲੱਗਾ।
‘ਨੋ ਸਮੋਕਿੰਗ ਡੇ’ ਦੀ ਮਹੱਤਤਾ: ‘ਨੋ ਸਮੋਕਿੰਗ ਡੇ’ ਸਮਾਜ ਨੂੰ ਤੰਬਾਕੂ ਮੁਕਤ ਬਣਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦਾ ਦਿਨ ਹੈ। ਅਜਿਹੇ ‘ਚ ਜੇਕਰ ਤੁਹਾਡੇ ਆਲੇ-ਦੁਆਲੇ ਦੇ ਲੋਕ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਜੀਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਹਾਨੂੰ ਸਿਗਰਟ ਛੱਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਿਉਂਕਿ ਸਿਗਰਟ ਪੀਣ ਨਾਲ ਤੁਹਾਨੂੰ ਕਈ ਘਾਤਕ ਬਿਮਾਰੀਆਂ ਲੱਗ ਸਕਦੀਆਂ ਹਨ, ਜਿਸ ਲਈ ਵਿਅਕਤੀ ਨੂੰ ਇਸ ਆਦਤ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ। ਨਾਲ ਹੀ ਇਹ ਸਮੁੱਚੇ ਸਮਾਜ ‘ਤੇ ਸਿਗਰਟਨੋਸ਼ੀ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਨ ਦਾ ਦਿਨ ਹੈ।
‘ਨੋ ਸਮੋਕਿੰਗ ਡੇ’ ਕਿਵੇਂ ਮਨਾਇਆ ਜਾਂਦਾ ਹੈ?
ਸਿਗਰਟ ਛੱਡੋ: ‘ਨੋ ਸਮੋਕਿੰਗ ਡੇ’ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿਗਰਟ ਛੱਡਣਾ। ਤੁਸੀਂ ਸਿਗਰਟਨੋਸ਼ੀ ਛੱਡਣ ਲਈ ਆਪਣੇ ਆਪ ਨੂੰ ਵਚਨਬੱਧ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਹਮੇਸ਼ਾ ਆਪਣੇ ਵਚਨ ਨਾਲ ਜੁੜੇ ਰਹਿਣ ਦਾ ਵਾਅਦਾ ਕਰ ਸਕਦੇ ਹੋ। ਦਸ ਦਈਏ ਕਿ ਤੁਸੀਂ ਸਿਗਰਟਨੋਸ਼ੀ ਛੱਡਣ ‘ਚ ਆਪਣੀ ਸਭ ਤੋਂ ਵੱਧ ਮਦਦ ਕਰ ਸਕਦੇ ਹੋ। ਨਾਲ ਹੀ ਤੁਸੀਂ ਡਾਕਟਰਾਂ ਦੀ ਸਲਾਹ ਵੀ ਲੈ ਸਕਦੇ ਹੋ।
ਸਿਗਰਟਨੋਸ਼ੀ ਦੇ ਖਤਰਨਾਕ ਪ੍ਰਭਾਵਾਂ ਬਾਰੇ ਗੱਲ ਕਰੋ: ਜੇਕਰ ਤੁਸੀਂ ਸਿਗਰਟ ਨਹੀਂ ਪੀਂਦੇ ਤਾਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੈ। ਤਾਂ ਤੁਹਾਨੂੰ ‘ਨੋ ਸਮੋਕਿੰਗ ਡੇ’ ‘ਤੇ ਸਿਗਰਟਨੋਸ਼ੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਦਸ ਦਈਏ ਕਿ ਤੁਸੀਂ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਕੇ, ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ, ਜਾਂ ਸਥਾਨਕ ਸਮਾਗਮਾਂ ‘ਚ ਸ਼ਾਮਲ ਹੋ ਕੇ ਜਾਗਰੂਕਤਾ ਫੈਲਾ ਸਕਦੇ ਹੋ।