Advance Tax Deadline: ਅੱਜ ਕਲ੍ਹ ਹਰ ਕੋਈ ਇਨਕਮ ਟੈਕਸ ਨੋਟਿਸਾਂ ਤੋਂ ਹੋਣ ਵਾਲਿਆਂ ਸਮਸਿਆਵਾਂ ਤੋਂ ਬਚਣਾ ਚਾਹੁੰਦਾ ਹੈ, ਅਜਿਹੇ ‘ਚ ਅਕਸਰ ਤੁਸੀਂ ਇਹ ਸੁਣਿਆ ਹੋਵੇਗਾ ਕਿ ਕਿਸੇ ਮਸ਼ਹੂਰ ਵਿਅਕਤੀ ਨੇ ਇੰਨਾ ਐਡਵਾਂਸ ਟੈਕਸ ਅਦਾ ਕੀਤਾ ਹੈ।
ਵੈਸੇ ਤਾਂ ਐਡਵਾਂਸ ਟੈਕਸ ਦਾ ਨਾ ਸੁਣ ਕੇ ਤਾਂ ਹਰ ਕਿੱਸੇ ਦੇ ਮਨ ‘ਚ ਇਹ ਸਵਾਲ ਤਾਂ ਆ ਹੀ ਜਾਂਦਾ ਹੈ ਕਿ ਐਡਵਾਂਸ ਟੈਕਸ ਕੀ ਹੁੰਦਾ ਹੈ, ਕਿਉਂ ਅਤੇ ਕਿਵੇਂ ਅਦਾ ਕੀਤਾ ਜਾਂਦਾ ਹੈ ਅਤੇ ਜੇਕਰ ਸਮੇਂ ‘ਤੇ ਇਸ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਕੀ ਹੋਵੇਗਾ? ਦੱਸ ਦੇਈਏ ਕਿ ਇਸ ਵਾਰ ਐਡਵਾਂਸ ਟੈਕਸ ਭਰਨ ਦੀ ਆਖਰੀ ਤਰੀਕ 15 ਮਾਰਚ ਹੈ।
ਐਡਵਾਂਸ ਟੈਕਸ ਕੀ ਹੈ?
ਐਡਵਾਂਸ ਟੈਕਸ ਇੱਕ ਕਿਸਮ ਦਾ ਇਨਕਮ ਟੈਕਸ ਹੀ ਹੁੰਦਾ ਹੈ। ਪਰ ਇਸ ਨੂੰ ਆਮ ਟੈਕਸ ਵਾਂਗ ਸਾਲਾਨਾ ਆਧਾਰ ‘ਤੇ ਇਕਮੁਸ਼ਤ ਭੁਗਤਾਨ ਨਹੀਂ ਕਰਨਾ ਪੈਂਦਾ। ਦੱਸ ਦੇਈਏ ਕਿ ਇਸ ਨੂੰ ਇਨਕਮ ਟੈਕਸ ਵਿਭਾਗ ਕੋਲ ਪਹਿਲਾਂ ਤੋਂ ਹੀ ਕਿਸ਼ਤਾਂ ‘ਚ ਜਮ੍ਹਾ ਕਰਾਇਆ ਜਾਂਦਾ ਹੈ।
ਇਹ ਟੈਕਸ ਕਿਸ ਨੂੰ ਅਦਾ ਕਰਨਾ ਪਵੇਗਾ?
ਐਡਵਾਂਸ ਟੈਕਸ ਉਨ੍ਹਾਂ ਲਈ ਹੈ ਜਿਨ੍ਹਾਂ ਦੀ ਟੈਕਸ ਦੇਣਦਾਰੀ 10,000 ਰੁਪਏ ਜਾਂ ਇਸ ਤੋਂ ਵੱਧ ਹੁੰਦੀ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਸੈਲੀਬ੍ਰਿਟੀ, ਫ੍ਰੀਲਾਂਸਰ ਜਾਂ ਕਾਰੋਬਾਰੀ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਪੈਸਾ ਕਮਾਉਂਦੇ ਹੋ ਤਾਂ ਤੁਹਾਨੂੰ ਇਹ ਭੁਗਤਾਨ ਕਰਨਾ ਪਵੇਗਾ। ਵੈਸੇ ਤਾਂ 60 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਕਾਰੋਬਾਰ ਨਹੀਂ ਕਰਦੇ ਹਨ, ਉਨ੍ਹਾਂ ਨੂੰ ਐਡਵਾਂਸ ਟੈਕਸ ਤੋਂ ਛੋਟ ਦਿੱਤੀ ਜਾਂਦੀ ਹੈ।
ਨਾਲ ਹੀ ਨੌਕਰੀ ਕਰਨ ਵਾਲੇ ਲੋਕਾਂ ਨੂੰ ਐਡਵਾਂਸ ਟੈਕਸ ਨਹੀਂ ਦੇਣਾ ਪੈਂਦਾ ਕਿਉਂਕਿ ਕੰਪਨੀ ਪਹਿਲਾਂ ਹੀ ਟੈਕਸ ਕੱਟ ਕੇ ਇਨਕਮ ਟੈਕਸ ਵਿਭਾਗ ਕੋਲ ਜਮ੍ਹਾ ਕਰਵਾ ਦਿੰਦੀ ਹੈ।
ਐਡਵਾਂਸ ਟੈਕਸ ਕਦੋਂ ਅਦਾ ਕਰਨਾ ਹੁੰਦਾ ਹੈ?
ਵੈਸੇ ਤਾਂ ਤੁਸੀਂ ਸਾਲਾਨਾ ਇਕਮੁਸ਼ਤ ਆਮਦਨ ਟੈਕਸ ਦਾ ਭੁਗਤਾਨ ਕਰਦੇ ਹੋ, ਪਰ ਅਡਵਾਂਸ ਟੈਕਸ ਦਾ ਭੁਗਤਾਨ ਤਿਮਾਹੀ ਆਧਾਰ ‘ਤੇ ਕਿਸ਼ਤਾਂ ‘ਚ ਕਰਨਾ ਪੈਂਦਾ ਹੈ। ਮਿਤੀ ਇਨਕਮ ਟੈਕਸ ਵਿਭਾਗ ਦੁਆਰਾ ਤੈਅ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਮੌਜੂਦਾ ਵਿੱਤੀ ਸਾਲ ਲਈ ਐਡਵਾਂਸ ਟੈਕਸ ਭਰਨ ਦੀਆਂ ਤਰੀਕਾਂ 15 ਜੂਨ, 15 ਸਤੰਬਰ, 15 ਦਸੰਬਰ ਅਤੇ 15 ਮਾਰਚ ਸਨ। ਜਿਨ੍ਹਾਂ ‘ਚੋ ਸਿਰਫ਼ 15 ਮਾਰਚ ਦਾ ਐਡਵਾਂਸ ਟੈਕਸ ਬਾਕੀ ਹੈ।
ਗਣਨਾ ਕਿਵੇਂ ਕੀਤੀ ਜਾਂਦੀ ਹੈ?
ਐਡਵਾਂਸ ਟੈਕਸ ਪੂਰੇ ਸਾਲ ਲਈ ਗਿਣਿਆ ਜਾਂਦਾ ਹੈ ਚਾਹੇ ਇਹ ਕਿਸ਼ਤਾਂ ‘ਚ ਅਦਾ ਕੀਤਾ ਗਿਆ ਹੋਵੇ। ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੁੰਦੀ ਹੈ ਕਿ ਤੁਹਾਨੂੰ ਵਿੱਤੀ ਸਾਲ ‘ਚ ਕਿੰਨਾ ਟੈਕਸ ਅਦਾ ਕਰਨਾ ਪੈ ਸਕਦਾ ਹੈ। ਫਿਰ ਆਪਣੀ ਆਮਦਨ ਤੋਂ ਕਟੌਤੀਆਂ ਨੂੰ ਹਟਾਉਣ ਤੋਂ ਬਾਅਦ, ਤੁਸੀਂ ਟੈਕਸ ਸਲੈਬ ਦੇ ਮੁਤਾਬਕ ਬਾਕੀ ਰਕਮ ‘ਤੇ ਟੈਕਸ ਦੀ ਗਣਨਾ ਕਰ ਸਕਦੇ ਹੋ।
ਐਡਵਾਂਸ ਟੈਕਸ ਲਈ ਤੁਹਾਨੂੰ ਪਹਿਲੀ ਤਿਮਾਹੀ ‘ਚ ਘੱਟੋ-ਘੱਟ 15 ਫੀਸਦੀ, ਦੂਜੀ ‘ਚ 45 ਫੀਸਦੀ, ਤੀਜੀ ‘ਚ 75 ਫੀਸਦੀ ਅਤੇ ਚੌਥੀ ‘ਚ 100 ਫੀਸਦੀ ਅਦਾ ਕਰਨਾ ਹੁੰਦਾ।
ਜੇਕਰ ਅਡਵਾਂਸ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਕੀ ਹੋਵੇਗਾ?
ਜੇਕਰ ਤੁਸੀਂ ਜੁਰਮਾਨੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਮੇਂ ਸਿਰ ਐਡਵਾਂਸ ਟੈਕਸ ਅਦਾ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਇਸ ‘ਚ ਕੋਈ ਡਿਫਾਲਟ ਜਾਂ ਦੇਰੀ ਹੁੰਦੀ ਹੈ ਤਾਂ ਹਰ ਮਹੀਨੇ ਬਕਾਇਆ ਐਡਵਾਂਸ ਟੈਕਸ ‘ਤੇ 1 ਫੀਸਦੀ ਪ੍ਰਤੀ ਮਹੀਨਾ ਵਿਆਜ ਦਰ ਦਾ ਜੁਰਮਾਨਾ ਵਸੂਲਿਆ ਜਾਂਦਾ ਹੈ।
ਦੱਸ ਦੇਈਏ ਕਿ ਇਹ ਵਿਆਜ ਪਹਿਲੀ ਕਿਸ਼ਤ ਦੇ ਭੁਗਤਾਨ ‘ਤੇ ਇੱਕ ਮਹੀਨੇ ਲਈ ਅਤੇ ਫਿਰ ਬਾਅਦ ਦੀਆਂ ਕਿਸ਼ਤਾਂ ਦਾ ਭੁਗਤਾਨ ਨਾ ਕਰਨ ਦੀ ਸਥਿਤੀ ‘ਚ ਤਿੰਨ ਮਹੀਨਿਆਂ ਲਈ ਲਿਆ ਜਾਂਦਾ ਹੈ।
ਇਹ ਖ਼ਬਰਾਂ ਵੀ ਪੜ੍ਹੋ: