Wednesday, October 9, 2024
More

    Latest Posts

    ਜੰਗ ਦੌਰਾਨ ਟੁੱਟੀਆਂ ਇਮਾਰਤਾਂ ਵਿਚਕਾਰ ਇਸ ਤਰ੍ਹਾਂ ਪੜ੍ਹੀ ਰਮਜ਼ਾਨ ਦੀ ਪਹਿਲੀ ਨਮਾਜ਼ | Action Punjab


    Ramdan in Gaza: ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਜੰਗ ਜਾਰੀ ਹੈ। ਇਸ ਜੰਗ ਨੂੰ 5 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਯੁੱਧ ਦੇ ਵਿਚਕਾਰ ਗਾਜ਼ਾ ਵਿੱਚ ਲੋਕ ਰਮਜ਼ਾਨ ਮਨਾਉਣ ਲਈ ਮਜਬੂਰ ਹਨ। ਗਾਜ਼ਾ ਪੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਰਮਜ਼ਾਨ ਦੀ ਪਹਿਲੀ ਰਾਤ ਦਾ ਹੈ, ਜਿੱਥੇ ਲੋਕ ਢਾਹੀ ਗਈ ਮਸਜਿਦ ਦੇ ਮਲਬੇ ਕੋਲ ਤਰਾਵੀਹ ਦੀ ਨਮਾਜ਼ ਅਦਾ ਕਰ ਰਹੇ ਹਨ। 

    ਇਹ ਅਲ-ਫਾਰੂਕ ਮਸਜਿਦ ਹੈ, ਜਿਸ ਨੂੰ ਇਜ਼ਰਾਈਲੀ ਫੌਜ ਨੇ ਤਬਾਹ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੱਖਣੀ ਗਾਜ਼ਾ ਪੱਟੀ ਦੇ ਰਫਾਹ ਸ਼ਹਿਰ ਦੀ ਦੱਸੀ ਜਾ ਰਹੀ ਹੈ।

    ਦੱਸ ਦੇਈਏ ਕਿ ਪੂਰੀ ਦੁਨੀਆ ‘ਚ ਰਮਜ਼ਾਨ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਰ ਗਾਜ਼ਾ ਵਿੱਚ ਰਮਜ਼ਾਨ ਤੋਂ ਪਹਿਲਾਂ ਜੰਗਬੰਦੀ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ, ਗਾਜ਼ਾ ਵਾਸੀਆਂ ਨੇ ਯੁੱਧ ਦੇ ਪਰਛਾਵੇਂ ਹੇਠ ਰਮਜ਼ਾਨ ਦੀ ਪਹਿਲੀ ਨਮਾਜ਼ ਅਦਾ ਕੀਤੀ ਹੈ। 

    ਖਾੜੀ ਦੇਸ਼ਾਂ ਦੇ ਜ਼ਿਆਦਾਤਰ ਹਿੱਸਿਆਂ ‘ਚ ਸੋਮਵਾਰ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਵਾਰ ਰਮਜ਼ਾਨ ਇਜ਼ਰਾਈਲ ਦੀ ਬੰਬਾਰੀ ਅਤੇ ਗਾਜ਼ਾ ਵਿੱਚ ਭੁੱਖਮਰੀ ਦੇ ਨਾਲ ਆਈ ਹੈ, ਜੋ ਕਿ ਜੰਗ ਦੇ ਭਿਆਨਕ ਦੌਰ ਵਿੱਚੋਂ ਲੰਘ ਰਿਹਾ ਹੈ। 

    ਜਿੱਥੇ ਦੁਨੀਆ ਭਰ ਦੇ ਮੁਸਲਿਮ ਦੇਸ਼ ਰਮਜ਼ਾਨ ਦੀਆਂ ਰੋਸ਼ਨੀਆਂ ਨਾਲ ਚਮਕ ਰਹੇ ਹਨ, ਉੱਥੇ ਇਸ ਸਾਲ ਗਾਜ਼ਾ ਵਿੱਚ ਹਨੇਰਾ ਹੈ। ਇਜ਼ਰਾਈਲ ਦੀ ਬੰਬਾਰੀ ਤੋਂ ਬਾਅਦ ਗਾਜ਼ਾ ਦੀਆਂ ਲਗਭਗ ਸਾਰੀਆਂ ਮਸਜਿਦਾਂ ਮਲਬੇ ਦਾ ਢੇਰ ਬਣ ਗਈਆਂ ਹਨ, ਗਾਜ਼ਾ ਦੇ ਲੋਕਾਂ ਕੋਲ ਇਫਤਾਰ ਕਰਨ ਲਈ ਵੀ ਸਹੀ ਭੋਜਨ ਨਹੀਂ ਹੈ।

    ਮੁਸਲਮਾਨ ਅਕਸਰ ਰਮਜ਼ਾਨ ਦੌਰਾਨ ਆਪਣੇ ਘਰਾਂ ਨੂੰ ਸਜਾਉਂਦੇ ਹਨ। ਪਰ ਗਾਜ਼ਾ ਵਿੱਚ ਲੋਕਾਂ ਕੋਲ ਕੋਈ ਘਰ ਨਹੀਂ ਬਚਿਆ ਹੈ, ਗਾਜ਼ਾ ਦੇ ਲੋਕ ਆਪਣਾ ਰਮਜ਼ਾਨ ਤੰਬੂਆਂ ਵਿੱਚ ਬਿਤਾਉਣ ਲਈ ਮਜਬੂਰ ਹਨ। 

    ਫਿਲਸਤੀਨੀਆਂ ਨੇ ਆਪਣੇ ਟੈਂਟਾਂ ਨੂੰ ਦੀਵਿਆਂ ਅਤੇ ਰੋਸ਼ਨੀਆਂ ਨਾਲ ਜਗਮਗਾਇਆ ਹੈ, ਸੋਸ਼ਲ ਮੀਡੀਆ ‘ਤੇ ਗਜ਼ਾਨੀਆਂ ਦੀਆਂ ਤਸਵੀਰਾਂ ‘ਚ ਬੱਚਿਆਂ ਨੂੰ ਰਮਜ਼ਾਨ ਦਾ ਤਿਉਹਾਰ ਮਨਾਉਂਦੇ ਦੇਖਿਆ ਜਾ ਸਕਦਾ ਹੈ। ਗਾਜ਼ਾ ‘ਚ ਜੰਗ ਪ੍ਰਭਾਵਿਤ ਲੋਕਾਂ ਲਈ ਭੋਜਨ ਦਾ ਸੰਕਟ ਵੀ ਬਣਿਆ ਹੋਇਆ ਹੈ। 

    ਅਸਮਾਨ ਤੋਂ ਪੈਰਾਸ਼ੂਟ ਰਾਹੀਂ ਲੋਕਾਂ ਤੱਕ ਖਾਣ-ਪੀਣ ਦੀਆਂ ਵਸਤੂਆਂ ਪਹੁੰਚਾਈਆਂ ਜਾ ਰਹੀਆਂ ਹਨ। ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਲੋਕ ਪੈਰਾਸ਼ੂਟ ਤੋਂ ਮਦਦ ਦੇ ਪਿੱਛੇ ਭੱਜਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਖਾਣਾ ਲੈਣ ਦੀ ਕੋਸ਼ਿਸ਼ ‘ਚ ਕੁਝ ਲੋਕ ਜ਼ਖਮੀ ਹੋ ਗਏ ਅਤੇ ਕੁਝ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਹੈ।

    ਹਮਾਸ ਨੂੰ ਮਨਜ਼ੂਰ ਨਹੀਂ ਅਸਥਾਈ ਜੰਗਬੰਦੀ  

    ਸੰਯੁਕਤ ਰਾਸ਼ਟਰ ਅਤੇ ਵਿਚੋਲਗੀ ਵਿਚ ਲੱਗੇ ਦੇਸ਼ਾਂ ਦੀ ਕੋਸ਼ਿਸ਼ ਰਮਜ਼ਾਨ ਦੇ ਮਹੀਨੇ ਤੋਂ ਪਹਿਲਾਂ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਨੂੰ ਹਾਸਲ ਕਰਨਾ ਸੀ। ਪਰ ਹਮਾਸ ਨੇ ਇਸ ਸੌਦੇ ਤੋਂ ਪਿੱਛੇ ਹਟਦਿਆਂ ਕਿਹਾ ਕਿ ਪੂਰੀ ਜੰਗਬੰਦੀ ਤੋਂ ਇਲਾਵਾ ਅਸੀਂ ਅਸਥਾਈ ਜੰਗਬੰਦੀ ਲਈ ਸਹਿਮਤ ਨਹੀਂ ਹੋਵਾਂਗੇ। ਗਾਜ਼ਾ ਵਿੱਚ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 31,045 ਫਲਸਤੀਨੀ ਮਾਰੇ ਜਾ ਚੁੱਕੇ ਹਨ ਅਤੇ 72,654 ਜ਼ਖਮੀ ਹੋ ਚੁੱਕੇ ਹਨ। ਹਮਾਸ ਦੁਆਰਾ 7 ਅਕਤੂਬਰ ਨੂੰ ਕੀਤੇ ਗਏ ਹਮਲਿਆਂ ਵਿੱਚ ਲਗਭਗ 1200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਅਤੇ ਲਗਭਗ 200 ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਸੀ।

    ਇਹ ਖ਼ਬਰਾਂ ਵੀ ਪੜ੍ਹੋ: 




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.