BhojpuriStarPawanSingh: ਪੱਛਮੀ ਬੰਗਾਲ ਦੇ ਆਸਨਸੋਲ ਤੋਂ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਪਵਨ ਸਿੰਘ ਨੇ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪਵਨ ਸਿੰਘ ਨੇ ਸੋਸ਼ਲ ਮੀਡੀਆ X ਪਲੇਟਫਾਰਮ ‘ਤੇ ਕਿਹਾ ਮੈਂ ਆਪਣੇ ਸਮਾਜ, ਜਨਤਾ, ਜਨਾਰਦਨ ਅਤੇ ਮਾਤਾ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਚੋਣ ਲੜਾਂਗਾ। ਮੈਨੂੰ ਤੁਹਾਡੇ ਆਸ਼ੀਰਵਾਦ ਅਤੇ ਸਹਿਯੋਗ ਦੀ ਉਮੀਦ ਹੈ। ਜੈ ਮਾਤਾ ਦੀ।
ਦਰਅਸਲ, ਭਾਜਪਾ ਨੇ ਲੋਕ ਸਭਾ ਚੋਣਾਂ-2024 (Lok Sabha Elections 2024) ਲਈ 195 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਭੋਜਪੁਰੀ ਫਿਲਮ ਇੰਡਸਟਰੀ ਦੇ ਅਦਾਕਾਰ ਪਵਨ ਸਿੰਘ ਨੂੰ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹਾਲਾਂਕਿ ਟਿਕਟ ਮਿਲਣ ਦੇ 24 ਘੰਟੇ ਬਾਅਦ ਹੀ ਉਨ੍ਹਾਂ ਆਸਨਸੋਲ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਅਭਿਨੇਤਾ ਅਤੇ ਰਾਜਨੇਤਾ ਸ਼ਤਰੂਘਨ ਸਿਨਹਾ ਆਸਨਸੋਲ ਸੀਟ ਤੋਂ ਟੀਐਮਸੀ ਦੇ ਸੰਸਦ ਮੈਂਬਰ ਹਨ।
मैंअपने समाज जनता जनार्दन और माँ से किया हुआ वादा पूरा करने के लिए चुनाव लडूँगा
आप सभी का आशीर्वाद एवं सहयोग अपेक्षित है
जय माता दी— Pawan Singh (@PawanSingh909) March 13, 2024
ਆਸਨਸੋਲ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਪਵਨ ਸਿੰਘ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ ਸੀ। ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਜੋ ਵੀ ਸਿੱਟਾ ਨਿਕਲੇਗਾ, ਸਮਾਂ ਆਉਣ ‘ਤੇ ਤੁਹਾਨੂੰ ਦੱਸ ਦਿੱਤਾ ਜਾਵੇਗਾ। ਫਿਰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਕਿਸੇ ਹੋਰ ਸੀਟ ਤੋਂ ਚੋਣ ਲੜਨਗੇ ਤਾਂ ਪਵਨ ਸਿੰਘ ਨੇ ਕਿਹਾ ਸੀ ਕਿ ਜੋ ਵੀ ਹੋਵੇਗਾ, ਚੰਗਾ ਹੋਵੇਗਾ।
ਪਵਨ ਸਿੰਘ ਇੱਕ ਭਾਰਤੀ ਪਲੇਬੈਕ ਗਾਇਕ ਹੈ। ਉਹ ਆਪਣੇ ਭੋਜਪੁਰੀ ਗੀਤ, ਲੋਲੀਪੌਪ ਲੱਗੇਲੂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਭੋਜਪੁਰੀ ਫਿਲਮਾਂ ਵਿੱਚ ਕੰਮ ਕਰਨ ਲਈ ਦੋ ਅੰਤਰਰਾਸ਼ਟਰੀ ਭੋਜਪੁਰੀ ਫਿਲਮ ਅਵਾਰਡ ਮਿਲੇ ਹਨ। ਪਵਨ ਸਿੰਘ ਦਾ ਜਨਮ 5 ਜਨਵਰੀ 1986 ਨੂੰ ਅਰਰਾ, ਬਿਹਾਰ ਵਿੱਚ ਹੋਇਆ ਸੀ।ਉਹ ਇੱਕ ਰਾਜਪੂਤ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਵਨ ਸਿੰਘ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ ਅਤੇ ਫਿਲਮਾਂ ਵਿੱਚ ਅਦਾਕਾਰੀ ਅਤੇ ਗਾਇਕੀ ਦੇ ਨਾਲ-ਨਾਲ ਉਨ੍ਹਾਂ ਦੀ ਦੌਲਤ ਵੀ ਕਰੋੜਾਂ ਵਿੱਚ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਪਵਨ ਸਿੰਘ ਦੀ ਅੰਦਾਜ਼ਨ ਕੁੱਲ ਜਾਇਦਾਦ ਲਗਭਗ 6-8 ਮਿਲੀਅਨ ਡਾਲਰ (ਲਗਭਗ 50-65 ਕਰੋੜ ਰੁਪਏ) ਹੈ। ਪਵਨ ਸਿੰਘ ਨੂੰ ਭੋਜਪੁਰੀ ਸਿਨੇਮਾ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਵਿੱਚ ਗਿਣਿਆ ਜਾਂਦਾ ਹੈ।