Adani Group Loses 90K Crore: ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮਾਰਕੀਟ ਜਿਵੇਂ ਹੀ ਖੁੱਲ੍ਹੀ ਤਾਂ ਇਹ ਪਹਿਲਾਂ ਹਰੇ ਨਿਸ਼ਾਨ ‘ਚ ਰਹੀ, ਪਰ ਬਾਅਦ ਵਿੱਚ ਅਚਾਨਕ ਤੇਜ਼ੀ ਨਾਲ ਹੇਠਾਂ ਡਿੱਗੀ। ਸੈਂਸੈਕਸ ਅੱਜ 1000 ਤੋਂ ਵੱਧ ਅੰਕ ਡਿੱਗਿਆ, ਜਦੋਂਕਿ ਨਿਫਟੀ 350 ਅੰਕ ਹੇਠਾਂ ਡਿੱਗ ਗਈ। ਦੁਪਹਿਰ 2.30 ਵਜੇ ਸੈਂਸੈਕਸ 1,046 ਅੰਕ ਡਿੱਗ ਕੇ 72,621 ‘ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 388 ਅੰਕ ਡਿੱਗ ਕੇ 21,947 ‘ਤੇ ਕਾਰੋਬਾਰ ਕਰ ਰਹੀ।
ਬਾਜ਼ਾਰ ‘ਚ ਹਫੜਾ-ਦਫੜੀ ਕਾਰਨ ਨਿਵੇਸ਼ਕਾਂ ਨੂੰ ਇਸ ਇਕ ਦਿਨ ‘ਚ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ ਅਡਾਨੀ ਗਰੁੱਪ ਨੂੰ ਵੀ ਲਗਭਗ 90,000 ਕਰੋੜ ਰੁਪਏ ਦਾ ਘਾਟਾ ਪਿਆ। ਅਡਾਨੀ ਗਰੁੱਪ ਦੇ ਸ਼ੇਅਰਾਂ ਨੂੰ ਭਾਰੀ ਕੁਟਾਪਾ ਚੜ੍ਹਿਆ ਅਤੇ ਸਾਰੇ ਸ਼ੇਅਰਾਂ ‘ਚ 9 ਫ਼ੀਸਦੀ ਤੱਕ ਦੀ ਗਿਰਾਵਟ ਦੇਖੀ ਗਈ।
ਗਰੁਪ ਦੇ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਗ੍ਰੀਨ, ਅਡਾਨੀ ਪੋਰਟਸ, ਅਡਾਨੀ ਪਾਵਰ, ਅਡਾਨੀ ਟੋਟਲ ਗੈਸ, ਅਡਾਨੀ ਪਾਵਰ, ਅਡਾਨੀ ਵਿਲਮਾਰ, ਏਸੀਸੀ ਅਤੇ ਅੰਬੂਜਾ ਸੀਮੈਂਟ ਦੇ ਸ਼ੇਅਰਾਂ ਦੀ ਵਿਕਰੀ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਰਿਪੋਰਟ ਅਨੁਸਾਰ ਅਡਾਨੀ ਗਰੁੱਪ ਦੇ ਬਾਜ਼ਾਰ ਪੰਜੀਕ੍ਰਿਤ ਸ਼ੇਅਰਾਂ ਦੀ ਗਿਰਾਵਟ ਨਾਲ ਕੁੱਲ 90 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ, ਜਿਨ੍ਹਾਂ ਵਿੱਚ ਅਡਾਨੀ ਇੰਟਰਪ੍ਰਾਈਜਿਜ਼ 7 ਫੀਸਦੀ, ਅਡਾਨੀ ਗ੍ਰੀਨ 9 ਫੀਸਦੀ, ਅਡਾਨੀ ਪੋਰਟਸ 7 ਫੀਸਦੀ, ਅਡਾਨੀ ਪਾਵਰ 5 ਫੀਸਦੀ, ਅਡਾਨੀ ਟੋਟਲ ਗੈਸ 9.550 ਫੀਸਦੀ ਅਤੇ ਅੰਬੂਜਾ ਸੀਮੈਂਟ 4.81 ਫੀਸਦੀ ਤੱਕ ਡਿੱਗੇ।
(ਡਿਸਕਲੇਮਰ: ਇਥੇ ਦਿੱਤੀ ਗਈ ਜਾਣਕਾਰੀ ਸਿਰਫ਼ ਸੂਚਨਾ ਲਈ ਹੈ, ਕਿਉਂਕਿ ਸਟਾਕ ਮਾਰਕੀਟ ‘ਚ ਨਿਵੇਸ਼ ਬਾਜ਼ਾਰ ਜੋਖਿਮ ਭਰਪੂਰ ਹੈ।)