Wednesday, October 9, 2024
More

    Latest Posts

    ਤਨਖਾਹ ‘ਚੋਂ TDS ਕੱਟਣ ਤੋਂ ਬਚਣਾ ਚਾਹੁੰਦੇ ਹੋ ਤਾਂ ਵਰਤੋਂ ਇਹ ਨੁਕਤੇ | ActionPunjab


    Tax Saving Tips: TDS ਇੱਕ ਅਜਿਹਾ ਟੈਕਸ ਹੈ, ਜੋ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਦੀ ਤਨਖਾਹ ਤੋਂ ਕੱਟ ਕੇ ਸਰਕਾਰ ਨੂੰ ਭੇਜਿਆ ਜਾਂਦਾ ਹੈ। ਦਸ ਦਈਏ ਕਿ ਕਿੰਨਾ ਟੈਕਸ ਕੱਟਿਆ ਜਾਵੇਗਾ, ਇਹ ਤੁਹਾਡੀ ਤਨਖਾਹ ਅਤੇ ਟੈਕਸ ਸਲੈਬ ‘ਤੇ ਨਿਰਭਰ ਕਰਦਾ ਹੈ। ਤਾਂ ਆਉ ਜਾਣਦੇ ਹਾਂ TDS ਕੀ ਹੈ, ਇਹ ਕਿਉਂ ਕੱਟਿਆ ਜਾਂਦਾ ਹੈ ਅਤੇ ਇਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।

    TDS ਕੀ ਹੈ?

    TDS ਦੀ ਵਿਧੀ ‘ਚ ਜੇਕਰ ਕੋਈ ਸੰਸਥਾ ਕਿਸੇ ਹੋਰ ਨੂੰ ਭੁਗਤਾਨ ਕਰਨ ਲਈ ਦੇਣਦਾਰ ਹੈ, ਤਾਂ ਸਰੋਤ ‘ਤੇ ਟੈਕਸ ਕੱਟਣ ਤੋਂ ਬਾਅਦ ਇਹ ਬਾਕੀ ਰਕਮ ਉਸ ਨੂੰ ਟ੍ਰਾਂਸਫਰ ਕਰੇਗੀ। ਦਸ ਦਈਏ ਕਿ ਜੇਕਰ ਤੁਸੀਂ ਕਿਸੇ ਕੰਪਨੀ ‘ਚ ਕੰਮ ਕਰਦੇ ਹੋ, ਤਾਂ ਉਹ ਪਹਿਲਾਂ ਤੁਹਾਡੀ ਨਿਸ਼ਚਿਤ ਤਨਖਾਹ ‘ਚੋਂ ਟੈਕਸ ਕੱਟ ਕੇ ਸਰਕਾਰ ਨੂੰ ਦੇਵੇਗੀ ਅਤੇ ਫਿਰ ਬਾਕੀ ਦੀ ਰਕਮ ਤੁਹਾਡੇ ਖਾਤੇ ‘ਚ ਆ ਜਾਵੇਗੀ।

    ਕਿੰਨਾ TDS ਕੱਟਿਆ ਜਾਂਦਾ ਹੈ?

    ਦਸ ਦਈਏ ਕਿ ਬਹੁਤ ਸਾਰੀਆਂ ਆਮਦਨਾਂ ‘ਤੇ TDS ਦਰ ਨਿਰਧਾਰਤ ਕੀਤੀ ਜਾਂਦੀ ਹੈ, ਪਰ ਤਨਖਾਹ ਦੇ ਮਾਮਲੇ ‘ਚ ਅਜਿਹਾ ਨਹੀਂ ਹੁੰਦਾ। ਕਿਉਂਕਿ ਇਹ ਕਰਮਚਾਰੀ ਦੀ ਸਾਲਾਨਾ ਤਨਖਾਹ ਅਤੇ ਉਸ ਦੇ ਆਮਦਨ ਟੈਕਸ ਸਲੈਬ ਦੇ ਮੁਤਾਬਕ ਤੈਅ ਕੀਤਾ ਜਾਂਦਾ ਹੈ। ਵੈਸੇ ਤਾਂ ਇਹ 10 ਤੋਂ 30 ਪ੍ਰਤੀਸ਼ਤ ਦੇ ਵਿਚਕਾਰ ਹੁੰਦਾ ਹੈ। ਕੰਪਨੀ ਅਕਸਰ ਆਪਣੇ ਕਰਮਚਾਰੀਆਂ ਤੋਂ ਜਨਵਰੀ ਅਤੇ ਮਾਰਚ ਦੇ ਵਿਚਕਾਰ ਟੈਕਸ-ਬਚਤ ਨਿਵੇਸ਼ਾਂ ਦਾ ਸਬੂਤ ਮੰਗਦੀ ਹੈ।

    ਕਰਮਚਾਰੀ ਦੀ ਕੁੱਲ ਤਨਖ਼ਾਹ ਕੁੱਲ ਸਾਲਾਨਾ ਆਮਦਨ ‘ਚੋਂ ਕਟੌਤੀਆਂ ਅਤੇ ਛੋਟਾਂ ਨੂੰ ਹਟਾਉਣ ਤੋਂ ਬਾਅਦ ਪ੍ਰਾਪਤ ਕੀਤੀ ਜਾਂਦੀ ਹੈ। ਫਿਰ ਟੈਕਸ ਦੇਣਦਾਰੀ ਨਿਰਧਾਰਤ ਕੀਤੀ ਜਾਂਦੀ ਹੈ। ਇਸ ਲਈ ਕੰਪਨੀ ਇਸਨੂੰ ਕਰਮਚਾਰੀ ਦੀ ਕੁੱਲ ਸ਼ੁੱਧ ਆਮਦਨ ਅਤੇ ਇਸ ਦੇ ਮੁਤਾਬਕ ਲਾਗੂ ਟੈਕਸ ਸਲੈਬ ‘ਤੇ ਅਧਾਰਤ ਕਰਦੀ ਹੈ। ਵੈਸੇ ਤਾਂ ਜਨਵਰੀ ਤੋਂ ਮਾਰਚ ਤੱਕ ਦੀ ਤਨਖਾਹ ਤੋਂ ਪੂਰਾ TDS ਕੱਟਿਆ ਜਾਂਦਾ ਹੈ।

    TDS ਬਚਾਉਣ ਲਈ ਕੀ ਕਰਨਾ ਚਾਹੀਦਾ ਹੈ?

    ਇਸ ਲਈ ਤੁਸੀਂ ਫਾਰਮ 15G ਜਾਂ ਫਾਰਮ 15H ਭਰ ਸਕਦੇ ਹੋ। 15G 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਹੈ ਅਤੇ 15H 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਦਸ ਦਈਏ ਕਿ ਇਹ ਦੋਵੇਂ ਸਵੈ-ਘੋਸ਼ਣਾ ਫਾਰਮ ਹਨ। ਜਿਨ੍ਹਾਂ ‘ਚ ਇੱਕ ਵਿਅਕਤੀ ਕਹਿੰਦਾ ਹੈ ਕਿ ਉਸਦੀ ਆਮਦਨ ਟੈਕਸਯੋਗ ਸੀਮਾ ਤੋਂ ਘੱਟ ਹੈ। ਇਸ ਲਈ ਇਸ ਨੂੰ ਟੈਕਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਨਾਲ ਹੀ ਇਨ੍ਹਾਂ ਫਾਰਮਾਂ ਰਾਹੀਂ ਤੁਸੀਂ ਵਿਆਜ ਜਾਂ ਕਿਰਾਏ ਵਰਗੀਆਂ ਕਮਾਈਆਂ ‘ਤੇ TDS ਦਾ ਭੁਗਤਾਨ ਕਰਨ ਤੋਂ ਬਚ ਸਕਦੇ ਹੋ। ਪਰ ਜੇਕਰ ਤੁਹਾਡੀ ਕਮਾਈ ਨਿਰਧਾਰਤ ਸੀਮਾ ਤੋਂ ਵੱਧ ਜਾਂਦੀ ਹੈ, ਤਾਂ ਇਨ੍ਹਾਂ ਫਾਰਮਾਂ ਨੂੰ ਨਾ ਭਰੋ। ਕਿਉਂਕਿ ਇਨ੍ਹਾਂ ‘ਚ ਪੈਨ ਕਾਰਡ ਬਾਰੇ ਵੱਡੀ ਜਾਣਕਾਰੀ ਦਿੱਤੀ ਜਾਣੀ ਹੈ। ਅਜਿਹੇ ‘ਚ ਸਰਕਾਰ ਨੂੰ ਤੁਹਾਡੀ ਕਮਾਈ ਦਾ ਪਤਾ ਲੱਗ ਸਕਦਾ ਹੈ ਅਤੇ ਤੁਹਾਡੇ ‘ਤੇ ਟੈਕਸ ਚੋਰੀ ਦਾ ਦੋਸ਼ ਵੀ ਲੱਗ ਸਕਦਾ ਹੈ।

    ਨਿਵੇਸ਼ ‘ਤੋਂ TDS ਨੂੰ ਕਿਵੇਂ ਬਚਾਇਆ ਜਾਵੇ?

    ਤੁਸੀਂ ਕਈ ਸੇਵਿੰਗ ਸਕੀਮਾਂ ‘ਚ ਨਿਵੇਸ਼ ਕਰਕੇ ਵੀ TDS ਬਚਾ ਸਕਦੇ ਹੋ। ਜਿਵੇਂ ਕਿ ਪਬਲਿਕ ਪ੍ਰੋਵੀਡੈਂਟ ਫੰਡ (PPF), ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS), ਯੂਨਿਟ-ਲਿੰਕਡ ਬੀਮਾ ਯੋਜਨਾ (ULIP) ਅਤੇ ਸੁਕੰਨਿਆ ਸਮ੍ਰਿਧੀ ਯੋਜਨਾ। ਨਾਲ ਹੀ TDS ਨੂੰ ਬਚਾਉਣ ਲਈ ਟੈਕਸ ਸੇਵਿੰਗ ਫਿਕਸਡ ਡਿਪਾਜ਼ਿਟ (TSFD) ਅਤੇ ਇਕੁਇਟੀ-ਲਿੰਕਡ ਸੇਵਿੰਗ ਸਕੀਮ (ELSS) ਫੰਡਾਂ ‘ਚ ਨਿਵੇਸ਼ ਕਰਨਾ ਵੀ ਵਧੀਆ ਵਿਕਲਪ ਹਨ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.