Pakistani Singer Rahat Fateh Ali Khan : ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਅਫ਼ਵਾਹਾਂ ਨਿਕਲਿਆਂ ਹਨ। ਇਸ ਸਬੰਧੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਵੀਡੀਓ ਕੀਤੀ ਸ਼ਾਂਝੀ
ਇਸ ਸਬੰਧੀ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਨੇ ਕਿਹਾ ਕਿ ਮੈਂ ਦੁਬਈ ਵਿੱਚ ਆਪਣੇ ਗਾਣੀਆਂ ਦੀ ਰਿਕਾਡ ਕਰਵਾਉਣ ਲਈ ਆਇਆ ਹੋਇਆ ਹਾਂ। ਉਹਨਾਂ ਨੇ ਕਿਹਾ ਕਿ ਜੋ ਵੀ ਮੇਰੀ ਗ੍ਰਿਫ਼ਤਾਰੀ ਸਬੰਧੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ, ਉਹ ਬਿਲਕੁਲ ਝੂਠੀਆਂ ਹਨ। ਮੈਂ ਬਿੱਲਕੁਲ ਠੀਕ ਹਾਂ ਤੇ ਆਪਣੇ ਕੰਮ ਵਿੱਚ ਲੱਗਾ ਹੋਇਆ ਹਾਂ।
News circulating regarding the arrest of Rahat Fateh Ali Khan is fake and baseless.
Regards Team RFAK pic.twitter.com/G9F2yBOdmZ — Rahat Fateh Ali Khan (@RFAKWorld) July 22, 2024
ਉਹਨਾਂ ਨੇ ਕਿਹਾ ਕਿ ਮੇਰੇ ਦੁਸ਼ਮਣ ਜੋ ਅਫ਼ਵਾਹਾਂ ਫੈਲਾ ਰਹੇ ਹਨ, ਉਹਨਾਂ ਉਤੇ ਵਿਸ਼ਵਾਸ਼ ਨਾ ਕੀਤਾ ਜਾਵੇ, ਮੈਂ ਜਲਦ ਤੋਂ ਤੁਹਾਡੇ ਵਿੱਚ ਆਪਣੇ ਨਵੇਂ ਗਾਣੇ ਲੈ ਕੇ ਆ ਰਿਹਾ ਹਾਂ, ਜਿਸ ਦਾ ਤੁਸੀਂ ਅਨੰਦ ਮਾਣੋਗੇ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੰਮ ਤੋਂ ਵਿਹਲਾ ਕੇ ਜਲਦ ਹੀ ਆਪਣੇ ਵਤਨ ਪਰਤਾਂਗਾ।
ਤੁਹਾਨੂੰ ਦੱਸ ਦੇਈਏ, ਰਾਹਤ ਇੱਕ ਮਸ਼ਹੂਰ ਗਾਇਕ ਹੈ ਜਿਸ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਸਨੇ ਭਾਰਤ ਵਿੱਚ ਰਹਿੰਦਿਆਂ ਵੀ ਆਪਣਾ ਬਹੁਤ ਨਾਮ ਕਮਾਇਆ। ਬਾਲੀਵੁੱਡ ‘ਚ ਉਨ੍ਹਾਂ ਦੇ ਨਾਂ ‘ਤੇ ਕਈ ਗੀਤ ਹਨ, ਜੋ ਅੱਜ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹਨ।
ਇਹ ਵੀ ਪੜ੍ਹੋ: Farmers Meeting : ਕਿਸਾਨਾਂ ਨੇ ਕੀਤੇ ਵੱਡੇ ਐਲਾਨ, 15 ਅਗਸਤ ਨੂੰ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣਗੇ ਕਿਸਾਨ, ਜਾਣੋ ਹੋਰ ਰਣਨੀਤੀ
– ACTION PUNJAB NEWS