Sunday, October 13, 2024
More

    Latest Posts

    Khanna News : 18 ਸਾਲਾ ਕੁੜੀ ਨੇ ਮਾਸੂਮ ਭਾਣਜੇ ਸਮੇਤ ਭੱਜਦੀ ਬੱਸ ‘ਚੋਂ ਮਾਰੀ ਛਾਲ, ਚੰਡੀਗੜ੍ਹ ਰੈਫ਼ਰ | ਮੁੱਖ ਖਬਰਾਂ | Action Punjab

    Khanna Accident : ਖੰਨਾ ‘ਚ ਇੱਕ ਬਹੁਤ ਹੀ ਰੂਹ ਕੰਬਾਊ ਘਟਨਾ ਵਾਪਰੀ ਹੈ। ਇੱਕ ਸਰਕਾਰੀ ਬੱਸ ਦੇ ਡਰਾਈਵਰ ਵੱਲੋਂ ਬੱਸ ਭਜਾਉਣ ਕਾਰਨ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿੱਚ 18 ਸਾਲਾ ਕੁੜੀ ਤੇ ਉਸ ਦਾ ਮਾਸੂਮ ਭਾਣਜਾ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਕੁੜੀ ਨੂੰ ਗੰਭੀਰ ਹਾਲਤ ਦੇ ਚਲਦਿਆਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

    ਜਾਣਕਾਰੀ ਅਨੁਸਾਰ ਖੰਨਾ ‘ਚ ਸਵਾਰੀਆਂ ਸਰਕਾਰੀ ਬੱਸ ਦੀਆਂ ਉਡੀਕ ਕਰ ਰਹੀਆਂ ਸਨ, ਪਰ ਜਿਵੇਂ ਹੀ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਨਜ਼ਦੀਕ ਪਹੁੰਚੀ ਤਾਂ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਇਸ ਦੌਰਾਨ ਬੱਸ ‘ਚ ਸਫਰ ਕਰ ਰਹੀ ਇੱਕ ਕੁੜੀ ਦਾ ਪਰਿਵਾਰ ਪਿੱਛੇ ਰਹਿ ਗਿਆ, ਜਿਸ ਕਾਰਨ ਉਸ ਨੇ ਆਪਣੇ ਮਾਸੂਮ ਭਾਣਜੇ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਨਤੀਜੇ ਵਜੋਂ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਆਰਤੀ (18) ਅਤੇ ਰਾਜਵੀਰ (3) ਵਾਸੀ ਗਿਆਸਪੁਰਾ (ਲੁਧਿਆਣਾ) ਵਜੋਂ ਹੋਈ। ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ।

    ਖਾਟੂ ਸ਼ਿਆਮ ਧਾਮ ਆਇਆ ਸੀ ਪਰਿਵਾਰ

    ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਵਿਖੇ ਰਹਿੰਦੇ ਹਨ। ਉਹ ਆਪਣੀਆਂ ਦੋ ਧੀਆਂ ਅਤੇ ਦੋਹਤੇ ਨਾਲ ਸਮਰਾਲਾ ਰੋਡ ਖੰਨਾ ਵਿਖੇ ਸਥਿਤ ਖਾਟੂ ਸ਼ਿਆਮ ਧਾਮ ਵਿਖੇ ਆਏ ਸੀ। ਇਸਤੋਂ ਬਾਅਦ ਉਹ ਲੁਧਿਆਣਾ ਜਾਣ ਵਾਲੀ ਸਰਕਾਰੀ ਬੱਸ ਫੜਨ ਲਈ ਖੰਨਾ ਬੱਸ ਸਟੈਂਡ ਪਹੁੰਚੇ। ਜਦੋਂ ਰੋਡਵੇਜ਼ ਦੀ ਬੱਸ ਉੱਥੇ ਪਹੁੰਚੀ ਤਾਂ ਉਸਦੀ ਛੋਟੀ ਬੇਟੀ ਆਰਤੀ ਆਪਣੇ ਭਾਣਜੇ ਰਾਜਵੀਰ ਨਾਲ ਬੱਸ ਵਿੱਚ ਸਵਾਰ ਹੋ ਗਈ। ਇਸ ਦੌਰਾਨ ਡਰਾਈਵਰ ਬੱਸ ਭਜਾ ਕੇ ਲੈ ਗਿਆ। ਉਹ ਪਿੱਛਿਓਂ ਆਵਾਜਾਂ ਮਾਰਦੇ ਰਹੇ। ਬੱਸ ਵਿੱਚ ਸਫ਼ਰ ਕਰ ਰਹੀ ਆਰਤੀ ਨੇ ਵੀ ਬੱਸ ਰੋਕਣ ਲਈ ਰੌਲਾ ਪਾਇਆ। ਪਰ ਡਰਾਈਵਰ ਨੇ ਬੱਸ ਨਹੀਂ ਰੋਕੀ ਗਈ, ਜਿਸ ਕਾਰਨ ਆਰਤੀ ਨੇ ਆਪਣੇ ਭਾਣਜੇ ਅਤੇ ਬੈਗ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਦੇ ਛਾਲ ਮਾਰਨ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ। ਰਾਹਗੀਰਾਂ ਨੇ ਜ਼ਖਮੀ ਆਰਤੀ ਅਤੇ ਮਾਸੂਮ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ।

    ਆਰਤੀ ਦੇ ਸਿਰ ‘ਤੇ ਮੂੰਹ ਉਪਰ ਗੰਭੀਰ ਸੱਟਾਂ

    ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਆਰਤੀ ਦੇ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਹਨ, ਜਿਸ ਕਾਰਨ ਉਸਨੂੰ ਵੱਡੇ ਹਸਪਤਾਲ ਰੈਫਰ ਕਰਨਾ ਪਿਆ। ਬੱਚੇ ਦੇ ਸਿਰ ਵਿੱਚ ਸੱਟ ਜ਼ਰੂਰ ਲੱਗੀ ਹੈ ਪਰ ਉਸਦੀ ਹਾਲਤ ਸਥਿਰ ਹੈ ਅਤੇ ਸੀਟੀ ਸਕੈਨ ਕਰਾਇਆ ਜਾ ਰਿਹਾ ਹੈ। ਸੜਕ ਹਾਦਸੇ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਵੱਲੋਂ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.