Sawan Month 2024: ਹਿੰਦੂ ਧਰਮ ‘ਚ ਸਾਵਣ ਦੇ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਸ ਸਾਲ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਸਾਵਣ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੋਤਿਸ਼ਾ ਮੁਤਾਬਕ ਇਸ ਮਹੀਨੇ ‘ਚ ਭੋਲੇਨਾਥ ਅਤੇ ਮਾਤਾ ਪਾਰਵਤੀ ਦੀ ਭਗਤੀ ਸ਼ਰਧਾ ਭਾਵਨਾ ਨਾਲ ਕਰਨ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਸਾਵਣ ਮਹੀਨੇ ਦਾ ਪਹਿਲਾ ਸੋਮਵਾਰ 22 ਜੁਲਾਈ ਨੂੰ ਹੈ। ਇਸ ਦੌਰਾਨ ਖਾਣ-ਪੀਣ ਦੀਆਂ ਆਦਤਾਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ, ਤਾਂ ਆਓ ਜਾਣਦੇ ਹਾਂ ਸਾਵਣ ਦੇ ਮਹੀਨੇ ‘ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
ਮਾਸਾਹਾਰੀ ਭੋਜਨ ਜਾਂ ਲਸਣ ਅਤੇ ਪਿਆਜ਼ ਦਾ ਸੇਵਨ :
ਜੋਤਿਸ਼ਾ ਮੁਤਾਬਕ ਸਾਵਣ ਦੇ ਮਹੀਨੇ ‘ਚ ਗਲਤੀ ਨਾਲ ਵੀ ਮਾਸਾਹਾਰੀ ਭੋਜਨ ਜਾਂ ਲਸਣ ਅਤੇ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਚੀਜ਼ਾਂ ਸਰੀਰ ‘ਚ ਗਰਮੀ ਪੈਦਾ ਕਰਦੀਆਂ ਹਨ। ਜਿਸ ਕਾਰਨ ਤੁਹਾਡਾ ਮਨ ਸੁੱਖਾਂ ਅਤੇ ਇੱਛਾਵਾਂ ਵੱਲ ਆਕਰਸ਼ਿਤ ਹੋ ਜਾਂਦਾ ਹੈ, ਜੋ ਭਗਵਾਨ ਸ਼ਿਵ ਦੀ ਭਗਤੀ ‘ਚ ਰੁਕਾਵਟਾਂ ਪੈਦਾ ਕਰਦੇ ਹਨ। ਇਸ ਲਈ ਸਾਵਣ ਦੇ ਮਹੀਨੇ ‘ਚ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਸੇਵਨ :
ਵੈਸੇ ਤਾਂ ਮਾਹਿਰਾਂ ਮੁਤਾਬਕ ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਫਿਰ ਵੀ ਸਾਵਣ ਦੇ ਮਹੀਨੇ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਪੱਤਿਆਂ ‘ਤੇ ਬੈਕਟੀਰੀਆ ਜਾਂ ਵਾਇਰਸ ਵਧਣ ਦਾ ਖਤਰਾ ਹੁੰਦਾ ਹੈ। ਇਸ ਲਈ ਮੌਸਮੀ ਫਲਾਂ ਦਾ ਜਿੰਨਾ ਹੋ ਸਕੇ ਸੇਵਨ ਕਰਨਾ ਚਾਹੀਦਾ ਹੈ।
ਕੱਚੇ ਦੁੱਧ ਦਾ ਸੇਵਨ :
ਜਿਵੇ ਤੁਸੀਂ ਜਾਣਦੇ ਹੋ ਕਿ ਧਾਰਮਿਕ ਮਾਨਤਾਵਾਂ ਮੁਤਾਬਕ ਸਾਵਣ ਦੇ ਮਹੀਨੇ ‘ਚ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਚੜ੍ਹਾਇਆ ਜਾਂਦਾ ਹੈ, ਇਸ ਲਈ ਸਾਵਣ ‘ਚ ਕੱਚੇ ਦੁੱਧ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੋਤਿਸ਼ਾ ਮੁਤਾਬਕ ਮਾਨਸੂਨ ਦੇ ਮੌਸਮ ‘ਚ ਘਾਹ ‘ਤੇ ਚਰਦੇ ਸਮੇਂ ਗਾਵਾਂ ਅਤੇ ਮੱਝਾਂ ਘਾਹ ‘ਚ ਮੌਜੂਦ ਕੀੜੇ-ਮਕੌੜੇ ਵੀ ਖਾ ਜਾਂਦੀਆਂ ਹਨ, ਜਿਸ ਕਾਰਨ ਦੁੱਧ ਦੂਸ਼ਿਤ ਹੋ ਜਾਂਦਾ ਹੈ। ਅਜਿਹੇ ‘ਚ ਸਾਵਣ ਦੇ ਮਹੀਨੇ ‘ਚ ਕੱਚੇ ਦੁੱਧ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਦਹੀਂ ਦਾ ਸੇਵਨ :
ਸਾਵਨ ਦੇ ਮਹੀਨੇ ‘ਚ ਦਹੀਂ ਤੋਂ ਦੂਰ ਰਹਿਣਾ ਹੀ ਬਿਹਤਰ ਹੁੰਦਾ ਹੈ। ਜਿੱਥੇ ਦੁੱਧ ਤੋਂ ਦਹੀ ਵੀ ਬਣਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸਾਵਨ ‘ਚ ਦਹੀਂ ਜਲਦੀ ਖਰਾਬ ਹੋ ਜਾਂਦਾ ਹੈ, ਇਸ ਲਈ ਸਾਵਣ ‘ਚ ਦਹੀਂ ਨਹੀਂ ਖਾਣਾ ਚਾਹੀਦਾ। ਨਾਲ ਹੀ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦੱਸੀ ਗਈ ਕਿਸੇ ਵੀ ਚੀਜ਼ ਦਾ ਪੀਟੀਸੀ ਨਿਊਜ਼ ਸਮਰਥਨ ਨਹੀਂ ਕਰਦਾ ਹੈ।)
ਇਹ ਵੀ ਪੜ੍ਹੋ: Jagannath Rath Yatra 2024 : ਜਗਨਨਾਥ ਰੱਥ ਯਾਤਰਾ ਸ਼ੁਰੂ, ਮਾਸੀ ਦੇ ਘਰ ਜਾਂਦੇ ਹਨ ਇਸ ਦਿਨ ਭਗਵਾਨ, ਜਾਣੋ ਕੀ ਹੈ ਪੁਰਾਤਨ ਮਾਨਤਾਵਾਂ
– ACTION PUNJAB NEWS