Saturday, October 12, 2024
More

    Latest Posts

    Yuzvendra Chahal Birthday : ਯੁਜਵੇਂਦਰ ਚਾਹਲ ਦੇ 34ਵੇਂ ਜਨਮਦਿਨ ’ਤੇ ਜਾਣੋ ਦੀ ਜਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਖ਼ਾਸ ਗੱਲ੍ਹਾਂ | ਮੁੱਖ ਖਬਰਾਂ | ActionPunjab



    Yuzvendra Chahal Birthday : ਯੁਜਵੇਂਦਰ ਚਾਹਲ ਟੀਮ ਇੰਡੀਆ ਦੇ ਸਰਵੋਤਮ ਸਪਿਨਰਾਂ ‘ਚੋਂ ਇੱਕ ਹਨ। ਦਸ ਦਈਏ ਕਿ ਦੂਜੇ ਖਿਡਾਰੀਆਂ ਵਾਂਗ ਚਹਿਲ ਨੇ ਵੀ ਆਪਣੀ ਜਿੰਦਗੀ ‘ਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕੀਤਾ ਹੈ। ਬਜ਼ੁਰਗਾਂ ਮੁਤਾਬਕ ਜੋ ਕਿਸਮਤ ‘ਚ ਲਿਖਿਆ ਹੁੰਦਾ ਹੈ, ਉਹ ਹੀ ਮਿਲਦਾ ਹੈ। ਨਹੀਂ ਤਾਂ ਸ਼ਤਰੰਜ ਦੇ ਖਿਡਾਰੀ ਤੋਂ ਕ੍ਰਿਕਟਰ ਬਣਨ ਦਾ ਸੁਪਨਾ ਮਹਿਜ਼ ਸੁਪਨਾ ਹੀ ਰਹਿ ਜਾਂਦਾ। ਮੀਡੀਆ ਰਿਪੋਰਟਾਂ ਮੁਤਾਬਕ ਉਹ ਕ੍ਰਿਕਟ ਤੋਂ ਪਹਿਲਾਂ ਕਈ ਉੱਚ ਪੱਧਰਾਂ ‘ਤੇ ਸ਼ਤਰੰਜ ਖੇਡ ਚੁੱਕੇ ਹਨ।

    ਦਸ ਦਈਏ ਕਿ ਸਾਲ 2002 ‘ਚ, ਉਹ ਅੰਡਰ-12 ਵਰਗ ‘ਚ ਨੈਸ਼ਨਲ ਚਿਲਡਰਨਜ਼ ਚੈਂਪੀਅਨ ਰਹੇ ਸੀ, ਪਰ ਉਨ੍ਹਾਂ ਦੀ ਜ਼ਿੰਦਗੀ ‘ਚ ਨਵਾਂ ਮੋੜ ਸਾਲ 2009 ‘ਚ ਆਇਆ, ਜਦੋਂ ਉਨ੍ਹਾਂ ਨੇ ਆਪਣਾ ਪਹਿਲਾ ਫੁੱਟਬਾਲ ਕਰੀਅਰ ਸ਼ੁਰੂ ਕੀਤਾ। ਲੰਬੇ ਇੰਤਜ਼ਾਰ ਤੋਂ ਬਾਅਦ ਉਸਨੂੰ ਅੰਤਰਰਾਸ਼ਟਰੀ ਕ੍ਰਿਕਟ ‘ਚ ਮੌਕਾ ਮਿਲਿਆ ਅਤੇ ਉਸਨੇ ਬਹੁਤ ਹੀ ਘੱਟ ਸਮੇਂ ‘ਚ ਕ੍ਰਿਕਟ ‘ਚ ਬਹੁਤ ਨਾਮ ਕਮਾਇਆ। ਅੱਜ ਯੁਜਵੇਂਦਰ ਚਾਹਲ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਤਾਂ ਆਓ ਇਸ ਖਾਸ ਮੌਕੇ ’ਤੇ ਜਾਣਦੇ ਹਾਂ ਟਾਇਰ ਪੰਚਰ ‘ਤੋਂ ਚਾਹਲ ਦੀ ਕਿਸਮਤ ਕਿਵੇਂ ਚਮਕੀ?

    ਯੁਜਵੇਂਦਰ ਚਾਹਲ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ : 

    ਟੀਮ ਇੰਡੀਆ ਦੇ ਸਪਿਨਰ ਯੁਜਵੇਂਦਰ ਚਾਹਲ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਦਸ ਦਈਏ ਕਿ ਉਨ੍ਹਾਂ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਟੀਮ ਇੰਡੀਆ ਨੂੰ ਹਾਰਦੇ ਹੋਏ ਮੈਚਾਂ ‘ਚ ਜਿੱਤ ਦਿਵਾਈ। ਉਨ੍ਹਾਂ ਨੂੰ ਅਜੇ ਤੱਕ ਟੈਸਟ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ ਹੈ ਪਰ ਇਸ ਫਾਰਮੈਟ ‘ਚ ਖੇਡਣਾ ਉਸ ਦਾ ਸੁਪਨਾ ਹੈ। ਚਾਹਲ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਟੀ-20 ਅਤੇ ਵਨਡੇ ਟੀਮ ‘ਚ ਮੌਕਾ ਮਿਲਿਆ ਸੀ।

    ਯੁਜਵੇਂਦਰ ਚਾਹਲ ਦੀ ਕੁੱਲ ਜਾਇਦਾਦ ਕਿੰਨੀ ਹੈ? 

    ਦਸ ਦਈਏ ਕਿ ਆਪਣੀ ਸ਼ਾਨਦਾਰ ਗੇਂਦਬਾਜ਼ੀ ਤੋਂ ਇਲਾਵਾ ਚਾਹਲ ਅਕਸਰ ਆਪਣੀ ਨਿੱਜੀ ਜ਼ਿੰਦਗੀ ‘ਚ ਮਸਤੀ ਕਰਦੇ ਨਜ਼ਰ ਆਉਂਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਧਨਸ਼੍ਰੀ ਨਾਲ ਕਈ ਰੀਲਾਂ ਬਣਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਅਜਿਹੇ ‘ਚ ਜੇਕਰ ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਸ ਦੀ ਕੁੱਲ ਜਾਇਦਾਦ ਕਰੀਬ 45 ਕਰੋੜ ਰੁਪਏ ਹੈ। 

    ਯੁਜਵੇਂਦਰ ਚਾਹਲ ਦੇ ਗੈਰੇਜ ‘ਚ ਸਭ ਤੋਂ ਵਧੀਆ ਕਾਰਾਂ ਹਨ :

    ਵੈਸੇ ਤਾਂ ਯੁਜਵੇਂਦਰ ਚਾਹਲ ਦੀ ਕਾਰ ਕਲੈਕਸ਼ਨ ਕਾਫੀ ਘੱਟ ਹੈ। ਪਰ ਉਨ੍ਹਾਂ ਕੋਲ ਦੁਨੀਆ ਦੀਆਂ ਕੁਝ ਵਧੀਆ ਲਗਜ਼ਰੀ ਕਾਰਾਂ ਹਨ। ਕਾਰ ਬ੍ਰਾਂਡਾਂ ‘ਚ ਉਨ੍ਹਾਂ ਕੋਲ ਲੈਂਬੋਰਗਿਨੀ, ਰੋਲਸ-ਰਾਇਸ ਅਤੇ ਪੋਰਸ਼ ਸ਼ਾਮਲ ਹਨ।

    ਇਸ ਤਰ੍ਹਾਂ ਟਾਇਰ ਪੰਚਰ ‘ਤੋਂ ਚਾਹਲ ਦੀ ਕਿਸਮਤ ਚਮਕੀ : 

    ਯੁਜਵੇਂਦਰ ਚਾਹਲ ਦੇ ਪਿਤਾ ਕੇਕੇ ਚਹਿਲ ਨੇ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ‘ਚ ਦੱਸਿਆ ਸੀ ਕਿ ਟਾਇਰ ਪੰਚਰ ਹੋਣ ਕਾਰਨ ਚਾਹਲ ਦੀ ਕਿਸਮਤ ਬਦਲ ਗਈ ਸੀ। ਉਸ ਦੇ ਪਿਤਾ ਨੇ ਕਿਹਾ ਸੀ ਕਿ ਉਹ ਚਾਹਲ ਦਾ ਪੂਰਾ ਸਮਰਥਨ ਕਰਦੇ ਹਨ। ਕਿਉਂਕਿ ਜਦੋਂ ਉਹ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਜ਼ਿਲ੍ਹੇ ‘ਚ ਪਟੌਦੀ ਟਰਾਫੀ ਦਾ ਆਯੋਜਨ ਕੀਤਾ ਜਾ ਰਿਹਾ ਸੀ, ਜਿਸ ‘ਚ ਉਮਰ ਨੂੰ ਲੈ ਕੇ ਕੋਈ ਨਿਯਮ ਨਹੀਂ ਸੀ। ਇਸ ਤੋਂ ਇਲਾਵਾ ਉਸਦੇ ਦੇ ਪਿਤਾ ਦੇ ਦੱਸਿਆ ਸੀ ਕਿ ਪਟੌਦੀ ਟਰਾਫੀ ‘ਚ ਜੀਂਦ ਅਤੇ ਸਿਰਸਾ ਜ਼ਿਲਿਆਂ ਵਿਚਾਲੇ ਮੈਚ ਸੀ।

    ਚਾਹਲ ਨੇ ਭਾਗ ਲਿਆ ਸੀ ਅਤੇ 4-5 ਖਿਡਾਰੀ ਵਾਹਨਾਂ ‘ਚ ਮੈਦਾਨ ‘ਚ ਜਾ ਰਹੇ ਸਨ ਪਰ ਇਸ ਦੌਰਾਨ ਸਵੇਰੇ ਤੜਕੇ ਉਨ੍ਹਾਂ ਦੇ ਵਾਹਨਾਂ ਦੇ ਟਾਇਰ ਪੰਚਰ ਹੋ ਗਏ ਅਤੇ ਉਨ੍ਹਾਂ ਨੂੰ ਪੰਚਰ ਠੀਕ ਕਰਵਾਉਣ ਲਈ ਕੋਈ ਵੀ ਨਹੀਂ ਮਿਲਿਆ। ਅਜਿਹੇ ‘ਚ ਮੈਦਾਨ ‘ਚ ਉਤਰੇ ਚਾਹਲ ਨੂੰ ਉਨ੍ਹਾਂ ਖਿਡਾਰੀਆਂ ਦੀ ਜਗ੍ਹਾ ਮੌਕਾ ਮਿਲਿਆ ਅਤੇ 5 ਓਵਰਾਂ ‘ਚ 4 ਵਿਕਟਾਂ ਲੈ ਕੇ ਚਾਹਲ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਖੇਡ ‘ਚ ਕਾਫੀ ਅੱਗੇ ਜਾ ਸਕਦੇ ਹਨ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 

    ਇਹ ਵੀ ਪੜ੍ਹੋ: Gautam Gambhir ਦੀ ਪ੍ਰੈੱਸ ਕਾਨਫਰੰਸ ‘ਚ ਖੁੱਲ੍ਹਿਆ ਵੱਡਾ ਰਾਜ਼, ਇਸ ਲਈ ਪੰਡਯਾ ਨੂੰ ਨਹੀਂ ਬਣਾਇਆ ਗਿਆ ਕਪਤਾਨ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.