Sunday, October 13, 2024
More

    Latest Posts

    Potato Tips: ਗਰਮੀਆਂ ‘ਚ ਛੇਤੀ ਸੜ ਜਾਂਦੇ ਹਨ ਆਲੂ, ਤਾਂ ਅਪਨਾਓ ਇਹ ਨੁਸਖੇ, ਲੰਮਾ ਸਮਾਂ ਨਹੀਂ ਹੋਣਗੇ ਖ਼ਰਾਬ | ਮੁੱਖ ਖਬਰਾਂ | ActionPunjab



    Potato Storage Tips: ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਹਰ ਸਬਜ਼ੀ ‘ਚ ਇਸ ਦੀ ਲੋੜ ਹੁੰਦੀ ਹੈ। ਜੇਕਰ ਘਰ ‘ਚ ਹਰੀਆਂ ਸਬਜ਼ੀਆਂ ਉਪਲਬਧ ਨਾ ਹੋਣ ਤਾਂ ਵੀ ਆਲੂ ਦੀ ਸਬਜ਼ੀ, ਆਲੂ ਭੁਜੀਆ, ਆਲੂ ਦਾ ਭਰਤਾ ਆਦਿ ਕਿਸੇ ਵੀ ਸਮੇਂ ਬਣਾਉਣਾ ਆਸਾਨ ਹੈ। ਜੇਕਰ ਗਰਮੀ ਦੇ ਮੌਸਮ ‘ਚ ਇਨ੍ਹਾਂ ਦੀ ਜਲਦੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਸੜਨ ਲੱਗ ਜਾਣਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਾਂਗੇ , ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਗਰਮੀਆਂ ‘ਚ ਆਲੂਆਂ ਨੂੰ ਸੜਨ ਤੋਂ ਰੋਕ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ…

    1. ਜ਼ਿਆਦਾਤਰ ਲੋਕ ਆਲੂਆਂ ਅਤੇ ਪਿਆਜਾਂ ਨੂੰ ਇੱਕੋ ਟੋਕਰੀ ‘ਚ ਰੱਖ ਦਿੰਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਕਿਉਂਕਿ ਅਜਿਹਾ ਕਰਨ ਨਾਲ ਘੱਟ ਸਮੇਂ ‘ਚ ਹੀ ਆਲੂ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਸਵਾਦ ਵੀ ਬਦਲ ਜਾਂਦਾ ਹੈ। ਇਸ ਲਈ ਦੋਵਾਂ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ।

    2. ਤੁਹਾਨੂੰ ਆਲੂਆਂ ਨੂੰ ਸਿੱਧੀ ਧੁੱਪ ਵਾਲੀ ਥਾਂ ‘ਤੇ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਉਹ ਜਲਦੀ ਸੁੱਕ ਜਾਂਦੇ ਹਨ ਅਤੇ ਉਨ੍ਹਾਂ ਦੀ ਅੰਦਰਲੀ ਨਮੀ ਖਤਮ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਆਲੂਆਂ ਨੂੰ ਅਜਿਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ ਜਿੱਥੇ ਥੋੜ੍ਹਾ ਹਨੇਰਾ ਹੋਵੇ। ਇਸ ਨੂੰ ਬਾਂਸ ਦੀ ਟੋਕਰੀ ਜਾਂ ਪੇਪਰ ਬੈਗ ‘ਚ ਰੱਖ ਸਕਦੇ ਹੋ।

    3. ਜੇਕਰ ਮੰਡੀ ਵਿੱਚ ਪਏ ਆਲੂ ਮੀਂਹ ਕਾਰਨ ਗਿੱਲੇ ਹੋ ਗਏ ਹਨ ਤਾਂ ਇਨ੍ਹਾਂ ਨੂੰ ਸੁਕਾਏ ਬਿਨਾਂ ਨਾ ਰੱਖੋ, ਨਹੀਂ ਤਾਂ ਉਹ ਜਲਦੀ ਸੜ ਸਕਦੇ ਹਨ। ਤੁਸੀਂ ਇਨ੍ਹਾਂ ਨੂੰ ਪੱਖੇ ਦੇ ਹੇਠਾਂ ਜਾਂ ਹਲਕੀ ਧੁੱਪ ‘ਚ 30 ਮਿੰਟਾਂ ਲਈ ਛੱਡ ਸਕਦੇ ਹੋ।

    4. ਗਰਮ ਤਾਪਮਾਨ ਵਾਲੀ ਥਾਂ ‘ਤੇ ਆਲੂਆਂ ਨੂੰ ਰੱਖਣ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਨੂੰ ਅਜਿਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ, ਜਿੱਥੇ ਘੱਟ ਰੋਸ਼ਨੀ ਹੋਵੇ ਅਤੇ ਵਾਤਾਵਰਣ ਠੰਡਾ ਹੋਵੇ। ਕਿਉਂਕਿ ਇਸ ਨਾਲ ਉਹ ਕਈ ਦਿਨਾਂ ਤੱਕ ਤਾਜ਼ੇ ਰਹਿਣਗੇ।

    5. ਨਾਸ਼ਪਾਤੀ ਅਤੇ ਕੇਲੇ ਵਰਗੇ ਕੁਝ ਫਲਾਂ ਦੇ ਨਾਲ ਆਲੂਆਂ ਨੂੰ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਫਲ ਕੁਝ ਕੈਮੀਕਲ ਛੱਡਦੇ ਹਨ, ਜਿਨ੍ਹਾਂ ਕਾਰਨ ਆਲੂ ਜਲਦੀ ਪੱਕ ਸਕਦੇ ਹਨ।

    6. ਆਲੂਆਂ ਨੂੰ ਗਲਤੀ ਨਾਲ ਵੀ ਫਰਿੱਜ ‘ਚ ਨਾ ਰੱਖੋ। ਕਿਉਂਕਿ ਅਜਿਹਾ ਕਰਨ ਨਾਲ ਮੌਜੂਦ ਸਟਾਰਚ ਸ਼ੂਗਰ ‘ਚ ਬਦਲ ਸਕਦਾ ਹੈ। ਇਸ ਤਰ੍ਹਾਂ ਦੇ ਆਲੂਆਂ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

    7. ਜੇਕਰ ਤੁਸੀਂ ਸਬਜ਼ੀ ਬਣਾਉਣ ਲਈ ਜ਼ਿਆਦਾ ਆਲੂ ਕੱਟ ਲੈਂਦੇ ਹੋ ਤਾਂ ਉਨ੍ਹਾਂ ਕੱਟੇ ਹੋਏ ਆਲੂ ਨੂੰ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਕਾਲੇ ਹੋ ਜਾਂਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਸਵੇਰੇ ਜ਼ਿਆਦਾ ਆਲੂ ਕੱਟ ਲਾਏ ਹਨ। ਤਾਂ ਇਸ ਨੂੰ ਪਾਣੀ ‘ਚ ਪਾ ਕੇ ਦਿਨ ਜਾਂ ਸ਼ਾਮ ਨੂੰ ਤਿਆਰ ਕਰ ਸਕਦੇ ਹੋ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.