Most Expensive Snakes : ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜ਼ਹਿਰੀਲੇ ਸੱਪਾਂ ਨੂੰ ਦੇਖ ਕੇ ਜਾਂ ਤਾਂ ਲੋਕ ਭੱਜ ਜਾਂਦੇ ਹਨ ਜਾਂ ਫਿਰ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਧਰ-ਉਧਰ ਘੁੰਮਣ ਵਾਲੇ ਸੱਪਾਂ ਦੀ ਕੀਮਤ ਕਰੋੜਾਂ ‘ਚ ਹੋ ਸਕਦੀ ਹੈ। ਜੇਕਰ ਨਹੀਂ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੱਪਾਂ ਬਾਰੇ ਦਸਾਂਗੇ, ਜੋ ਦੁਨੀਆਂ ‘ਚ ਸਭ ਤੋਂ ਮਹਿੰਗੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਹਾਈ ਬਲੂ ਗ੍ਰੀਨ ਟ੍ਰੀ ਪਾਈਥਨ ਸੱਪ (High Blue Green Tree Python Snake)
ਜੇਕਰ ਦੁਨੀਆ ਦੇ ਸਭ ਤੋਂ ਮਹਿੰਗੇ ਸੱਪ ਦੀ ਗੱਲ ਕਰੀਏ ਤਾਂ ਉਸ ਦਾ ਨਾਂ ਹਾਈ ਬਲੂ ਗ੍ਰੀਨ ਟ੍ਰੀ ਪਾਈਥਨ ਸੱਪ ਹੈ। ਮਾਹਿਰਾਂ ਮੁਤਾਬਕ ਇਹ ਸੱਪ ਜ਼ਿਆਦਾਤਰ ਆਸਟ੍ਰੇਲੀਆ, ਨਿਊ ਗਿਨੀ ਅਤੇ ਇੰਡੋਨੇਸ਼ੀਆ ‘ਚ ਪਾਏ ਜਾਣਦੇ ਹਨ। ਇਸ ਦਾ ਰੰਗ ਨੀਲਾ ਹੁੰਦਾ ਹੈ ਅਤੇ ਅੱਖਾਂ ਚਾਂਦੀ ਵਾਂਗ ਚਮਕਦਾਰ ਹੁੰਦੀਆਂ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਹ ਸੱਪ ਦੀ ਇੱਕ ਦੁਰਲੱਭ ਪ੍ਰਜਾਤੀ ਹੈ ਅਤੇ ਇਸ ਦੀ ਕੀਮਤ 18 ਲੱਖ ਡਾਲਰ ਯਾਨੀ 15 ਕਰੋੜ ਰੁਪਏ ਹੈ।
ਲਵੈਂਡਰ ਐਲਬੀਨੋ ਬਾਲ ਪਾਈਥਨ ਸੱਪ (Lavender albino ball python snake)
ਆਕਰਸ਼ਕ ਅਤੇ ਰੰਗੀਨ ਲਵੈਂਡਰ ਐਲਬੀਨੋ ਬਾਲ ਪਾਈਥਨ ਸੱਪ ਜਿੰਨਾ ਆਕਰਸ਼ਕ ਹੁੰਦਾ ਹੈ ਓਨਾ ਹੀ ਇਹ ਜ਼ਹਿਰੀਲਾ ਵੀ ਹੁੰਦਾ ਹੈ। ਇਸ ਸੱਪ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ 40 ਹਜ਼ਾਰ ਡਾਲਰ ਯਾਨੀ 33.20 ਲੱਖ ਰੁਪਏ ਦੀ ਲੱਗੀ ਹੈ। ਮਾਹਿਰਾਂ ਮੁਤਾਬਕ ਇਹ ਸੱਪ ਵੀ ਬਹੁਤ ਦੁਰਲੱਭ ਪ੍ਰਜਾਤੀ ਦਾ ਹੈ ਅਤੇ ਆਪਣੇ ਖਾਸ ਰੰਗਾਂ ਕਾਰਨ ਬਹੁਤ ਪਸੰਦ ਕੀਤਾ ਜਾਂਦਾ ਹੈ।
ਸਟ੍ਰੇਂਜਰ ਬਾਲ ਪਾਈਥਨ ਸੱਪ (Stranger ball python snake)
ਅਮਰੀਕਾ ਦੇ ਬਾਹਰੀ ਇਲਾਕੇ ‘ਚ ਪਾਏ ਜਾਣ ਵਾਲੇ ਸਟ੍ਰੇਂਜਰ ਬਾਲ ਪਾਈਥਨ ਸੱਪ ਦੀ ਖੋਜ ਭਾਵੇਂ ਸਾਲ 2012 ‘ਚ ਹੋਈ ਹੋਵੇ ਪਰ ਇਹ ਸੱਪ ਅੰਤਰਰਾਸ਼ਟਰੀ ਬਾਜ਼ਾਰ ‘ਚ ਕਾਫੀ ਮਹਿੰਗਾ ਅਤੇ ਮਸ਼ਹੂਰ ਹੈ। ਆਪਣੇ ਖਾਸ ਰੰਗਾਂ ਅਤੇ ਡਿਜ਼ਾਈਨ ਲਈ ਮਸ਼ਹੂਰ ਇਹ ਸੱਪ ਆਖਰੀ ਵਾਰ 20 ਹਜ਼ਾਰ ਡਾਲਰ ਯਾਨੀ 16.50 ਲੱਖ ਰੁਪਏ ‘ਚ ਵਿਕਿਆ ਸੀ।
ਰੇਟੀਕੁਲੇਟਿਡ ਪਾਈਥਨ ਸੱਪ (Reticulated python snake)
ਦੁਨੀਆ ਦਾ ਸਭ ਤੋਂ ਵੱਡਾ ਪਾਲਤੂ ਸੱਪ, ਰੇਟੀਕੁਲੇਟਿਡ ਪਾਈਥਨ ਵੀ ਮਹਿੰਗੇ ਸੱਪਾਂ ਦੀ ਸੂਚੀ ‘ਚ ਸ਼ਾਮਲ ਹੈ। ਅੱਜਕਲ੍ਹ ਇਸਦੀ ਕੀਮਤ ਪਾਲਤੂ ਜਾਨਵਰਾਂ ਦੇ ਸੱਪਾਂ ‘ਚ ਸਭ ਤੋਂ ਵੱਧ ਹੈ। ਇਸ ਸੱਪ ਦੀ ਕੀਮਤ 25 ਤੋਂ 50 ਹਜ਼ਾਰ ਡਾਲਰ ਤੱਕ ਹੈ ਅਤੇ ਮੌਜੂਦਾ ਕੀਮਤ ਕਰੀਬ 40 ਹਜ਼ਾਰ ਡਾਲਰ ਯਾਨੀ 32.20 ਲੱਖ ਰੁਪਏ ਹੈ।
ਸਨਸੈਟ ਬਾਲ ਪਾਈਥਨ ਸੱਪ (Sunset Ball Python Snake)
ਮਾਹਿਰਾਂ ਮੁਤਾਬਕ ਸੁੰਦਰ ਲਾਲ ਅਤੇ ਸੰਤਰੀ ਰੰਗ ਦਾ ਸੱਪ ਸਨਸੈਟ ਬਾਲ ਪਾਈਥਨ ਵੀ ਸਭ ਤੋਂ ਮਹਿੰਗੇ ਸੱਪਾਂ ਦੀ ਸੂਚੀ ‘ਚ ਸ਼ਾਮਲ ਹੈ। ਇਸ ਸੱਪ ਦੀ ਕੀਮਤ ਇਸਦੇ ਰੰਗਾਂ ਅਤੇ ਨਿਸ਼ਾਨਾਂ ਦੇ ਸੁਮੇਲ ‘ਤੇ ਨਿਰਭਰ ਕਰਦੀ ਹੈ। ਵੈਸੇ ਤਾਂ ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 15 ਹਜ਼ਾਰ ਡਾਲਰ ਯਾਨੀ 12.45 ਲੱਖ ਰੁਪਏ ਦੱਸੀ ਜਾ ਰਹੀ ਹੈ।
ਮਾਨਸੂਨ ਬਾਲ ਪਾਈਥਨ ਸੱਪ (Monsoon Ball Python Snake)
ਵੈਸੇ ਤਾਂ ਮਹਿੰਗੇ ਸੱਪਾਂ ਦੀ ਸੂਚੀ ‘ਚ ਸ਼ਾਮਲ ਮਾਨਸੂਨ ਬਾਲ ਪਾਈਥਨ ਸੱਪ ਨੂੰ ਦੇਖਦੇ ਹੀ ਤੁਹਾਨੂੰ ਪਿਆਰ ਹੋ ਜਾਵੇਗਾ। ਦਸ ਦਈਏ ਕਿ 2015 ਚ ਖੋਜਿਆ ਗਿਆ ਇਹ ਸੱਪ ਆਪਣੇ ਖੂਬਸੂਰਤ ਰੰਗਾਂ ਲਈ ਜਾਣਿਆ ਜਾਂਦਾ ਹੈ। ਇਹ ਸੱਪ ਆਮ ਤੌਰ ‘ਤੇ ਪ੍ਰਜਨਨ ਤੋਂ ਬਾਅਦ ਹੀ ਦਿਖਾਈ ਦਿੰਦਾ ਹੈ, ਜਿਸ ਕਾਰਨ ਇਸ ਨੂੰ ਮਾਨਸੂਨ ਪਾਈਥਨ ਸੱਪ ਕਿਹਾ ਜਾਂਦਾ ਹੈ। ਫਿਲਹਾਲ ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 12 ਹਜ਼ਾਰ ਡਾਲਰ ਯਾਨੀ 10 ਲੱਖ ਰੁਪਏ ਦੱਸੀ ਜਾ ਰਹੀ ਹੈ।
ਲਿਊਸਿਸਟਿਕ ਵੈਸਟਰਨ ਹੋਗਨੋਜ਼ ਸੱਪ (Leucistic Western Hognose Snake)
ਵੈਸੇ ਤਾਂ ਅਮਰੀਕਾ ਅਤੇ ਕੈਨੇਡਾ ‘ਚ ਪਾਏ ਜਾਣ ਵਾਲੇ ਲਿਊਸਿਸਟਿਕ ਵੈਸਟਰਨ ਹੋਗਨੋਜ਼ ਸੱਪ ਦਾ ਕੋਈ ਰੰਗ ਨਹੀਂ ਹੁੰਦਾ। ਇਹ ਸੱਪ ਆਪਣੇ ਹਲਕੇ ਗੁਲਾਬੀ ਰੰਗ ਦੇ ਕਾਰਨ ਬਹੁਤ ਸੁੰਦਰ ਦਿਖਾਈ ਦਿੰਦਾ ਹੈ। ਅੱਖਾਂ ਚਿੱਟੀਆਂ, ਨੀਲੀਆਂ ਜਾਂ ਸਲੇਟੀ ਰੰਗ ਦੀਆਂ ਹੁੰਦੀਆਂ ਹਨ। ਇਸ ਦੇ ਦੁਰਲੱਭ ਰੰਗ ਅਤੇ ਪ੍ਰਜਾਤੀ ਕਾਰਨ ਇਸ ਸੱਪ ਦੀ ਕੀਮਤ 8,500 ਡਾਲਰ ਯਾਨੀ 7 ਲੱਖ ਰੁਪਏ ਦੱਸੀ ਜਾਂਦੀ ਹੈ।
ਪੈਰਾਡੌਕਸ ਬਾਲ ਪਾਈਥਨ ਸੱਪ (Paradox Ball Python Snake)
ਇਹ ਉਹ ਸੱਪ ਹੈ ਜਿਸ ਨੇ ਆਪਣੇ ਖਾਸ ਰੰਗ ਅਤੇ ਚਟਾਕ ਕਾਰਨ ਆਪਣੀ ਪਛਾਣ ਬਣਾਈ ਹੈ। ਦਸ ਦਈਏ ਕਿ ਇਹ ਸੱਪ ਅੰਤਰਰਾਸ਼ਟਰੀ ਬਾਜ਼ਾਰ ‘ਚ ਬਹੁਤ ਮੰਗ ਹੈ। ਇਹ ਸੱਪ ਕਾਫੀ ਦੁਰਲੱਭ ਹੈ, ਜਿਸ ਕਾਰਨ ਇਸ ਦੀ ਬਰੀਡਿੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਖਾਸ ਰੰਗ ਅਤੇ ਦੁਰਲੱਭ ਪ੍ਰਜਾਤੀਆਂ ਕਾਰਨ ਇਸ ਦੀ ਕੀਮਤ 9 ਹਜ਼ਾਰ ਡਾਲਰ ਯਾਨੀ 7.47 ਲੱਖ ਰੁਪਏ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ: Kedarnath Landslide : ਕੇਦਾਰਨਾਥ ਪੈਦਲ ਮਾਰਗ ‘ਤੇ ਦਰਦਨਾਕ ਹਾਦਸਾ, ਮਲਬੇ ਹੇਠ ਦੱਬੇ ਕਈ ਯਾਤਰੀ
– ACTION PUNJAB NEWS