Union Budget 2024 Highlights : ਅੱਜ ਯਾਨੀ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ‘ਚ ਆਪਣੇ ਕਾਰਜਕਾਲ ਦਾ ਸੱਤਵਾਂ ਕੇਂਦਰੀ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਸੀਤਾਰਮਨ ਨੇ ਵਪਾਰੀਆਂ, ਕਿਸਾਨਾਂ ਅਤੇ ਤਨਖਾਹ ਵਰਗ ਦੇ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਰਸਮੀ ਖੇਤਰ ਵਿੱਚ ਨੌਕਰੀ ਸ਼ੁਰੂ ਕਰਨ ਵਾਲਿਆਂ ਨੂੰ ਇੱਕ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ, ਜਿਸ ਨਾਲ 2.10 ਕਰੋੜ ਨੌਜਵਾਨਾਂ ਨੂੰ ਫਾਇਦਾ ਹੋਵੇਗਾ। ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਏ ਜਾਣਗੇ। ਇਸ ਤੋਂ ਇਲਾਵਾ ਮੁਦਰਾ ਯੋਜਨਾ ਤਹਿਤ ਕਾਰੋਬਾਰੀਆਂ ਦੀ ਲੋਨ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦੀਆਂ ਬਜਟ ‘ਚ 9 ਮੁੱਖ ਤਰਜੀਹਾਂ ਹਨ, ਜਿਸ ‘ਚ ਖੇਤੀਬਾੜੀ ‘ਚ ਉਤਪਾਦਕਤਾ, ਰੁਜ਼ਗਾਰ ਅਤੇ ਸਮਰੱਥਾ ਵਿਕਾਸ, ਸਮੁੱਚਾ ਮਨੁੱਖੀ ਸਰੋਤ ਵਿਕਾਸ ਅਤੇ ਸਮਾਜਿਕ ਨਿਆਂ, ਨਿਰਮਾਣ ਅਤੇ ਸੇਵਾਵਾਂ, ਸ਼ਹਿਰੀ ਵਿਕਾਸ, ਊਰਜਾ ਸੁਰੱਖਿਆ, ਬੁਨਿਆਦੀ ਢਾਂਚਾ, ਨਵੀਨਤਾ, ਖੋਜ ਅਤੇ ਵਿਕਾਸ ਤੇ ਅਗਲੀ ਪੀੜ੍ਹੀ ਦੇ ਸੁਧਾਰ ਸਣੇ ਸ਼ਾਮਲ ਹਨ।
ਬਜਟ 2024 ਦੀਆਂ ਮੁੱਖ ਗੱਲਾਂ
- ਨਿਰਮਾਣ, ਸੇਵਾਵਾਂ ਅਤੇ ਊਰਜਾ ਸੁਰੱਖਿਆ ਵੱਡੀਆਂ ਤਰਜੀਹਾਂ ਹਨ।
- ਸਿੱਖਿਆ ਅਤੇ ਹੁਨਰ ਨੂੰ ਵਧਾਉਣ ਲਈ 4.8 ਲੱਖ ਕਰੋੜ ਰੁਪਏ ਦੀ ਵੰਡ।
- 5 ਸਾਲਾਂ ‘ਚ 4.1 ਕਰੋੜ ਨੌਜਵਾਨਾਂ ਲਈ ਪੈਕੇਜ ‘ਤੇ ਫੋਕਸ।
- ਪੰਜ ਸਾਲਾਂ ‘ਚ ਰੋਜ਼ਗਾਰ ‘ਤੇ 2 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।
- ਖੇਤੀਬਾੜੀ ਖੇਤਰ ਦਾ ਵਿਕਾਸ ਪਹਿਲੀ ਤਰਜੀਹ, ਇਸ ਲਈ 32 ਫਸਲਾਂ ਲਈ 109 ਕਿਸਮਾਂ ਲਾਂਚ ਕਰਾਂਗੇ – ਵਿੱਤ ਮੰਤਰੀ ਨਿਰਮਲਾ ਸੀਤਾਰਮਨ।
- 1 ਕਰੋੜ ਕਿਸਾਨਾਂ ਲਈ ਕੁਦਰਤੀ ਖੇਤੀ ‘ਤੇ ਜ਼ੋਰ
- 10,000 ਬਾਇਓ ਰਿਸਰਚ ਸੈਂਟਰ ਬਣਾਉਣ ਦਾ ਐਲਾਨ
- ਖੇਤੀਬਾੜੀ ਖੇਤਰ ਲਈ 1.52 ਲੱਖ ਕਰੋੜ ਰੁਪਏ ਦੀ ਵੰਡ
- ਕਿਸਾਨ ਕ੍ਰੈਡਿਟ ਕਾਰਡ 5 ਰਾਜਾਂ ‘ਚ ਲਾਂਚ ਕੀਤਾ ਜਾਵੇਗਾ
- ਦਾਲਾਂ ਅਤੇ ਤੇਲ ਬੀਜਾਂ ਲਈ ਮਿਸ਼ਨ ਸ਼ੁਰੂ ਕੀਤਾ ਜਾਵੇਗਾ।
- 3 ਸਕੀਮਾਂ ਤਹਿਤ ਰੋਜ਼ਗਾਰ ਪੀ.ਐਲ.ਆਈ।
- ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ, 15,000 ਰੁਪਏ 3 ਪੜਾਵਾਂ ਵਿੱਚ ਉਪਲਬਧ ਹੋਣਗੇ।
- ਪ੍ਰਧਾਨ ਮੰਤਰੀ ਯੋਜਨਾ ਤਹਿਤ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ।
- ਇੱਕ ਕਰੋੜ ਨੌਜਵਾਨਾਂ ਨੂੰ 500 ਪ੍ਰਮੁੱਖ ਕੰਪਨੀਆਂ ‘ਚ ਇੰਟਰਨਸ਼ਿਪ ਦਿੱਤੀ ਜਾਵੇਗੀ।
- ਸਾਰੇ ਨੌਜਵਾਨਾਂ ਨੂੰ ਇੰਟਰਨਸ਼ਿਪ ਦੌਰਾਨ 5000 ਰੁਪਏ ਦਿੱਤੇ ਜਾਣਗੇ।
- ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਨੂੰ ਵਾਧੂ ਪੀ.ਐਫ.
- ਵਿਦਿਆਰਥੀਆਂ ਨੂੰ ਮਾਡਲ ਸਕਿੱਲ ਲੋਨ ਮਿਲੇਗਾ
- ਮੁਦਰਾ ਲੋਨ ਤਹਿਤ 10 ਲੱਖ ਰੁਪਏ ਦੀ ਸੀਮਾ ਵਧਾ ਕੇ 20 ਲੱਖ ਰੁਪਏ
- ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਏ ਜਾਣਗੇ
- ਔਰਤਾਂ ਲਈ 3 ਲੱਖ ਕਰੋੜ ਰੁਪਏ ਦਾ ਪ੍ਰਬੰਧ
- ਇੱਕ ਕਰੋੜ ਘਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੀ ਯੋਜਨਾ
- ਸੈਰ-ਸਪਾਟੇ ਦੇ ਵਿਕਾਸ ਲਈ ਗਯਾ ‘ਚ ਵਿਸ਼ਣੁਪਦ ਮੰਦਰ ਅਤੇ ਬੋਧ ਗਯਾ ‘ਚ ਮਹਾਬੋਧੀ ਮੰਦਰ ਦੇ ਆਲੇ-ਦੁਆਲੇ ਇੱਕ ਗਲਿਆਰਾ ਵਿਕਸਤ ਕੀਤਾ ਜਾਵੇਗਾ।
– ACTION PUNJAB NEWS