Phillaur Police Recover 19.50 Lakh Cash : ਫਿਲੌਰ ਪੁਲਿਸ ਨੇ ਹਾਈ ਸਪੀਡ ਨਾਕੇ ਦੌਰਾਨ 19.50 ਲੱਖ ਰੁਪਏ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਫ਼ਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਪਛਾਣ ਅਮਿਤ ਕੁਮਾਰ ਪੁੱਤਰ ਜੈਲੇਸ਼ ਚੰਦ, ਅਨਿਲ ਕੁਮਾਰ ਪੁੱਤਰ ਲਛਮਣ ਦਾਸ ਅਤੇ ਦੀਪਕ ਕੋਹਲੀ ਪੁੱਤਰ ਲਛਮਣ ਦਾਸ ਵਜੋਂ ਹੋਈ ਹੈ। ਸਾਰੇ ਮੁਲਜ਼ਮਾਂ ਕੋਲੋਂ ਬਰਾਮਦ ਹੋਈ ਨਕਦੀ ਦੀ ਜਾਣਕਾਰੀ ਆਮਦਨ ਕਰ ਵਿਭਾਗ ਨੂੰ ਦੇ ਦਿੱਤੀ ਗਈ ਹੈ।
ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਫਿਲੌਰ ਨੇੜੇ ਜਲੰਧਰ ਪਾਣੀਪਤ ਹਾਈਵੇ ’ਤੇ ਨਾਕਾਬੰਦੀ ਕੀਤੀ ਹੋਈ ਸੀ। ਰਾਤ ਕਰੀਬ 11 ਵਜੇ ਪੁਲਿਸ ਨੇ ਚੈਕਿੰਗ ਲਈ ਇੱਕ ਚਿੱਟੇ ਰੰਗ ਦੀ ਵੈਗਨਰ ਕਾਰ (ਪੀਬੀ-05-ਏਆਰ-0472) ਨੂੰ ਚੈਕਿੰਗ ਲਈ ਰੋਕਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ ਇੱਕ ਬੈਗ ਮਿਲਿਆ ਤਾਂ ਬੈਗ ‘ਚੋਂ ਭਾਰੀ ਮਾਤਰਾ ‘ਚ ਨਕਦੀ ਬਰਾਮਦ ਹੋਈ।
ਨਕਦੀ ਦੇਖ ਕੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਬੁਲਾਇਆ
ਨਗਦੀ ਮਿਲਣ ‘ਤੇ ਹਿੱਤ ਨਾਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਮੌਕੇ ‘ਤੇ ਵੀਡੀਓਗ੍ਰਾਫੀ ਸ਼ੁਰੂ ਕਰ ਦਿੱਤੀ ਅਤੇ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ | ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਨਕਦੀ ਜ਼ਬਤ ਕਰ ਲਈ ਅਤੇ ਨਕਦੀ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ। ਪਰ ਦੇਰ ਰਾਤ ਤੱਕ ਤਿੰਨੋਂ ਨਕਦੀ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਜਦੋਂ ਥੈਲੇ ਵਿੱਚੋਂ ਕੱਢੀ ਗਈ ਨਕਦੀ ਦੀ ਪੁਲਿਸ ਸਟੇਸ਼ਨ ਵਿੱਚ ਗਿਣਤੀ ਕੀਤੀ ਗਈ ਤਾਂ ਇਹ 19,50,455 ਰੁਪਏ ਨਿਕਲੀ।
ਮਾਮਲੇ ਦੀ ਜਾਣਕਾਰੀ ਆਮਦਨ ਕਰ ਵਿਭਾਗ ਨੂੰ ਦਿੱਤੀ ਗਈ
ਜਾਣਕਾਰੀ ਅਨੁਸਾਰ ਜਦੋਂ ਕਾਰ ਵਿੱਚ ਸਵਾਰ ਤਿੰਨੇ ਵਿਅਕਤੀ ਨਕਦੀ ਦਾ ਕੋਈ ਦਸਤਾਵੇਜ਼ ਨਾ ਦਿਖਾ ਸਕੇ ਤਾਂ ਤੁਰੰਤ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਆਮਦਨ ਕਰ ਵਿਭਾਗ ਦੇ ਅਧਿਕਾਰੀ ਟੀ.ਪੀ ਸਿੰਘ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਕਤ ਪੈਸੇ ਕਿੱਥੋਂ ਆਏ ਅਤੇ ਕਿਸ ਨੂੰ ਦਿੱਤੇ ਜਾਣੇ ਸਨ।
ਇਹ ਵੀ ਪੜ੍ਹੋ: Paris Olympics 2024 : ਭਾਰਤੀ ਐਥਲੀਟ ਪਹੁੰਚੇ ਪੈਰਿਸ, ਘੱਟ ਸਾਧਨਾਂ ਨਾਲ ਇਤਿਹਾਸ ਰਚਣ ਦੀ ਕੋਸ਼ਿਸ਼, ਜਾਣੋ ਸਮਾਂ ਸਾਰਣੀ
– ACTION PUNJAB NEWS