Bathinda News : ਬਠਿੰਡਾ ਦੀ ਨਰ ਸਿੰਘ ਕਲੋਨੀ ਵਿੱਚ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਇੱਕ ਨੌਜਵਾਨ ਨੂੰ ਲੋਕਾਂ ਨੇ ਫੜ ਕੇ ਦਰੱਖਤ ਨਾਲ ਬੰਨ੍ਹ ਲਿਆ ਤੇ ਕੁਟਾਪਾ ਚਾੜ੍ਹਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਤੇ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਵੀਡੀਓ ਹੋਈ ਵਾਇਰਲ
ਨਰ ਸਿੰਘ ਕਲੋਨੀ ਦੇ ਵਸਨੀਕ ਮਨਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਖੇਤ ਤੋਂ ਆਪਣੇ ਘਰ ਆਇਆ ਤਾਂ ਘਰ ਦੇ ਕੋਲ ਇੱਕ ਮੋਟਰਸਾਈਕਲ ਖੜ੍ਹਾ ਸੀ। ਕੁਝ ਸਮੇਂ ਬਾਅਦ ਜਦੋਂ ਇੱਕ ਨੌਜਵਾਨ ਮੋਟਰਸਾਈਕਲ ਲੈਣ ਲਈ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ‘ਤੇ ਨੌਜਵਾਨ ਗੁੱਸੇ ‘ਚ ਆ ਗਿਆ। ਉਸ ਨੇ ਦੱਸਿਆ ਕਿ ਇਸੇ ਦੌਰਾਨ ਕਲੋਨੀ ਦੇ ਹੋਰ ਲੋਕ ਵੀ ਆ ਗਏ। ਜਦੋਂ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਕਾਲੋਨੀ ‘ਚ ਰਹਿਣ ਵਾਲੀ ਆਪਣੀ ਮਹਿਲਾ ਦੋਸਤ ਨੂੰ ਮਿਲਣ ਆਉਂਦਾ-ਜਾਂਦਾ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਪਹਿਲਾਂ ਵੀ ਸਮਝਾਇਆ ਜਾ ਚੁੱਕਾ ਹੈ। ਪਰ ਉਹ ਨਹੀਂ ਮੰਨਿਆ ਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਲਗਾਤਾਰ ਆ ਰਿਹਾ ਸੀ। ਉਸ ਨੇ ਦੱਸਿਆ ਕਿ ਅੱਜ ਉਨ੍ਹਾਂ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਪੁਲਿਸ ਬੁਲਾਈ ਗਈ ਅਤੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਕਲੋਨੀ ਵਾਸੀਆਂ ਅਤੇ ਨੌਜਵਾਨਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਫਿਲਹਾਲ ਉਨ੍ਹਾਂ ਕੋਈ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Jalandhar News : ਕਾਰ ਸਵਾਰ ਕੋਲੋਂ 19.50 ਲੱਖ ਦੀ ਨਕਦੀ ਬਰਾਮਦ
– ACTION PUNJAB NEWS