Sunday, October 13, 2024
More

    Latest Posts

    Sawan 2024 Festival Calendar : ਤਿਉਹਾਰ ਤੇ ਵਰਤਾਂ ਨਾਲ ਭਰਿਆ ਹੋਇਆ ਹੈ ਸਾਉਣ ਦਾ ਮਹੀਨਾ. ਜਾਣੋ ਕਦੋ ਹੈ ਰੱਖੜੀ ਦਾ ਤਿਉਹਾਰ ਤੇ ਤੀਜ ਦਾ ਵਰਤ | ਮੁੱਖ ਖਬਰਾਂ | ActionPunjab



    Sawan 2024 Festival Calendar : ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ‘ਚ ਕਈ ਵੱਡੇ ਵਰਤ ਅਤੇ ਤਿਉਹਾਰ ਵੀ ਆਉਂਦੇ ਹਨ। ਇਸ ਦੌਰਾਨ ਨਾਗ ਪੰਚਮੀ, ਹਰਿਆਲੀ ਤੀਜ, ਸ਼ਿਵਰਾਤਰੀ, ਪ੍ਰਦੋਸ਼ ਵ੍ਰਤ, ਮੰਗਲਾ ਗੌਰਾ ਆਦਿ ਵਰਗੇ ਵਰਤ ਅਤੇ ਤਿਉਹਾਰ ਆਉਂਦੇ ਹਨ।

    ਸਾਉਣ ਸ਼ਿਵਰਾਤਰੀ 2 ਅਗਸਤ : 

    ਸਾਉਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ 02 ਅਗਸਤ ਨੂੰ ਦੁਪਹਿਰ 03.26 ਵਜੇ ਤੋਂ ਸ਼ੁਰੂ ਹੋਵੇਗੀ। ਜੋ 03 ਅਗਸਤ ਦੁਪਹਿਰ 03:50 ਵਜੇ ਸਮਾਪਤ ਹੋਵੇਗਾ। ਉਦੈ ਤਿਥੀ ਮੁਤਾਬਕ ਇਹ 2 ਅਗਸਤ ਨੂੰ ਹੀ ਮਨਾਈ ਜਾਵੇਗੀ।

    ਹਰਿਆਲੀ ਤੀਜ 7 ਅਗਸਤ : 

    ਹਰਿਆਲੀ ਤੀਜ ਸਾਉਣ ਮਹੀਨੇ ਦੇ ਸ਼ੁਕਲ ਪੱਖ ਦੀ ਤੀਜੇ ਦਿਨ ਮਨਾਈ ਜਾਂਦੀ ਹੈ, ਦਸ ਦਈਏ ਕਿ ਇਸ ਨੂੰ ਸਿੰਘਾਰਾ ਤੀਜ ਵੀ ਕਿਹਾ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਕਰਨ ਦੀ ਪਰੰਪਰਾ ਹੈ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਇਹ ਵਰਤ ਰੱਖਦੀਆਂ ਹਨ।

    ਨਾਗ ਪੰਚਮੀ 9 ਅਗਸਤ : 

    ਹਿੰਦੂ ਕੈਲੰਡਰ ਮੁਤਾਬਕ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ 09 ਅਗਸਤ ਦੀ ਅੱਧੀ ਰਾਤ 12:36 ਵਜੇ ਸ਼ੁਰੂ ਹੋਵੇਗੀ। ਇਹ 10 ਅਗਸਤ ਦੁਪਹਿਰ 03:14 ਵਜੇ ਸਮਾਪਤ ਹੋਵੇਗੀ। ਇਸ ਦਿਨ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ?

    ਰੱਖੜੀ 19 ਅਗਸਤ : 

    ਦਸ ਦਈਏ ਕਿ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਇਸ ਸਾਲ 19 ਅਗਸਤ ਨੂੰ ਮਨਾਇਆ ਜਾਵੇਗਾ। ਸਾਉਣ ਦੇ ਵਰਤ ਦੇ ਆਖਰੀ ਸੋਮਵਾਰ ਦੇ ਦਿਨ ਭਾਵ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਵੇਗਾ।

    ਸਾਉਣ  ‘ਚ ਮੰਗਲਾ ਗੌਰੀ ਦਾ ਵਰਤ ਕਦੋਂ-ਕਦੋਂ ਰੱਖਿਆ ਜਾਵੇਗਾ?

    • ਪਹਿਲੀ ਮੰਗਲਾ ਗੌਰੀ ਵ੍ਰਤ – 23 ਜੁਲਾਈ 2024
    • ਦੂਜੀ ਮੰਗਲਾ ਗੌਰੀ ਵ੍ਰਤ – 30 ਜੁਲਾਈ 2024
    • ਤੀਸਰਾ ਮੰਗਲਾ ਗੌਰੀ ਵ੍ਰਤ – 6 ਅਗਸਤ 2024
    • ਚੌਥੀ ਮੰਗਲਾ ਗੌਰੀ ਵ੍ਰਤ – 13 ਅਗਸਤ 2024
    • ਪਹਿਲਾ ਸਾਉਣ  ਸੋਮਵਾਰ: 22 ਜੁਲਾਈ
    • ਦੂਜਾ ਸਾਉਣ  ਸੋਮਵਾਰ: 29 ਜੁਲਾਈ
    • ਤੀਜਾ ਸਾਉਣ  ਸੋਮਵਾਰ: 5 ਅਗਸਤ
    • ਚੌਥਾ ਸਾਉਣ  ਸੋਮਵਾਰ: 12 ਅਗਸਤ
    • ਪੰਜਵਾਂ ਸਾਉਣ ਸੋਮਵਾਰ: 19 ਅਗਸਤ

    ਇਹ ਵੀ ਪੜ੍ਹੋ: Sawan Somvar 2024 : ਸ਼ਿਵਲਿੰਗ ‘ਤੇ ਜਲ ਚੜ੍ਹਾਉਂਦੇ ਸਮੇਂ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀਆਂ, ਜਾਣੋ ਜਲਾਭਿਸ਼ੇਕ ਦਾ ਸਹੀ ਤਰੀਕਾ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.