Farmers Occupy Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਿਛਲੇ 40 ਦਿਨਾਂ ਤੋਂ ਬੰਦ ਹੈ। ਸਾਰੇ ਵਾਹਨ ਬਿਨਾਂ ਟੈਕਸ ਤੋਂ ਮੁਫਤ ਦਿੱਤੇ ਜਾ ਰਹੇ ਹਨ। ਹੁਣ ਤੱਕ 40 ਕਰੋੜ ਲੋਕ ਟੈਕਸਾਂ ਤੋਂ ਬਚੇ ਹਨ। ਕਿਸਾਨਾਂ ਅਤੇ ਐਨਐਚਏਆਈ ਵੱਲੋਂ ਟੋਲ ਖੋਲ੍ਹਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਹੁਣ ਟੋਲ ਪਲਾਜ਼ਾ ‘ਤੇ ਸਥਿਤੀ ਕਾਫੀ ਤਣਾਅਪੂਰਨ ਬਣਨ ਵਾਲੀ ਹੈ।
ਦੱਸ ਦਈਏ ਕਿ ਐਨਐਚਏਆਈ ਵੱਲੋਂ ਦਾਇਰ ਕੀਤੀ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਣਵਾਈ ਕੀਤੀ ਗਈ ਜਿਸ ’ਚ ਹਾਈਕੋਰਟ ਨੇ ਲਾਡੋਵਾਲ ਟੋਲ ਪਲਾਜਾ ਨੂੰ ਖੋਲ੍ਹਣ ਦੇ ਹੁਕਮ ਦੇ ਦਿੱਤੇ ਹਨ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ। ਜੀ ਹਾਂ ਧਰਨੇ ’ਤੇ ਬੈਠੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਟੋਲ ਪਲਾਜ਼ਾ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਕਿਸਾਨਾਂ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਇਹ ਆਪਣਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਲਾਡੋਵਾਲ ਟੋਲ ਪਲਾਜ਼ਾ ’ਤੇ ਬੈਠੇ ਹੋਏ ਹਨ।
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਫ੍ਰੀ
ਕਾਬਿਲੇਗੌਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਟੋਲ ਦਰਾਂ ਦੇ ਵਾਧੇ ਕਾਰਨ ਲਾਡੋਵਾਲ ਟੋਲ ਪਲਾਜ਼ਾ ਬੰਦ ਪਿਆ ਹੋਇਆ ਹੈ। ਜਿਸ ਕਾਰਨ ਲੱਖਾਂ ਦੀ ਗਿਣਤੀ ’ਚ ਵਾਹਨ ਬਿਨਾਂ ਕਿਸੇ ਟੋਲ ਤੋਂ ਲਘ ਰਹੇ ਹਨ। ਦੂਜੇ ਪਾਸੇ ਧਰਨੇ ਪ੍ਰਦਰਸ਼ਨ ਕਾਰਨ ਐਨਐਚਏਆਈ ਨੂੰ ਕਰੋੜਾਂ ਦਾ ਨੁਕਸਾਨ ਹੋ ਗਿਆ ਹੈ। ਲਾਡੋਵਾਲ ਟੋਲ ਪਲਾਜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ।
2 ਜੂਨ ਤੋਂ ਵਧਾਈਆਂ ਗਈਆਂ ਹਨ ਟੋਲ ਦਰਾਂ
ਲਾਡੋਵਾਲ ਟੋਲ ‘ਤੇ ਪੁਰਾਣੀ ਕਾਰ ਦਾ ਟੈਕਸ ਇਕ ਤਰਫਾ 215 ਰੁਪਏ ਅਤੇ ਰਾਊਂਡ ਟ੍ਰਿਪ ਲਈ 325 ਰੁਪਏ ਸੀ ਅਤੇ ਮਹੀਨਾਵਾਰ ਪਾਸ 7175 ਰੁਪਏ ਸੀ। ਨਵੀਂ ਦਰ ਵਿੱਚ, ਇੱਕ ਤਰਫਾ ਕਿਰਾਇਆ 220 ਰੁਪਏ ਅਤੇ ਰਾਊਂਡ ਟ੍ਰਿਪ 330 ਰੁਪਏ ਅਤੇ ਮਹੀਨਾਵਾਰ ਪਾਸ 7360 ਰੁਪਏ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹਲਕੇ ਵਾਹਨ ਦਾ ਪੁਰਾਣਾ ਕਿਰਾਇਆ ਵਨ ਵੇਅ ਲਈ 350 ਰੁਪਏ ਅਤੇ ਰਾਊਂਡ ਟ੍ਰਿਪ ਲਈ 520 ਰੁਪਏ ਅਤੇ ਮਹੀਨਾਵਾਰ ਪਾਸ 11590 ਰੁਪਏ ਸੀ। ਨਵੀਂ ਦਰ ਵਿੱਚ ਇੱਕ ਤਰਫਾ ਕਿਰਾਇਆ 355 ਰੁਪਏ ਅਤੇ ਰਾਊਂਡ ਟ੍ਰਿਪ 535 ਰੁਪਏ ਅਤੇ ਮਹੀਨਾਵਾਰ ਪਾਸ 11885 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੋਰ ਵੱਡੇ ਵਾਹਨਾਂ ਦੇ ਰੇਟ ਵੀ ਵਧਾਏ ਗਏ ਹਨ।
ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਮਾਨਸੂਨ ਸੁਸਤ, ਹੁੰਮਸ ਭਰੀ ਗਰਮੀ ਤੋਂ ਲੋਕ ਬੇਹਾਲ, ਜਾਣੋ ਕਦੋਂ ਮਿਲੇਗੀ ਰਾਹਤ
– ACTION PUNJAB NEWS