Stock Market: ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਵੀਰਵਾਰ ਦੇ ਕਾਰੋਬਾਰੀ ਸੈਸ਼ਨ ‘ਚ ਵੀ ਭਾਰਤੀ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਅੱਜ ਦੇ ਸੈਸ਼ਨ ‘ਚ ਬਾਜ਼ਾਰ ‘ਚ ਹੇਠਲੇ ਪੱਧਰ ਤੋਂ ਰਿਕਵਰੀ ਦੇਖਣ ਨੂੰ ਮਿਲੀ ਹੈ। ਇਹ ਗਿਰਾਵਟ ਬੈਂਕਿੰਗ ਅਤੇ ਕੰਜ਼ਿਊਮਰ ਡਿਊਰੇਬਲ ਸਟਾਕ ‘ਚ ਬਿਕਵਾਲੀ ਕਾਰਨ ਬਾਜ਼ਾਰ ‘ਚ ਦੇਖਣ ਨੂੰ ਮਿਲੀ ਹੈ। ਅੱਜ ਦੇ ਸੈਸ਼ਨ ‘ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ‘ਚੋਂ ਚਮਕ ਗਾਇਬ ਰਹੀ। ਅੱਜ ਦੇ ਕਾਰੋਬਾਰ ਦੇ ਅੰਤ ‘ਚ ਬੀ.ਐੱਸ.ਈ. ਦਾ ਸੈਂਸੈਕਸ 109 ਅੰਕਾਂ ਦੀ ਗਿਰਾਵਟ ਨਾਲ 80039 ‘ਤੇ ਬੰਦ ਹੋਇਆ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 7 ਅੰਕਾਂ ਦੀ ਗਿਰਾਵਟ ਨਾਲ 24,406 ‘ਤੇ ਬੰਦ ਹੋਇਆ। ਇਸ ਹਫਤੇ ਦੇ ਚਾਰੇ ਕਾਰੋਬਾਰੀ ਸੈਸ਼ਨਾਂ ‘ਚ ਬਾਜ਼ਾਰ ਗਿਰਾਵਟ ‘ਚ ਬੰਦ ਹੋਇਆ ਹੈ।
ਅੱਜ ਦੇ ਕਾਰੋਬਾਰੀ ਸੈਸ਼ਨ ‘ਚ ਟਾਟਾ ਮੋਟਰਜ਼ 6.17 ਫੀਸਦੀ, ਐਲਐਂਡਟੀ 2.94 ਫੀਸਦੀ, ਸਨ ਫਾਰਮਾ 2.81 ਫੀਸਦੀ, ਕੋਟਕ ਮਹਿੰਦਰਾ ਬੈਂਕ 1.67 ਫੀਸਦੀ, ਐਚਡੀਐਫਸੀ ਬੈਂਕ 0.72 ਫੀਸਦੀ, ਪਾਵਰ ਗਰਿੱਡ 0.61 ਫੀਸਦੀ, ਬਜਾਜ ਫਾਈਨਾਂਸ 0.59 ਫੀਸਦੀ, ਟੀਸੀਐਸ 0.39 ਫੀਸਦੀ, ਐਚ.ਸੀ.ਐਲ.30 ਫੀਸਦੀ ਦੀ ਗਤੀ ਨਾਲ ਬੰਦ ਹੋ ਗਿਆ ਹੈ। ਜਦੋਂ ਕਿ ਐਕਸਿਸ ਬੈਂਕ ਦੇ ਸ਼ੇਅਰ 5.19 ਫੀਸਦੀ, ਨੈਸਲੇ 2.49 ਫੀਸਦੀ, ਆਈਸੀਆਈਸੀਆਈ 2.02 ਫੀਸਦੀ, ਟਾਈਟਨ 1.95 ਫੀਸਦੀ, ਟਾਟਾ ਸਟੀਲ 1.78 ਫੀਸਦੀ, ਇੰਡਸਇੰਡ ਬੈਂਕ 1.21 ਫੀਸਦੀ, ਆਈਟੀਸੀ 0.86 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।
ਸੈਕਟਰੋਲ ਅਪਡੇਟ
ਅੱਜ ਦੇ ਕਾਰੋਬਾਰ ‘ਚ ਆਟੋ, ਫਾਰਮਾ, ਐਨਰਜੀ, ਮੀਡੀਆ, ਇੰਫਰਾ ਹੈਲਥਕੇਅਰ ਅਤੇ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ। ਜਦੋਂ ਕਿ ਬੈਂਕਿੰਗ, ਕੰਜ਼ਿਊਮਰ ਡਿਊਰੇਬਲਸ, ਧਾਤੂ, ਐੱਫ.ਐੱਮ.ਸੀ.ਜੀ., ਆਈ.ਟੀ ਸ਼ੇਅਰ ਡਿੱਗ ਕੇ ਬੰਦ ਹੋਏ। ਅੱਜ ਦੇ ਕਾਰੋਬਾਰ ‘ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ‘ਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 13 ਸਟਾਕ ਵਾਧੇ ਦੇ ਨਾਲ ਅਤੇ 17 ਘਾਟੇ ਨਾਲ ਬੰਦ ਹੋਏ।
ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇ ਬਾਵਜੂਦ ਆਟੋ ਸ਼ੇਅਰਾਂ ‘ਚ ਖਰੀਦਦਾਰੀ ਕਾਰਨ ਬਾਜ਼ਾਰ ਦੀ ਕੀਮਤ ‘ਚ ਤੇਜ਼ੀ ਆਈ ਹੈ। ਬੀ.ਐੱਸ.ਈ. ‘ਤੇ ਸੂਚੀਬੱਧ ਸ਼ੇਅਰਾਂ ਦਾ ਬਾਜ਼ਾਰ ਪੂੰਜੀਕਰਣ 449.92 ਲੱਖ ਕਰੋੜ ਰੁਪਏ ‘ਤੇ ਬੰਦ ਹੋਇਆ, ਜੋ ਪਿਛਲੇ ਸੈਸ਼ਨ ‘ਚ 449.42 ਲੱਖ ਕਰੋੜ ਰੁਪਏ ‘ਤੇ ਬੰਦ ਹੋਇਆ ਸੀ। ਯਾਨੀ ਅੱਜ ਦੇ ਸੈਸ਼ਨ ‘ਚ ਨਿਵੇਸ਼ਕਾਂ ਦੀ ਦੌਲਤ ‘ਚ 50,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
– ACTION PUNJAB NEWS