Buddha Purnima 2024: ਬੁੱਧ ਪੂਰਨਿਮਾ ਨੂੰ ਪੂਰੇ ਦੇਸ਼ ‘ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜੋ ਬੁੱਧ ਧਰਮ ਦਾ ਮਹੱਤਵਪੂਰਨ ਤਿਉਹਾਰ ਹੈ। ਦਸ ਦਈਏ ਇਹ ਦਿਨ ਵੈਸਾਖ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ, ਜੋ ਇਸ ਸਾਲ 23 ਮਈ 2024 ਨੂੰ ਮਨਾਈ ਜਾਵੇਗੀ। ਜੋਤਿਸ਼ਾਂ ਮੁਤਾਬਕ ਇਸ ਦਿਨ ਗੌਤਮ ਬੁੱਧ ਨੇ ਭਗਵਾਨ ਵਿਸ਼ਨੂੰ ਦੇ ਅਵਤਾਰ ਵਜੋਂ ਜਨਮ ਲਿਆ ਸੀ ਅਤੇ ਇਸ ਤਾਰੀਖ ਨੂੰ ਉਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ ਸੀ।
ਮਾਨਤਾਵਾਂ ਮੁਤਾਬਕ ਇਸ ਦਿਨ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਸੀ, ਜਿਸ ਕਾਰਨ ਇਸ ਦਿਨ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ। ਪਹਿਲਾ, ਉਸਦਾ ਜਨਮ, ਦੂਸਰਾ, ਗਿਆਨ ਅਤੇ ਤੀਸਰਾ, ਮੁਕਤੀ, ਸਭ ਇੱਕੋ ਤਰੀਕ ਨੂੰ ਆਉਂਦੇ ਹਨ। ਇਸ ਦਿਨ ਪਵਿੱਤਰ ਨਦੀਆਂ ‘ਚ ਇਸ਼ਨਾਨ ਕਰਨ ਦੇ ਨਾਲ-ਨਾਲ ਦਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਕਿਉਂਕਿ ਇਹ ਦਿਨ ਵੈਸਾਖ ਪੂਰਨਿਮਾ ਅਤੇ ਬੁੱਧ ਪੂਰਨਿਮਾ ਹੁੰਦੀ ਹੈ, ਇਸ ਲਈ ਕੁਝ ਚੀਜ਼ਾਂ ਖਰੀਦਣਾ ਸ਼ੁਭ ਹੈ। ਇਨ੍ਹਾਂ ਨੂੰ ਖਰੀਦਣ ਨਾਲ ਘਰ ਦੀਆਂ ਖੁਸ਼ੀਆਂ ‘ਚ ਵਾਧਾ ਹੁੰਦਾ ਹੈ। ਤਾਂ ਆਉ ਜਾਣਦੇ ਹਾਂ ਕੀ ਇਸ ਦਿਨ ਕਿਹੜੀਆਂ ਚੀਜ਼ਾਂ ਨੂੰ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ?
ਇਹ ਚੀਜ਼ਾਂ ਖਰੀਦਣਾ ਸ਼ੁਭ
- ਇਸ ਦਿਨ ਤੁਸੀਂ ਭਗਵਾਨ ਬੁੱਧ ਦੀ ਮੂਰਤੀ ਘਰ ਲਿਆ ਸਕਦੇ ਹੋ। ਦਸ ਦਈਏ ਕਿ ਅਜਿਹਾ ਕਰਨ ਨਾਲ ਪਰਿਵਾਰ ‘ਚ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇਗੀ।
- ਬੁੱਧ ਪੂਰਨਿਮਾ ਦੇ ਨਾਲ ਵੈਸਾਖ ਪੂਰਨਿਮਾ ਹੋਣ ਦੇ ਕਾਰਨ ਤੁਸੀਂ ਇਸ ਦਿਨ ਗਾਵਾਂ ਖਰੀਦ ਸਕਦੇ ਹੋ ਅਤੇ ਉਨ੍ਹਾਂ ਨੂੰ ਘਰ ਲਿਆ ਸਕਦੇ ਹੋ। ਕਿਉਂਕਿ ਮਾਂ ਲਕਸ਼ਮੀ ਇਸ ਨੂੰ ਬਹੁਤ ਪਸੰਦ ਕਰਦੀ ਹੈ, ਅਜਿਹੇ ਕਰਨਾ ਨਾਲ ਧਨ-ਦੌਲਤ ‘ਚ ਵਾਧਾ ਹੋ ਸਕਦਾ ਹੈ।
- ਇਸ ਦਿਨ ਕੱਪੜਿਆਂ ਦੀ ਖਰੀਦਦਾਰੀ ਕਰਨਾ ਸ਼ੁਭ ਹੁੰਦਾ ਹੈ, ਤੁਸੀਂ ਗੁਲਾਬੀ ਜਾਂ ਲਾਲ ਰੰਗ ਦੇ ਕੱਪੜੇ ਖਰੀਦ ਸਕਦੇ ਹੋ ਕਿਉਂਕਿ ਇਹ ਰੰਗ ਦੇਵੀ ਲਕਸ਼ਮੀ ਦੇ ਪਸੰਦੀਦਾ ਹੁੰਦੇ ਹਨ।
- ਇਨ੍ਹਾਂ ਤੋਂ ਇਲਾਵਾ ਇਸ ਦਿਨ ਚਾਂਦੀ ਦਾ ਸਿੱਕਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਕਿਉਂਕਿ ਉਹ ਦੇਵੀ ਲਕਸ਼ਮੀ ਦੀ ਪੂਜਾ ‘ਚ ਵੀ ਵਰਤਿਆ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਖਰੀਦਣਾ ਹੋਰ ਵੀ ਸ਼ੁਭ ਹੋ ਸਕਦਾ ਹੈ। ਦਸ ਦਈਏ ਕਿ ਚਾਂਦੀ ਖਰੀਦਣ ਨਾਲ ਕਿਸਮਤ ਵਧਦੀ ਹੈ ਅਤੇ ਦੇਵੀ ਲਕਸ਼ਮੀ ਨੂੰ ਪ੍ਰਸੰਨ ਕੀਤਾ ਜਾਂਦਾ ਹੈ।
- ਬੁੱਧ ਪੂਰਨਿਮਾ ਵਾਲੇ ਦਿਨ ਤੁਸੀਂ ਪਿੱਤਲ ਦਾ ਹਾਥੀ ਵੀ ਖਰੀਦ ਸਕਦੇ ਹੋ। ਕਿਉਂਕਿ ਇਸ ਨਾਲ ਗਰੀਬੀ ਦੂਰ ਹੁੰਦੀ ਹੈ ਅਤੇ ਪਰਿਵਾਰ ‘ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।
ਕੀ ਕੁੱਝ ਕਰਨਾ ਚਾਹੀਦਾ ਹੈ ਦਾਨ?
ਬੁੱਧ ਪੂਰਨਿਮਾ ਦੀ ਤਾਰੀਖ ਬਹੁਤ ਸ਼ੁਭ ਹੁੰਦੀ ਹੈ। ਇਸ ਦਿਨ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਇੱਕ ਪੱਖਾ, ਪਾਣੀ ਨਾਲ ਭਰਿਆ ਮਿੱਟੀ ਦਾ ਘੜਾ, ਚੱਪਲਾਂ, ਇੱਕ ਛੱਤਰੀ, ਅਨਾਜ, ਫਲ ਆਦਿ ਦਾਨ ਕਰ ਸਕਦੇ ਹੋ। ਦਾਨ ਕਰਨ ਨਾਲ ਪੁਰਖ ਪ੍ਰਸੰਨ ਹੁੰਦੇ ਹਨ।
– ACTION PUNJAB NEWS