Immigration Scam : ਸ਼ਹਿਰ ਦੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਬਹੁਚਰਚਿਤ ਮਾਮਲੇ ‘ਚ ਸ਼ਨੀਵਾਰ ਨੂੰ ਇਮੀਗ੍ਰੇਸ਼ਨ ਲਈ ਬੈਂਕ ‘ਚ ਫੰਡ ਸ਼ੋਅ ਦੇ ਨਾਂ ‘ਤੇ ਚੱਲ ਰਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕੁਝ ਲੋਕਾਂ ਦੀ ਸ਼ਿਕਾਇਤ ’ਤੇ Moga Police ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐਫਆਈਆਰ ਵਿੱਚ 91 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਪੁਲਿਸ ਨੇ ਇੱਕ ਨਿੱਜੀ ਬੈਂਕ ਦੇ ਸਹਾਇਕ ਮੈਨੇਜਰ, ਉਸਦੀ ਪਤਨੀ ਅਤੇ ਉਸ ਦੇ 2 ਹੋਰ ਸਾਥੀਆਂ ਵੱਲੋਂ ਮਿਲ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਆਰੋਪ ਹੇਠ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਇੱਕ ਮੁਲਜ਼ਮ ਫਰਾਰ ਹੈ।
ਥਾਣਾ ਸਿਟੀ ਇੱਕ ਦੇ ਏਐਸਆਈ ਜਸਵੰਤ ਰਾਏ ਨੇ ਦੱਸਿਆ ਕਿ ਮੋਗਾ ਦੇ ਗੌਰਵ, ਅਮਰਿੰਦਰ ਸਿੰਘ, ਲਕਸ਼ਮੀ, ਮਨਿੰਦਰ ਜੀਤ ਸਿੰਘ, ਨਵਦੀਪ ਅਤੇ ਗੁਰਦੀਪ ਸਿੰਘ ਨੇ ਜੂਨ 2024 ਨੂੰ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸੀਫੂ ਗੋਇਲ, ਉਸਦੀ ਪਤਨੀ ਰੀਨਾ ਗੋਇਲ, ਮਾਨਵ ਬਾਂਸਲ ਅਤੇ ਨਿਧੀ ਸਾਧਨਾ ਨੇ ਮਿਲ ਕੇ ਲੋਕਾਂ ਨਾਲ 91 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਸ਼ਿਕਾਇਤਕਰਤਾ ਦਾ ਆਰੋਪ ਹੈ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੋਂ ਬੈਂਕ ‘ਚ ਫੰਡ ਦਿਖਾਉਣ ਦੇ ਨਾਂ ‘ਤੇ ਵਿਆਜ਼ ਦੇ ਪੈਸੇ ਲਏ ਗਏ ਹਨ। ਪੈਸੇ ਵਾਪਸ ਮੰਗਣ ਤੋਂ ਇਨਕਾਰ ਕਰਨ ਲੱਗਾ। ਕਈ ਲੋਕ ਮੁਲਜ਼ਮਾਂ ਦੇ ਘਰ ਗਏ। ਪਰ ਮੁਲਜ਼ਮ ਘਰ ਨਹੀਂ ਸਨ। ਇਸ ਮਗਰੋਂ ਸ਼ਿਕਾਇਤਕਰਤਾਵਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕੀਤੀ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਸੀਫੂ ਗੋਇਲ, ਉਸ ਦੀ ਪਤਨੀ ਰੀਨਾ ਗੋਇਲ, ਮਾਨਵ ਬਾਂਸਲ ਅਤੇ ਨਿਧੀ ਸਾਧਨਾ ਖ਼ਿਲਾਫ਼ ਧਾਰਾ 420, 120ਬੀ, 467, 468, 471 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ‘ਚ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਇਕ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।
– ACTION PUNJAB NEWS