Sunday, October 13, 2024
More

    Latest Posts

    Bathroom Video ਲੀਕ ਹੋਣ ’ਤੇ ਪਰੇਸ਼ਾਨ ਹੋ ਗਈ ਸੀ ਅਦਾਕਾਰਾ Urvashi Rautela, ਕਿਹਾ- ਮੇਰੀ ਨਿੱਜੀ… | ਮਨੋਰੰਜਨ ਜਗਤ | ActionPunjab



    Urvashi Rautela : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਸਿਰਫ ਆਪਣੀ ਖੂਬਸੂਰਤੀ ਲਈ ਹੀ ਨਹੀਂ, ਸਗੋਂ ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਉਰਵਸ਼ੀ ਹਮੇਸ਼ਾ ਆਪਣੀ ਡਰੈਸਿੰਗ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ। ਉਰਵਸ਼ੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

    ਹਾਲ ਹੀ ‘ਚ ਉਸ ਦਾ ਇਕ ‘ਬਾਥਰੂਮ ਵੀਡੀਓ’ ਲੀਕ ਹੋਇਆ ਸੀ, ਜਿਸ ਨੇ ਇੰਟਰਨੈੱਟ ‘ਤੇ ਸਨਸਨੀ ਮਚਾ ਦਿੱਤੀ ਸੀ। ਇਸ ਵੀਡੀਓ ‘ਚ ਅਦਾਕਾਰਾ ਬਾਥਰੂਮ ‘ਚ ਕੱਪੜੇ ਬਦਲਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਇਕ ਆਡੀਓ ਕਲਿੱਪ ਵੀ ਕਾਫੀ ਚਰਚਾ ‘ਚ ਰਿਹਾ। ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਰਵਸ਼ੀ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

    ਉਰਵਸ਼ੀ ਨੇ ਇੱਕ ਇੰਟਰਵਿਊ ਵਿੱਚ ‘ਬਾਥਰੂਮ ਵੀਡੀਓ’ ਲੀਕ ਹੋਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਦੋਂ ਉਰਵਸ਼ੀ ਨੂੰ ਇਸ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਜਿਸ ਦਿਨ ਇਹ ਕਲਿੱਪ ਵਾਇਰਲ ਹੋਈ ਸੀ, ਮੈਂ ਬਹੁਤ ਪਰੇਸ਼ਾਨ ਸੀ। ਬੇਸ਼ੱਕ ਇਹ ਮੇਰੀ ਨਿੱਜੀ ਜ਼ਿੰਦਗੀ ਤੋਂ ਨਹੀਂ ਸੀ, ਇਹ ਮੇਰੀ ਆਉਣ ਵਾਲੀ ਫ਼ਿਲਮ (ਘੁਸਪੈਠ) ਦਾ ਹਿੱਸਾ ਹੈ। ਉਰਵਸ਼ੀ ਦੇ ਜਵਾਬ ਤੋਂ ਸਾਫ਼ ਹੈ ਕਿ ਉਸ ਨੂੰ ਵਾਇਰਲ ਹੋ ਰਹੀ ਕਲਿੱਪ ਦਾ ਬਹੁਤ ਬੁਰਾ ਲੱਗ ਰਿਹਾ ਹੈ।

    ਇਸ ਤੋਂ ਬਾਅਦ ਜਦੋਂ ਉਰਵਸ਼ੀ ਤੋਂ ਪੁੱਛਿਆ ਗਿਆ ਕਿ ‘ਕੀ ਉਸ ਦੀ ਪਰਸਨਲ ਕਲਿੱਪ ਕਦੇ ਲੀਕ ਹੋਈ ਹੈ’? ਇਸ ‘ਤੇ ਅਦਾਕਾਰਾ ਨੇ ਕਿਹਾ, ‘ਨਹੀਂ, ਨਹੀਂ, ਮੈਂ ਚਾਹੁੰਦੀ ਹਾਂ ਕਿ ਕਿਸੇ ਵੀ ਔਰਤ ਨੂੰ ਇਸ ਤੋਂ ਗੁਜ਼ਰਨਾ ਨਾ ਪਵੇ।’ ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਰਵਸ਼ੀ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। 

    ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਦੀ ਕਾਫੀ ਟ੍ਰੋਲ ਕੀਤਾ। ਕਈ ਯੂਜਰਸ ਨੇ ਪੁੱਛਿਆ ਕਿ ਕੀ ਇਹ ਸੱਚਮੁੱਚ ਲੀਕ ਹੋਇਆ ਹੈ ਜਾਂ ਇਹ ਫਿਲਮ ਨੂੰ ਪ੍ਰਮੋਟ ਕਰਨ ਲਈ ਪੀਆਰ ਸਟੰਟ ਹੈ। ਇਸ ਤੋਂ ਬਾਅਦ ਵਾਇਰਲ ਹੋਈ ਆਪਣੀ ਆਡੀਓ ‘ਚ ਅਦਾਕਾਰਾ ਆਪਣੇ ਮੈਨੇਜਰ ਨਾਲ ਇਸ ਵਾਇਰਲ ਵੀਡੀਓ ਬਾਰੇ ਗੱਲ ਕਰ ਰਹੀ ਸੀ ਅਤੇ ਉਸ ‘ਤੇ ਕਾਫੀ ਗੁੱਸੇ ਵੀ ਸੀ।

     ਇਹ ਵੀ ਪੜ੍ਹੋ : Huma Qureshi Birthday : ਹੁਮਾ ਕੁਰੈਸ਼ੀ ਦਾ 38ਵਾਂ ਜਨਮਦਿਨ, ਜਾਣੋ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.