Lakhimpur Kheri News : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਲੀਆ ਭੀਰਾ ਕਸਬੇ ਵਿੱਚ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਯੂਪੀ ਪੁਲਿਸ ਨੇ ਉਹਨਾਂ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਉਹਨਾਂ ਵਿੱਚ ਭਾਰੀ ਰੋਸ ਹੈ।
‘ਪੁਲਿਸ ਅਧਿਕਾਰੀ ਨੇ ਸਿੱਖਾਂ ਨੂੰ ਕਿਹਾ ਅੱਤਵਾਦੀ’
ਦੱਸ ਦਈਏ ਕਿ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅੱਤਵਾਦੀ ਦੱਸਿਆ ਹੈ। ਜਾਣਕਾਰੀ ਮੁਤਾਬਿਕ ਇੱਕ ਥਾਂ ਤੋਂ ਕਾਵੜੀਆਂ ਦੇ ਜੱਥੇ ਨੇ ਲੰਘਣਾ ਸੀ ਤੇ ਉਸ ਥਾਂ ਉੱਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ। ਇਸੇ ਦੌਰਾਨ ਜੋ ਸਿੱਖ ਉਥੇ ਮੌਜੂਦ ਸਨ ਤੇ ਸਿੱਖ ਨੌਜਵਾਨਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਅੱਤਵਾਦੀ ਦੱਸਦਿਆਂ ਉਥੋਂ ਜਾਣ ਲਈ ਕਿਹਾ, ਜਿਸ ਕਾਰਨ ਇਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਖ ਆਗੂ ਕਹਿ ਰਹੇ ਹਨ ਕਿ ਜੇਕਰ ਅਸੀਂ ਅੱਤਵਾਦੀ ਹਾਂ ਤਾਂ ਸਾਨੂੰ ਗੋਲੀ ਹੀ ਮਾਰ ਦਿਓ। ਉਥੇ ਹੀ ਜਾਣਕਾਰੀ ਇਹ ਵੀ ਹੈ ਕਿ ਸ਼ਾਰਦਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਸੜਕ ਪੂਰੀ ਤਰ੍ਹਾਂ ਵਹਿ ਗਈ ਸੀ ਤੇ ਇਸ ਸੜਕ ਨੂੰ ਮੁੜ ਸਿੱਖ ਸੰਗਤ ਨੇ ਸੇਵਾ ਕਰਕੇ ਬਣਾਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਡੀਓ ਕੀਤਾ ਸਾਂਝਾ
ਇਸ ਦੀ ਇੱਕ ਵੀਡੀਓ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਡੀਓ ਸਾਂਝੀ ਕੀਤੀ ਹੈ। ਦੱਸ ਦਈਏ ਕਿ ਹੁਣ ਸਿੱਖ ਭਾਈਚਾਰੇ ਵਿੱਚ ਇਸ ਸਬੰਧੀ ਰੋਸ ਪਾਇਆ ਜਾ ਰਿਹਾ ਤੇ ਉਹਨਾਂ ਨੇ ਰੋਸ ਵੱਜੋਂ ਥਾਣੇ ਦਾ ਘਿਰਾਓ ਵੀ ਕੀਤਾ।
ਇਹ ਵੀ ਪੜ੍ਹੋ: Sangrur News : ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰਾਂ ਨਾਲ ਧੱਕਾ ਮੁੱਕੀ, ਕਈ ਨੌਜਵਾਨ ਹੋਏ ਜ਼ਖ਼ਮੀ
– ACTION PUNJAB NEWS