Youth Death due to drug overdose : ਪੰਜਾਬ ‘ਚ ਨਸ਼ਿਆਂ ਕਾਰਨ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਅਜਨਾਲਾ ‘ਚ ਨਸ਼ੇ ਨੇ ਇੱਕ ਹੋਰ ਘਰ ਉਜਾੜ ਦਿੱਤਾ ਹੈ। ਮ੍ਰਿਤਕ 20 ਸਾਲਾ ਨੌਜਵਾਨ ਚਾਰ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ, ਜਿਸ ਦੀ ਲਾਸ਼ ਕੂੜੇ ਦੇ ਢੇਰ ਵਿਚੋਂ ਬਰਾਮਦ ਹੋਈ।
ਜਾਣਕਾਰੀ ਅਨੁਸਾਰ ਘਟਨਾ ਅਜਨਾਲਾ ਦੇ ਮੁਹੱਲਾ ਗੋਪਾਲ ਨਗਰ ਦੀ ਹੈ। ਨੌਜਵਾਨ ਰਣਜੀਤ ਸਿੰਘ ਨੂੰ ਪਿਛਲੇ ਇੱਕ ਸਾਲ ਤੋਂ ਨਸ਼ੇ ਦੀ ਦਲਦਲ ਨੇ ਘੇਰ ਲਿਆ ਸੀ, ਜਿਸ ਦੀ ਅੱਜ ਲਾਸ਼ ਬਰਾਮਦ ਹੋਈ ਹੈ। ਪਰਿਵਾਰਿਕ ਮੈਂਬਰਾਂ ਦੇ ਕਹਿਣ ਮੁਤਾਬਕ ਪਿਛਲੇ ਇੱਕ ਸਾਲ ਮ੍ਰਿਤਕ ਨਸ਼ੇ ਦਾ ਸੇਵਨ ਕਰ ਰਿਆ ਸੀ।
ਮ੍ਰਿਤਕ ਰਣਜੀਤ ਸਿੰਘ ਦੀ ਮਾਤਾ ਪਰਮਜੀਤ ਨੇ ਕਿਹਾ ਕਿ ਮ੍ਰਿਤਕ ਰਣਜੀਤ ਸਿੰਘ ਕੱਲ ਸ਼ਾਮ ਦਾ ਘਰੋਂ ਲਾਪਤਾ ਹੋਇਆ ਸੀ ਪਰ ਅੱਜ ਅਚਾਨਕ ਉਸ ਦੀ ਅਜਨਾਲਾ ਦੇ ਸੱਕੀ ਕੰਢੇ ਤੇ ਲੱਗੇ ਕੂੜੇ ਦੇ ਢੇਰ ਲਾਗੋ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ‘ਤੇ ਕੋਈ ਸ਼ੱਕ ਨਹੀਂ, ਕਿਉਂਕਿ ਸਾਡਾ ਮੁੰਡਾ ਲਗਾਤਾਰ ਨਸ਼ਾ ਕਰਦਾ ਸੀ ਅਤੇ ਅੱਜ ਵੀ ਉਸਨੇ ਓਵਰਡੋਜ ਲਈ ਹੋਵੇਗੀ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ।
– ACTION PUNJAB NEWS