MP Harsimrat Kaur Badal : ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਆਂਗਣਵਾੜੀਆਂ ਦਾ ਮਸਲਾ ਚੁੱਕਿਆ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ’ਚ ਗੈਰ ਮਿਆਰੀ ਫੂਡ ਸਪਲੀਮੈਂਟ ਭੇਜਣ ਕਾਰਨ ਕਰੋੜਾਂ ਦਾ ਘੁਟਾਲਾ ਹੋਇਆ ਹੈ। ਘੁਟਾਲੇ ਦਾ ਖੁਲਾਸਾ ਕਰਨ ’ਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਵੇਰਕਾ ਤੇ ਮਾਰਕਫੈੱਡ ਦੀ ਥਾਂ ਆਪਣੇ ਚਹੇਤੇ ਨਿੱਜੀ ਅਦਾਰਿਆਂ ਨੂੰ ਸਪਲਾਈ ਦਾ ਕੰਮ ਸੌਂਪਿਆ ਗਿਆ। ਮਾਸੂਮ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਜਿੰਦਗੀ ਨਾਲ ਸ਼ਰੇਆਮ ਖਿਲਵਾੜ ਕੀਤਾ ਗਿਆ ਹੈ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। 28 ਲੱਖ ਅਜਿਹੀਆਂ ਆਂਗਣਵਾੜੀ ਵਰਕਰਾਂ ਹਨ ਜੋ ਸਿਰਫ 4500 ਰੁਪਏ ਮਹੀਨੇ ਕਮਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੈਲਪਰਾਂ ਨੂੰ 2200 ਰੁਪਏ ਮਹੀਨੇ ਮਿਲਦਾ ਹੈ ਜੋ ਕਿ ਘੱਟ ਤਨਖਾਹ ਤੋਂ ਬਹੁਤ ਹੀ ਜਿਆਦਾ ਘੱਟ ਹੈ। ਪੰਜਾਬ ਸਰਕਾਰ ਇਨ੍ਹਾਂ ਨੂੰ ਪੱਕੇ ਕਰਨ ਦੀ ਥਾਂ ’ਤੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਨੂੰ ਸੀ ਸਸਪੈਂਡ ਕਰ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਸ਼ਰੇਆਮ ਲੋਕਾਂ ਨੂੰ ਜਹਿਰ ਦਿੱਤਾ ਜਾ ਰਿਹਾ ਹੈ। ਜਿਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਘਪਲੇ ਕਰ ਰਹੀ ਹੈ ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਨਾ ਦਿੱਤਾ ਜਾਵੇ।
ਕਾਬਿਲੇਗੌਰ ਹੈ ਕਿ ਪੰਜਾਬ ’ਚ ਪਿਛਲੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਕਾਫੀ ਸਮੇਂ ਤੋਂ ਲਟਕੀਆਂ ਪਈਆਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Nishan Sahib Colour : ਨਿਸ਼ਾਨ ਸਾਹਿਬ ਦੇ ਪੁਸ਼ਾਕੇ ਨੂੰ ਲੈਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫੈਸਲਾ, ਕਿਹਾ- ਬਸੰਤੀ ਜਾਂ ਸੁਰਮਈ ਹੋਵੇ ਰੰਗ
– ACTION PUNJAB NEWS