Rahul Gandhi Speech : ਲੋਕ ਸਭਾ ‘ਚ ਆਮ ਬਜਟ ‘ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਭਾਸ਼ਣ ਨੂੰ ਲੈ ਕੇ ਸਦਨ ‘ਚ ਸੋਮਵਾਰ ਭਾਰੀ ਹੰਗਾਮਾ ਹੋਇਆ। ਰਾਹੁਲ ਗਾਂਧੀ ਦੇ ਕਈ ਬਿਆਨਾਂ ‘ਤੇ ਸੱਤਾਧਾਰੀ ਪਾਰਟੀ ਨੇ ਇਤਰਾਜ਼ ਵੀ ਜਤਾਇਆ ਹੈ। ਇਥੋਂ ਤੱਕ ਕਿ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਸਦਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ।
ਆਮ ਬਜਟ ‘ਤੇ ਚਰਚਾ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ ‘ਤੇ ਕਈ ਆਰੋਪ ਲਾਏ। ਉਨ੍ਹਾਂ ਬਜਟ ਦੀ ਆਲੋਚਨਾ ਕਰਦੇ ਹੋਏ ਇਕ ਵਾਰ ਫਿਰ ਓਬੀਸੀ ਦੀ ਹਿੱਸੇਦਾਰੀ ‘ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਬਣਾਉਣ ਵਾਲੇ 20 ਅਧਿਕਾਰੀਆਂ ਵਿੱਚੋਂ ਸਿਰਫ਼ ਇੱਕ ਘੱਟ ਗਿਣਤੀ ਅਤੇ ਇੱਕ ਓਬੀਸੀ ਭਾਈਚਾਰੇ ਵਿੱਚੋਂ ਸੀ, ਜਿਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣੇ ਬਿਆਨ ‘ਤੇ ਇਕ ਮਿੰਟ ਲਈ ਸ਼ਰਮਿੰਦਾ ਹੋ ਗਈ ਅਤੇ ਆਪਣੇ ਮੱਥੇ ਨੂੰ ਫੜ ਲਿਆ।
ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਸਪੀਕਰ ਤੋਂ ਬਜਟ ਤੋਂ ਬਾਅਦ ਹਲਵਾ ਸਮਾਰੋਹ ਦੀ ਤਸਵੀਰ ਦਿਖਾਉਣ ਦੀ ਇਜਾਜ਼ਤ ਮੰਗੀ ਪਰ ਸਪੀਕਰ ਨੇ ਇਹ ਬੇਨਤੀ ਠੁਕਰਾ ਦਿੱਤੀ। ਫਿਰ ਰਾਹੁਲ ਗਾਂਧੀ ਨੇ ਖੁਦ ਤਸਵੀਰ ਬਾਰੇ ਦੱਸਿਆ ਅਤੇ ਕਿਹਾ ਕਿ ਕੇਂਦਰੀ ਬਜਟ 2024 ਨੂੰ ਤਿਆਰ ਕਰਨ ਵਾਲੇ 20 ਅਧਿਕਾਰੀਆਂ ਵਿੱਚੋਂ ਸਿਰਫ ਦੋ ਘੱਟ ਗਿਣਤੀ ਭਾਈਚਾਰੇ ਦੇ ਹਨ। ਪਰ ਉਹ ਤਸਵੀਰ ਵਿਚ ਮੌਜੂਦ ਵੀ ਨਹੀਂ ਹੈ।
ਕੇਂਦਰੀ ਬਜਟ ‘ਤੇ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਲੋਕ ਸਭਾ ‘ਚ ਹੰਗਾਮਾ ਹੋਇਆ। ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਰਨ ਰਿਜਿਜੂ ਨੇ ਕਿਹਾ ਕਿ ਤੁਸੀਂ ਸਦਨ ਦੇ ਨਿਯਮਾਂ ਨੂੰ ਨਹੀਂ ਜਾਣਦੇ, ਤੁਸੀਂ ਸਦਨ ਦੇ ਸਪੀਕਰ ਨੂੰ ਚੁਣੌਤੀ ਦਿੰਦੇ ਹੋ। ਰਾਹੁਲ ਗਾਂਧੀ ਨੇ ਬਜਟ ਭਾਸ਼ਣ ‘ਚ ਪੇਪਰ ਲੀਕ ਮੁੱਦੇ ਦਾ ਜ਼ਿਕਰ ਨਾ ਕਰਨ ‘ਤੇ ਵੀ ਨਿਰਮਲਾ ਸੀਤਾਰਮਨ ਉਪਰ ਹਮਲਾ ਬੋਲਿਆ।
– ACTION PUNJAB NEWS