Ludhiana Body builder Disobeying Traffic Rules : ਸੋਸ਼ਲ ਮੀਡੀਆ ਉੱਤੇ ਫੇਮ ਲੈਣ ਲਈ ਅੱਜਕੱਲ੍ਹ ਲੋਕ ਕੁਝ ਵੀ ਕਰਨ ਲਈ ਤਿਆਰ ਹੀ ਰਹਿੰਦੇ ਹਨ ਤੇ ਕਈ ਨਵੇਂ-ਨਵੇਂ ਤਰੀਕੇ ਲੱਭ ਰੀਲਾਂ ਬਣਾ ਰਹੇ ਹਨ। ਕਈ ਵਾਰ ਅਜਿਹਾ ਵੀ ਹੋਇਆ ਹੈ ਕੇ ਰੀਲ ਬਣਾਉਣਾ ਉਹਨਾਂ ਨੂੰ ਭਾਰੀ ਪੈ ਜਾਂਦਾ ਹੈ ਤੇ ਕਈ ਲੋਕ ਤਾਂ ਆਪਣਾ ਜਾਨ ਵੀ ਗੁਆ ਲੈਂਦੇ ਹਨ।
ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਬਾਡੀ ਬਿਲਡਰ (ਜਿੰਮ ਇਨਫਲੂਐਂਸਰ) ਦੀ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਜੋ ਕਿ ਅੱਧੀ ਰਾਤ ਨੂੰ ਸੜਕਾਂ ‘ਤੇ ਰੀਲਾਂ ਬਣਾ ਰਿਹਾ ਸੀ। ਰੀਲਾਂ ਬਣਾਉਣ ਦੇ ਚੱਕਰ ਵਿੱਚ ਉਸਨੇ ਆਪਣੀ ਟੀ-ਸ਼ਰਟ ਵੀ ਉਤਾਰ ਦਿੱਤੀ ਅਤੇ ਕਲਾਕ ਟਾਵਰ ਦੇ ਸਾਹਮਣੇ ਉੱਚੇ ਪੁਲ ‘ਤੇ ਇੱਕ ਰੀਲ ਬਣਾਈ। ਵੀਡੀਓ ‘ਚ ਉਹ ਹੱਥ ਛੱਡ ਕੇ ਮੋਟਰਸਾਈਕਲ ਵੀ ਚਲਾ ਰਿਹਾ ਹੈ। ਵੀਡੀਓ ‘ਚ ਇੱਕ ਜਗ੍ਹਾ ‘ਤੇ ਉਹ ਅੰਡਰ ਬ੍ਰਿਜ ਦੇ ਅੰਦਰ ਪੁਸ਼-ਅੱਪ ਕਰ ਰਿਹਾ ਹੈ।
ਸੀਨੀਅਰ ਅਧਿਕਾਰੀਆਂ ਨੇ ਚਲਾਨ ਕੱਟਣ ਦੇ ਦਿੱਤੇ ਹੁਕਮ
ਜਦੋਂ ਉਕਤ ਮਾਮਲਾ ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਤੁਰੰਤ ਉਸ ਦਾ ਚਲਾਨ ਕੱਟਣ ਦੇ ਹੁਕਮ ਦਿੱਤੇ। ਪੁਲਿਸ ਸੋਮਵਾਰ ਨੂੰ ਪੂਰਾ ਦਿਨ ਇਸ ਬਾਡੀ ਬਿਲਡਰ ਦੀ ਭਾਲ ਕਰਦੀ ਰਹੀ ਤੇ ਪੁਲਿਸ ਨੇ ਉਕਤ ਨੌਜਵਾਨ ਨੂੰ ਦੇਰ ਸ਼ਾਮ ਕਾਬੂ ਕਰ ਲਿਆ। ਪੁਲਿਸ ਨੇ ਨੌਜਵਾਨ ਦੀ ਕਾਵਾਸਾਕੀ ਨਿੰਜਾ ਬਾਈਕ ਵੀ ਜ਼ਬਤ ਕਰ ਲਈ ਹੈ। ਜਦੋਂ ਪੁਲਿਸ ਨੇ ਇਸ ਬਾਡੀ ਬਿਲਡਰ ਦੀ ਇੰਸਟਾਗ੍ਰਾਮ ਆਈਡੀ ਦੀ ਖੋਜ ਕੀਤੀ ਤਾਂ ਸਾਰਾ ਮਾਮਲਾ ਹੱਲ ਹੋ ਗਿਆ।
ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਦੀ ਹੈ ਟ੍ਰੈਫਿਕ ਪੁਲਿਸ
ਟ੍ਰੈਫਿਕ ਜ਼ੋਨ ਇੰਚਾਰਜ ਦੀਪਕ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਸੋਸ਼ਲ ਮੀਡੀਆ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜੇਕਰ ਕੋਈ ਨਿਯਮਾਂ ਦੇ ਉਲਟ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪਿਛਲੇ ਕੁਝ ਦਿਨਾਂ ਤੋਂ ਸੜਕਾਂ ‘ਤੇ ਹੰਗਾਮਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਸੜਕਾਂ ‘ਤੇ ਰੀਲਾਂ ਬਣਾਉਣਾ ਅਪਰਾਧ ਹੈ। ਨੌਜਵਾਨਾਂ ਨੂੰ ਬੇਨਤੀ ਹੈ ਕਿ ਪੁਲਾਂ ਜਾਂ ਸੜਕਾਂ ‘ਤੇ ਰੀਲਾਂ ਨਾ ਲਗਾਉਣ ਕਿਉਂਕਿ ਰੀਲਾਂ ਬਣਾਉਣ ਸਮੇਂ ਸੜਕ ‘ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਹ ਵੀ ਪੜ੍ਹੋ: Kullu Cloud Burst : ਹਿਮਾਚਲ ਦੇ ਤੋਸ਼ ‘ਚ ਫਟਿਆ ਬੱਦਲ, ਪੁਲ, ਦੁਕਾਨਾਂ ਤੇ ਰੁੜੇ ਕਈ ਘਰ, ਲੇਹ-ਮਨਾਲੀ ਹਾਈਵੇਅ ਵੀ ਬੰਦ
– ACTION PUNJAB NEWS