Punjabi Youth Missing : ਪੰਜਾਬ ਦੇ ਜਿਆਦਾਤਰ ਨੌਜਵਾਨਾਂ ਦੀ ਇੱਛਾ ਵਿਦੇਸ਼ ਜਾਣ ਦੀ ਹੈ ਇਸ ਲਈ ਉਹ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦੇ ਹਨ ਅਤੇ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਡੌਂਕੀ ਲਗਾ ਕੇ 22 ਸਾਲਾਂ ਨੌਜਵਾਨ ਗੁਰਦੀਪ ਸਿੰਘ ਅਮਰੀਕਾ ਗਿਆ ਸੀ ਜਿਸ ਦਾ 7 ਸਾਲ ਲੰਘ ਜਾਣ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਸਕਿਆ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ ਉਨ੍ਹਾਂ ਨੂੰ ਆਪਣੇ ਪੁੱਤ ਦੀ ਕੋਈ ਸਾਰ ਨਹੀਂ ਮਿਲ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦੇ 22 ਸਾਲਾ ਨੌਜਵਾਨ ਗੁਰਦੀਪ ਸਿੰਘ ਨੂੰ 7 ਸਾਲ ਪਹਿਲਾਂ ਏਜੰਟ ਨੇ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਸੀ। 7 ਸਾਲ ਬੀਤ ਜਾਣ ਤੋਂ ਬਾਅਦ ਵੀ ਗੁਰਦੀਪ ਸਿੰਘ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਹੈ ਜਿਸ ਕਾਰਨ ਪਰਿਵਾਰ ਚਿੰਤਾ ’ਚ ਡੁੱਬਿਆ ਹੋਇਆ ਪਿਆ ਹੈ।
ਗੁਰਦੀਪ ਸਿੰਘ ਦਾ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਪਰਿਵਾਰ ਦੇ ਜਰੀਏ ਉਨ੍ਹਾਂ ਦਾ ਸੰਪਰਕ ਮੁਕੇਰੀਆਂ ਦੇ ਪਿੰਡ ਮੇਹੰਦੀਪੁਰ ਦੇ ਸੁਖਵਿੰਦਰ ਸਿੰਘ ਨਾਲ ਹੋਇਆ ਸੀ। ਸੁਖਵਿੰਦਰ ਸਿੰਘ ਪੰਜਾਬ ਪੁਲਿਸ ’ਚ ਹੌਲਦਾਰ ਤੈਨਾਤ ਹੈ ਅਤੇ ਲੋਕਾਂ ਨੂੰ ਬਾਹਰ ਭੇਜਣ ਦਾ ਵੀ ਕਰਦਾ ਹੈ। ਉਸਨੇ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਦੇ ਲਈ ਉਸ ਤੋਂ 35 ਲੱਖ ਰੁਪਏ ’ਚ ਸੌਦਾ ਤੈਅ ਕੀਤਾ ਗਿਆ ਅਤੇ 12 ਲੱਖ ਰੁਪਏ ਪਹਿਲਾਂ ਲੈ ਗਏ ਅਤੇ ਬਾਕੀ ਪੈਸੇ ਗੁਰਦੀਪ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਦਿੱਤਾ ਜਾਣਾ ਸੀ ਅਮਰੀਕਾ ਜਾਣ ਦੇ ਲਈ ਗੁਰਦੀਪ 28 ਮਈ 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋਇਆ ਸੀ।
ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ 7 ਸਾਲ ਪਹਿਲਾਂ ਆਪਣੇ ਬੇਟੇ ਨਾਲ ਆਖਰੀ ਵਾਰ ਗੱਲ ਕੀਤੀ ਸੀ, ਉਸ ਨੇ ਉਸ ਨੂੰ ਕਿਹਾ ਸੀ ਕਿ ਉਹ ਅਮਰੀਕਾ ਜਾ ਰਿਹਾ ਹੈ, ਪਹਿਲਾਂ ਉਹ ਮੈਕਸੀਕੋ ਜਾਵੇਗਾ ਅਤੇ ਉਥੋਂ ਕਿਸੇ ਹੋਰ ਮੁਲਕ ਤੋਂ ਹੁੰਦੇ ਹੋਏ ਅਮਰੀਕਾ ਜਾਵੇਗਾ ਪਰ ਅੱਜ ਤੱਕ ਮੇਰੇ ਬੇਟੇ ਨਾਲ ਗੱਲ ਨਹੀਂ ਹੋ ਸਕੀ, ਨਾ ਤਾਂ ਏਜੰਟ ਨਾਲ ਕੋਈ ਸੰਪਰਕ ਹੋਇਆ ਹੈ, ਉਸਦਾ ਫ਼ੋਨ ਬੰਦ ਆ ਰਿਹਾ ਹੈ।
ਅਵਤਾਰ ਸਿੰਘ ਨੇ ਦੱਸਿਆ ਕਿ ਉਹ ਏਜੰਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਦੇ ਪਿੰਡ ਜਾ ਕੇ ਹੀ ਉਹ ਆਪਣੇ ਮੁੰਡੇ ਬਾਰੇ ਕੁਝ ਪਤਾ ਕਰ ਪਾਉਣਗੇ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਕੁਝ ਦੋਸਤ ਵੀ ਉਨ੍ਹਾਂ ਦੇ ਨਾਲ ਸਨ ਜਦੋਂ ਉਹ ਬਹਾਮਾਸ ਵਿੱਚ ਅਮਰੀਕਾ ਪਹੁੰਚਿਆ ਤਾਂ ਉਸ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਹੋ ਪਾਈ।
ਖੈਰ ਹੁਣ ਘਰ ’ਚ ਮਾਤਾ ਪਿਤਾ ਅਤੇ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪੁੱਤ ਦੇ ਇੰਤਜਾਰ ’ਚ ਅੱਜ ਵੀ ਮਾਂ ਪਿਓ ਦਰਵਾਜੇ ’ਤੇ ਨਜ਼ਰਾਂ ਲਗਾ ਕੇ ਬੈਠੇ ਹੋਏ ਹਨ। ਗੁਰਦੀਪ ਸਿੰਘ ਦਾ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਇਹ ਵੀ ਪੜ੍ਹੋ: ਆਂਗਣਵਾੜੀ ਸੈਂਟਰ ’ਚ ਦਿੱਤਾ ਜਾ ਰਿਹਾ ਉੱਲੀ ਲੱਗਿਆ ਖਾਣਾ, ਬਲੈਕ ਲਿਸਟਿਡ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਦੇ ਇਲਜ਼ਾਮ
– ACTION PUNJAB NEWS