Phillaur Women wrote death note on Thigh : ਜਲੰਧਰ ਦੇ ਫਿਲੌਰ ਕਸਬੇ ‘ਚ ਇੱਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਉਸ ਦੀ ਮੌਤ ਦਾ ਰਾਜ਼ ਖੁੱਲ੍ਹ ਕੇ ਸਾਹਮਣੇ ਆਇਆ। ਮ੍ਰਿਤਕ ਔਰਤ ਦੇ ਪੱਟ ‘ਤੇ ਕਾਲੇ ਰੰਗ ਦੇ ਪੈੱਨ ਨਾਲ ਉਸ ਨੂੰ ਮਾਰਨ ਵਾਲਿਆਂ ਦੇ ਨਾਂ ਲਿਖੇ ਹੋਏ ਸਨ, ਪਰ ਉਸ ਦੇ ਸਹੁਰਿਆਂ ਨੇ ਜਲਦਬਾਜ਼ੀ ‘ਚ ਉਹ ਨਾਂ ਮਿਟਾ ਦਿੱਤੇ।
ਇਸ਼ਨਾਨ ਕਰਨ ਵਾਲੀਆਂ ਔਰਤਾਂ ਨੇ ਕੀਤਾ ਖੁਲਾਸਾ
ਅਮਨਦੀਪ ਕੌਰ ਦੀ ਸੋਮਵਾਰ ਸਵੇਰੇ ਅਚਾਨਕ ਮੌਤ ਹੋ ਗਈ। ਸਹੁਰਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਅਮਨਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਭ ਕੁਝ ਸਹੁਰਿਆਂ ਮੁਤਾਬਕ ਚੱਲ ਰਿਹਾ ਸੀ। ਅੰਤਿਮ ਇਸ਼ਨਾਨ ਦੌਰਾਨ ਮ੍ਰਿਤਕਾ ਦੀ ਭਾਬੀ ਮਨਪ੍ਰੀਤ ਨੇ ਦੇਖਿਆ ਕਿ ਅਮਨਦੀਪ ਕੌਰ ਦੇ ਪੱਟ ‘ਤੇ ਪੈੱਨ ਨਾਲ ਕੁਝ ਲਿਖਿਆ ਹੋਇਆ ਸੀ। ਉਸ ਨੇ ਧਿਆਨ ਨਾਲ ਪੜ੍ਹਿਆ ਤਾਂ ਲਿਖਿਆ ਸੀ-ਜੇਕਰ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮਨਪ੍ਰੀਤ ਹੋਰ ਚੰਗੀ ਤਰ੍ਹਾਂ ਪੜ੍ਹਦੀ, ਮ੍ਰਿਤਕਾ ਅਮਨਦੀਪ ਕੌਰ ਦੀ ਭਰਜਾਈ ਪਰਵੀਨ ਅਤੇ ਹੋਰ ਔਰਤਾਂ ਨੇ ਫਟਾਫਟ ਪਾਣੀ ਪਾ ਕੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਂ ਮਿਟਾ ਦਿੱਤੇ।
ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਚਿਖਾ ਚੋਂ ਕੱਢਿਆ ਬਾਹਰ
ਸਹੁਰਾ ਪਰਿਵਾਰ ਦੀਆਂ ਔਰਤਾਂ ਨੇ ਮ੍ਰਿਤਰਾਂ ਦੀ ਭਾਬੀ ਨੂੰ ਮਨਪ੍ਰੀਤ ਕੌਰ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ, ਫਿਰ ਉਸ ਤੋਂ ਬਾਅਦ ਸਹੁਰਾ ਪਰਿਵਾਰ ਲੜਕੀ ਨੂੰ ਸ਼ਮਸ਼ਾਨ ਘਾਟ ਲੈ ਗਿਆ ਤੇ ਉਥੇ ਚਿਖਾ ਤਿਆਰ ਕਰ ਲਈ ਤੇ ਬਸ ਸਸਕਾਰ ਕਰਨ ਹੀ ਵਾਲੇ ਸੀ ਕਿ ਪੇਕੇ ਪਰਿਵਾਰ ਨੇ ਰੌਲਾ ਪਾ ਲਿਆ ਤੇ ਫਿਰ ਪੁਸਿਲ ਬੁਲਾਈ ਗਈ। ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਅਧਿਕਾਰੀਆਂ ਨੇ ਅੰਤਮ ਸਸਕਾਰ ਕਰਨ ਤੋਂ ਰੋਕ ਦਿੱਤਾ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗੇਗਾ।
ਤੰਗ ਕਰਦੀ ਸੀ ਤਲਾਕਸ਼ੁਦਾ ਨਨਾਣ
ਦੂਜੇ ਪਾਸੇ ਅਮਨਦੀਪ ਕੌਰ ਦੀ ਭੈਣ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਮੈਂ ਆਪਣੀ ਭੈਣ ਅਮਨਦੀਪ ਨਾਲ ਗੱਲ ਕਰਦੀ ਸੀ ਤਾਂ ਉਹ ਕਹਿੰਦੀ ਸੀ ਕਿ ਉਸ ਦੀ ਤਲਾਕਸ਼ੁਦਾ ਨਨਾਣ ਪਰਵੀਨ ਨੇ ਉਸ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਦਾ ਪਤੀ ਗੋਲੂ ਦੋ ਸਾਲਾਂ ਤੋਂ ਦੁਬਈ ‘ਚ ਕੰਮ ਕਰਦਾ ਹੈ। ਅਮਨਦੀਪ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ 2 ਲੜਕੇ ਅਤੇ ਇੱਕ ਲੜਕੀ ਹੈ।
ਇਹ ਵੀ ਪੜ੍ਹੋ: Wayanad Landslide Update : ਇੱਕ ਪਿੰਡ ਤਬਾਹ, ਕਈ ਪ੍ਰਭਾਵਿਤ… ਕੇਰਲ ਦੇ ਵਾਇਨਾਡ ‘ਚ ਤਬਾਹੀ ਦਾ ਮੰਜ਼ਰ, ਮੁਆਵਜ਼ੇ ਦਾ ਐਲਾਨ
– ACTION PUNJAB NEWS