Farmers Ultimatum To Punjab Government : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਬੀਰ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨਾਲ ਹੋ ਰਹੇ ਵੱਡੇ ਧੋਖਿਆਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਹਿਕਾਰੀ ਅਦਾਰੇ ਡੁੱਬ ਰਹੇ ਹਨ ਪਰ ਇਸ ਨੂੰ ਲੈ ਕੇ ਕਿਸੇ ਨੂੰ ਵੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੰਨ ਮਿਲਕ ਪਲਾਂਟ ਨੂੰ ਛੱਡ ਤੇ 2 ਖੰਡ ਮਿੱਲਾਂ ਨੂੰ ਛੱਡ ਕੇ ਸਾਰੇ ਪਲਾਂਟ ਮਿੱਲਾਂ ਡੁੱਬਣ ਦੇ ਕਿਨਾਰੇ ’ਤੇ ਹਨ।
ਪੰਜਾਬ ਸਰਕਾਰ ਨੂੰ ਦਿੱਤਾ ਅਲਟੀਮੇਟਮ
ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਰਾਜੇਵਾਲ ਨੇ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਕੀ ਜੇਕਰ ਇੱਕ ਮਹੀਨੇ ’ਚ ਅਦਾਰਿਆਂ ਦਾ ਕੰਮ ਨਾ ਕੀਤਾ ਗਿਆ ਅਤੇ ਭ੍ਰਿਸ਼ਟ ਅਫਸਰਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।
ਲੋਕਾਂ ਨੂੰ ਦੋਹਾਂ ਪਾਸੇ ਤੋਂ ਨੁਕਸਾਨ ਪਹੁੰਚਾ ਰਹੀ ਸਰਕਾਰ-ਰਾਜੇਵਾਲ
ਲਾਡੋਵਾਲ ਟੋਲ ਪਲਾਜ਼ਾ ’ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਦੋਹਾਂ ਪਾਸੇ ਤੋਂ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇੱਕ ਪਾਸੇ ਰੋਡ ਟੈਕਸ ਲੈਂਦੀ ਹੈ ਅਤੇ ਦੂਜੇ ਪਾਸੇ ਟੋਲ ਟੈਕਸ ਲਗਾ ਦਿੱਤੇ ਜਾਂਦੇ ਹਨ। ਜਦੋਂ ਕੋਈ ਬੋਲਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ।
ਆਂਗਣਵਾੜੀ ’ਚ ਘਟੀਆ ਕੁਆਲਿਟੀ ਦਾ ਦਿੱਤਾ ਜਾ ਰਿਹਾ ਸਾਮਾਨ- ਰਾਜੇਵਾਲ
ਇਸ ਤੋਂ ਇਲਾਵਾ ਉਨ੍ਹਾਂ ਨੇ ਆਂਗਣਵਾੜੀ ਸੈਂਟਰਾਂ ’ਚ ਭੇਜੀ ਜਾਣ ਵਾਲੀ ਪੰਜੀਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਘਟੀਆ ਕੁਆਲਿਟੀ ਦੀ ਪੰਜੀਰੀ ਸਪਲਾਈ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕੋਲ ਸਹਿਕਾਰਤਾ ਹੈ ਪਰ ਉਨ੍ਹਾਂ ਨੇ ਢਾਈ ਸਾਲ ’ਚ ਇੱਕ ਵੀ ਵਾਰ ਵੀ ਕੋਈ ਮੀਟਿੰਗ ਨਹੀਂ ਕੀਤੀ ਹੈ।
ਸਹਿਕਾਰੀ ਅਦਾਰੇ ਕਰੋੜਾਂ ਦੇ ਘਾਟੇ ’ਚ – ਰਾਜੇਵਾਲ
ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਹਿਕਾਰੀ ਅਦਾਰੇ ਡੁੱਬਣ ਦੀ ਕਗਾਰ ’ਤੇ ਹਨ। 3 ਮਿਲਕ ਪਲਾਂਟ ਨੂੰ ਛੱਡ ਕੇ 2 ਖੰਡ ਮਿੱਲਾਂ ਨੂੰ ਛੱਡ ਕੇ ਸਾਰੇ ਪਲਾਂਟ ਮਿੱਲਾਂ ਡੁੱਬਣ ਦੇ ਕਿਨਾਰੇ ਹਨ। ਪਰ ਇਸ ਬਾਰੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਇਸ ਦੌਰਾਨ ਰਾਜੇਵਾਲ ਨੇ ਇਹ ਵੀ ਦੱਸਿਆ ਕਿ ਇਸ ਸਮੇਂ 9 ਮਿਲਕ ਪਲਾਂਟ ਘਾਟੇ ’ਚ ਚੱਲ ਰਹੀਆਂ ਹਨ। ਜੋ ਕਿ ਗੁਰਦਾਸਪੁਰ 65 ਕਰੋੜ, ਬਠਿੰਡਾ 15.5 ਕਰੋੜ, ਜਲੰਧਰ 2.5 ਕਰੋੜ, ਹੁਸ਼ਿਆਰਪੁਰ 7 ਕਰੋੜ, ਸੰਗਰੂਰ 49 ਕਰੋੜ ਅਤੇ ਪਟਿਆਲਾ 9 ਕਰੋੜ ’ਚ ਘਾਟਾ ਚੱਲ ਰਿਹਾ ਹੈ।
ਲਾਡੋਵਾਲ ਟੋਲ ਪਲਾਜਾ ਹੋਇਆ ਸ਼ੁਰੂ
ਕਾਬਿਲੇਗੌਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲਾਡੋਵਾਲ ਟੋਲ ਪਲਾਜਾ ’ਤੇ ਬੈਠੇ ਕਿਸਾਨਾਂ ਨੂੰ ਧਰਨੇ ਚੋਂ ਚੁੱਕ ਲਿਆ ਗਿਆ ਹੈ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਵੀ ਹੋਇਆ। ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ’ਚ ਵੀ ਲੈ ਲਿਆ ਹਾਲਾਂਕਿ ਬਾਅਦ ’ਚ ਉਨ੍ਹਾਂ ਨੂੇ ਰਿਹਾਅ ਕਰ ਦਿੱਤਾ ਗਿਆ। ਦੱਸ ਦਈਏ ਕਿ ਕਿਸਾਨ ਵਧੀਆਂ ਟੋਲ ਦਰਾਂ ਦੇ ਚੱਲਦੇ ਧਰਨੇ ’ਤੇ ਬੈਠੇ ਸੀ।
ਇਹ ਵੀ ਪੜ੍ਹੋ: Weather Update : ਪੰਜਾਬ ‘ਚ ਅਗਲੇ 2 ਦਿਨਾਂ ਤੱਕ ਛਾਏ ਰਹਿਣਗੇ ਬੱਦਲ, 8 ਜ਼ਿਲ੍ਹਿਆ ‘ਚ ਅਲਰਟ, ਜਾਣੋ ਚੰਡੀਗੜ੍ਹ ਦਾ ਮੌਸਮ
– ACTION PUNJAB NEWS