Navjot Singh Sidhu Enter In Bigg Boss : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਿੱਗ ਬੌਸ ਓਟੀਟੀ-3 ‘ਚ ਐਂਟਰੀ ਕਰਨ ਜਾ ਰਹੇ ਹਨ। ਸਿੱਧੂ ਨੇ ਇਸ ਸਬੰਧੀ ਆਪਣੇ ਫੇਸਬੁੱਕ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, ” Major Sidhu in Bigg Boss – dream come true।”।
ਸਿਆਸਤ ਤੋਂ ਦੂਰ ਰਹਿ ਰਹੇ ਨਵਜੋਤ ਸਿੱਧੂ ‘ਬਿੱਗ ਬੌਸ’ ‘ਚ ਜਾ ਰਹੇ ਹਨ। ਹੁਣ ਤੱਕ ਸਿੱਧੂ ਕਾਫੀ ਸਮੇਂ ਤੋਂ ਸਿਆਸਤ ਤੋਂ ਦੂਰੀ ਬਣਾ ਕੇ ਬੈਠੇ ਹਨ ਅਤੇ ਕੈਂਸਰ ਨਾਲ ਜੂਝ ਰਹੀ ਧਰਮਪਤਨੀ ਨਵਜੋਤ ਕੌਰ ਸਿੱਧੂ ਨੂੰ ਸਮਾਂ ਦੇ ਰਹੇ ਹਨ।
ਸਿੱਧੂ ਦੇ ਸ਼ੋਅ ‘ਚ ਹਿੱਸਾ ਲੈਣ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਆਉਣ ਵਾਲੇ ਬਿੱਗ ਬੌਸ ਵਿੱਚ ਹਿੱਸਾ ਲੈਣਗੇ। ਉਂਝ ਉਹ ਇਸ ਤੋਂ ਪਹਿਲਾਂ 2012 ‘ਚ ਬਿੱਗ ਬੌਸ ‘ਚ ਹਿੱਸਾ ਲੈ ਚੁੱਕੇ ਹਨ।
ਦੱਸ ਦਈਏ ਕਿ ‘ਬਿੱਗ ਬੌਸ OTT 3’ ਦਾ ਸ਼ੁੱਕਰਵਾਰ ਰਾਤ ਨੂੰ ਗ੍ਰੈਂਡ ਫਿਨਾਲੇ ਹੈ। ਸ਼ੋਅ ਦੇ ਫਿਨਾਲੇ ਲਈ ਮੇਕਰਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਇਸ ਦੌਰਾਨ ਅਨਿਲ ਕਪੂਰ ਵੀ ਸ਼ੋਅ ‘ਚ ਪੂਰੇ ਜੋਸ਼ ‘ਚ ਨਜ਼ਰ ਆਉਣ ਵਾਲੇ ਹਨ। ‘ਬਿੱਗ ਬੌਸ ਓਟੀਟੀ 3’ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਸ਼ੋਅ ਦੇ ਸਾਰੇ ਪ੍ਰਤੀਯੋਗੀਆਂ ਨੂੰ ਘਰ ‘ਚ ਬੁਲਾਇਆ ਜਾਵੇਗਾ ਅਤੇ ਉਹ ਸਾਰੇ ਇੱਕ-ਇੱਕ ਕਰਕੇ ਆਪਣਾ ਡਾਂਸ ਪ੍ਰਦਰਸ਼ਨ ਦੇਣਗੇ।
– ACTION PUNJAB NEWS