31 ਜੁਲਾਈ ਨੂੰ ਪਿੰਡ ਕੋਲੀ ਵਿਖੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ ਚੱਕਾ ਜਾਮ।
ਘਨੌਰ 26 ਜੁਲਾਈ ( ਗੁਰਪ੍ਰੀਤ ਧੀਮਾਨ)
ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰੀਤੀਕਾਰੀ ਬਲਾਕ ਘਨੋਰ ਸਨੋਰ ਦੀ ਮੀਟਿੰਗ ਦਰਬਾਰਾ ਸਿੰਘ ਖ਼ਾਨਪੁਰ ਬਲਾਕ ਘਨੋਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਪੈਸ਼ਲ ਤੋਂ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਅਤੇ ਸਤਵੰਤ ਸਿੰਘ ਵਜੀਦਪੁਰ ਸੂਬਾ ਆਗੂ ਸ਼ਾਮਲ ਹੋਏ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਮੋਰਚੇ ਦੇ ਸੱਦੇ 31 ਜੁਲਾਈ ਨੂੰ ਪਿੰਡ ਕੋਲੀ ਵਿਖੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ ਚੱਕਾ ਜਾਮ ਦਾ ਸਮਾਂ ਸਵੇਰੇ 11 ਵਜੇ ਤੋਂ 3ਵਜੇ ਤੱਕ ਹੋਵੇਗਾ ਅਤੇ ਸ਼ਹੀਦ ਉਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਵੇਗੀ M-S-P ਗਰੰਟੀ ਤੇ ਕਾਨੂੰਨ ਬਣਾਇਆ ਜਾਵੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਕਾਤਲ ਅਜੇ ਮਿਸਰਾ ਟਨੀ ਬਰਖ਼ਾਸਤ ਕਰਕੇ ਗਿ੍ਰਫ਼ਤਾਰ ਕੀਤਾ ਜਾਵੇ ਸ਼ਹੀਦਾ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਨੋਕਰੀ ਦਿੱਤਾ ਜਾਵੇ ਇਸ ਮੌਕ ਮੀਟਿੰਗ ਵਿੱਚ ਇਦਰ ਮੋਹਨ ਘੁਮਾਣਾ, ਮਨਜੀਤ ਸਿੰਘ ਕੋਲੀ, ਬਲਕਾਰ ਸਿੰਘ, ਸੁਰਿੰਦਰ ਪਾਲ ਗੋਸਪੁਰ, ਜਗਜੀਤ ਸਿੰਘ ਨੱਥੁਮਾਜਰਾ, ਪ੍ਰਗਟ ਸਿੰਘ ਖ਼ਾਨਪੁਰ, ਹਰਭਜਨ ਸਿੰਘ , ਜਰਨੈਲ ਸਿੰਘ, ਬਲਜਿੰਦਰ ਸਿੰਘ, ਅਜੈਬ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ,ਅਮਰੀਕ ਸਿੰਘ,ਰਾਮ ਸਿੰਘ,ਜਗਵੰਤ ਸਿੰਘ , ਸਤਵਿੰਦਰ ਸਿੰਘ , ਮੁੱਖਤਿਆਰ ਸਿੰਘ ਅਤੇ ਕਈ ਪਿੰਡਾਂ ਦੇ ਕਿਸਾਨ ਆਗੂ ਸ਼ਾਮਲ ਹੋਏ ।