Attack on SHO : ਪੰਜਾਬ ’ਚ ਲਗਾਤਾਰ ਕਤਲ, ਲੁੱਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਹ ਘੱਟ ਹੋਣ ਦੀ ਥਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਣਪਛਾਤਿਆਂ ਵੱਲੋਂ ਐਸਐਚਓ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਥਾਣਾ ਵੇਰਕਾ ਦੀ ਐਸਐਚਓ ਅਮਨਜੋਤ ਕੌਰ ’ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਘਟਨਾ ਵੇਰਕਾ ਨੇੜਲੇ ਪਿੰਡ ਮੁਧਲ ਦੀ ਹੈ। ਫਿਲਹਾਲ ਐਸਐਚਓ ਅਮਨਜੋਤ ਕੌਰ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਪਿੰਡ ਮੁੱਦਲ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਜਿਸ ਦੀ ਸੂਚਨਾ ਵੇਰਕਾ ਥਾਣੇ ਨੂੰ ਭੇਜ ਦਿੱਤੀ ਗਈ। ਵੇਰਕਾ ਥਾਣੇ ਦੇ ਐਸਐਚਓ ਏ.ਕੇ. ਸੋਹੀ ਮੌਕੇ ‘ਤੇ ਪਹੁੰਚੇ। ਰਾਤ ਦਾ ਸਮਾਂ ਹੋਣ ਕਰਕੇ ਉਹ ਵਰਦੀ ਵਿੱਚ ਨਹੀਂ ਸੀ। ਇਸ ਦੌਰਾਨ ਇਕ ਗੁੱਟ ਨੇ ਐੱਸਐੱਚਓ ‘ਤੇ ਹਮਲਾ ਕਰ ਦਿੱਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਮੰਡੇਰ, ਡੀਸੀਪੀ ਡਿਟੈਕਟਿਵ ਅੰਮ੍ਰਿਤਸਰ, ਅਤੇ ਸ਼੍ਰੀਮਤੀ ਹਰਕਮਲ ਕੌਰ ਏਡੀਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਪੁਲਿਸ ਸਟੇਸ਼ਨ ਵੇਰਕਾ ਦੀ ਐਸਐਚਓ ਅਮਨਜੋਤ ਕੌਰ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਮੁੱਖ ਆਰੋਪੀ ਸੁਖਜੀਤ ਜੋ ਕਿ ਫੌਜੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab ਨੂੰ ਦੋਹਰਾ ਝਟਕਾ, CM ਮਾਨ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਵੀ ਵਿਦੇਸ਼ ਯਾਤਰਾ ਨੂੰ ਨਹੀਂ ਦਿੱਤੀ ਮਨਜ਼ੂਰੀ
– ACTION PUNJAB NEWS