Paris Olympic 2024 novak djokovic wins Gold Medal : ਨੋਵਾਕ ਜੋਕੋਵਿਚ ਨੇ ਪੈਰਿਸ ਓਲੰਪਿਕ 2024 ਦਾ ਸੋਨ ਤਗਮਾ ਜਿੱਤਿਆ ਹੈ। ਜੋਕੋਵਿਚ ਨੇ ਟੈਨਿਸ ਸਿੰਗਲਜ਼ ਦੇ ਫਾਈਨਲ ਵਿੱਚ ਕਾਰਲੋਸ ਅਲਕਾਰਜ਼ ਨੂੰ ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਹਰਾਇਆ। ਇਸ ਜਿੱਤ ਨਾਲ ਨੋਵਾਕ ਨੇ ਟੈਨਿਸ ਅਤੇ ਓਲੰਪਿਕ ਇਤਿਹਾਸ ਵਿੱਚ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। 37 ਸਾਲਾ ਨੋਵਾਕ ਜੋਕੋਵਿਚ ਓਲੰਪਿਕ ਇਤਿਹਾਸ ਵਿੱਚ ਓਪਨ ਯੁੱਗ ਵਿੱਚ ਸੋਨ ਤਮਗਾ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਹਨ।
ਸਰਬੀਆ ਦੇ ਨੋਵਾਕ ਜੋਕੋਵਿਚ ਨੇ 24 ਗ੍ਰੈਂਡ ਸਲੈਮ ਜਿੱਤੇ ਹਨ, ਪਰ ਪੈਰਿਸ ਖੇਡਾਂ ਤੋਂ ਪਹਿਲਾਂ ਓਲੰਪਿਕ ਗੋਲਡ ਆਪਣੇ ਨਾਂ ਨਹੀਂ ਸੀ। ਇਸੇ ਲਈ ਉਸ ਨੇ ਸਪੇਨ ਦੇ ਕਾਰਲੋਸ ਅਲਕਾਰਜ਼ ਖ਼ਿਲਾਫ਼ ਜਿੱਤ ਲਈ ਸਖ਼ਤ ਸੰਘਰਸ਼ ਕੀਤਾ। ਨੋਵਾਕ ਅਤੇ ਅਲਕਾਰਾਜ਼ ਵਿਚਾਲੇ ਮੁਕਾਬਲਾ ਕਿੰਨਾ ਸਖ਼ਤ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਈ ਵੀ ਖਿਡਾਰੀ ਸਰਵਿਸ ਤੋੜ ਨਹੀਂ ਸਕਿਆ। ਦੋਵੇਂ ਸੈੱਟ ਟਾਈਬ੍ਰੇਕ ਤੱਕ ਗਏ, ਜੋ ਨੋਵਾਕ ਜੋਕੋਵਿਚ ਨੇ ਜਿੱਤੇ। ਅੰਤ ਵਿੱਚ, ਇਹ ਮੈਚ ਨੋਵਾਕ ਜੋਕੋਵਿਚ ਨੇ 7-6(3), 7-6(2) ਨਾਲ ਜਿੱਤਿਆ।
ਕਰੀਅਰ ਗੋਲਡਨ ਸਲੈਮ ਜਿੱਤਿਆ
ਇਸ ਜਿੱਤ ਦੇ ਨਾਲ ਹੀ ਨੋਵਾਕ ਜੋਕੋਵਿਚ ਦੁਨੀਆ ਦੇ ਪੰਜਵੇਂ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਸਾਰੇ ਚਾਰ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ ਅਤੇ ਓਲੰਪਿਕ ਗੋਲਡ ਵੀ ਆਪਣੇ ਨਾਂ ਕੀਤਾ ਹੈ। ਜੋਕੋਵਿਚ ਤੋਂ ਪਹਿਲਾਂ ਸਿਰਫ ਸਟੈਫੀ ਗ੍ਰਾਫ, ਆਂਦਰੇ ਅਗਾਸੀ, ਰਾਫੇਲ ਨਡਾਲ, ਸੇਰੇਨਾ ਵਿਲੀਅਮਸ ਹੀ ਇਹ ਉਪਲਬਧੀ ਹਾਸਲ ਕਰ ਸਕੇ ਸਨ। ਇਨ੍ਹਾਂ ਚਾਰ ਖਿਡਾਰੀਆਂ ਦੇ ਨਾਲ ਹੁਣ ਨੋਵਾਕ ਦਾ ਨਾਂ ਵੀ ਕਰੀਅਰ ਦੇ ਗ੍ਰੈਂਡ ਸਲੈਮ ਜੇਤੂਆਂ ਦੀ ਸੂਚੀ ਵਿੱਚ ਆ ਗਿਆ ਹੈ। ਸਾਰੇ ਚਾਰ ਗ੍ਰੈਂਡ ਸਲੈਮ ਅਤੇ ਓਲੰਪਿਕ ਗੋਲਡ ਜਿੱਤਣ ਦੀ ਪ੍ਰਾਪਤੀ ਨੂੰ ਕਰੀਅਰ ਗੋਲਡਨ ਸਲੈਮ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: Paris Olympic 2024 : ਸੈਮੀਫਾਈਨਲ ‘ਚ ਪਹੁੰਚਿਆ ਭਾਰਤ, ਹਾਕੀ ‘ਚ UK ਨੂੰ ਪੈਨਲਟੀ ਸ਼ੂਟ ‘ਚ ਹਰਾਇਆ
– ACTION PUNJAB NEWS