Sunday, October 13, 2024
More

    Latest Posts

    Punjab Weather Today : ਪੰਜਾਬ ’ਚ ਮਾਨਸੂਨ ਮੁੜ ਪਿਆ ਸੁਸਤ; ਹੁੰਮਸ ਤੋਂ ਬੈਚੇਨ ਲੋਕ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ ਕਿਉਂ ਹੋਈ ਗਲਤ ? | ਮੁੱਖ ਖਬਰਾਂ | Action Punjab

    Punjab Latest Weather Update :  ਸ਼ਨੀਵਾਰ ਤੋਂ ਮਾਨਸੂਨ ਦੀ ਰਫਤਾਰ ਫਿਰ ਮੱਠੀ ਪੈ ਗਈ ਹੈ। ਹੁਣ ਮਾਨਸੂਨ 10 ਅਗਸਤ ਤੋਂ ਬਾਅਦ ਹੀ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਪੰਜ ਦਿਨ ਨਮੀ ਵਾਲੀ ਗਰਮੀ ਝੱਲਣੀ ਪੈ ਸਕਦੀ ਹੈ।

    ਦੱਸ ਦਈਏ ਕਿ ਐਤਵਾਰ ਨੂੰ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਤੇਜ਼ ਧੁੱਪ ਅਤੇ ਗਰਮੀ ਰਹੀ। ਹੁੰਮਸ ਭਰੀ ਗਰਮੀ ਕਾਰਨ ਲੋਕ ਬੇਚੈਨ ਰਹੇ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਗੁਰਦਾਸਪੁਰ ਵਿੱਚ ਦਿਨ ਦਾ ਤਾਪਮਾਨ 32.6 ਡਿਗਰੀ ਅਤੇ ਰਾਤ ਦਾ ਤਾਪਮਾਨ 32.8 ਡਿਗਰੀ ਰਿਹਾ। ਇਹ ਆਮ ਨਾਲੋਂ ਇੱਕ ਡਿਗਰੀ ਘੱਟ ਸੀ।

    ਪੰਜਾਬ ਵਿੱਚ 1 ਅਗਸਤ ਤੋਂ ਬਾਅਦ ਅਜੇ ਤੱਕ ਕੋਈ ਚੰਗੀ ਬਾਰਿਸ਼ ਨਹੀਂ ਹੋਈ ਹੈ। ਜਿਸ ਕਾਰਨ ਤਾਪਮਾਨ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਤਾਪਮਾਨ ਪਿਛਲੇ ਦਿਨ ਨਾਲੋਂ 0.2 ਡਿਗਰੀ ਵੱਧ ਪਾਇਆ ਗਿਆ। ਮੌਸਮ ਵਿਭਾਗ ਕੇਂਦਰ (IMD) ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.9 ਡਿਗਰੀ ਵੱਧ ਹੈ।

    ਦੱਸਿਆ ਜਾ ਰਿਹਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਬਣਿਆ ਦਬਾਅ ਪੂਰੇ ਉੱਤਰੀ ਭਾਰਤ ਦੇ ਮਾਨਸੂਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦਬਾਅ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਵਧਣ ਦੇ ਸਮਰੱਥ ਨਹੀਂ ਹਨ। ਜਿਸ ਕਾਰਨ ਮੌਸਮ ਵਿਭਾਗ ਵੱਲੋਂ 6-7 ਅਗਸਤ ਨੂੰ ਜਾਰੀ ਕੀਤਾ ਗਿਆ ਯੈਲੋ ਅਲਰਟ ਵੀ ਰੱਦ ਕਰ ਦਿੱਤਾ ਗਿਆ ਹੈ। ਹੁਣ ਉਮੀਦ ਹੈ ਕਿ 7 ਅਗਸਤ ਨੂੰ ਪੰਜਾਬ ‘ਚ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

    ਕਾਬਿਲੇਗੌਰ ਹੈ ਕਿ ਮਾਨਸੂਨ ਜੁਲਾਈ ਦੇ ਆਖਰੀ ਦਿਨ ਤੋਂ 2 ਅਗਸਤ ਤੱਕ ਸਰਗਰਮ ਰਿਹਾ। ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਮਾਨਸੂਨ ਤਿੰਨ ਦਿਨ ਵਧੀਆ ਰਿਹਾ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਭਰਪੂਰ ਪਾਣੀ ਮੁਹੱਈਆ ਕਰਵਾਇਆ ਗਿਆ, ਪਰ ਸ਼ਨੀਵਾਰ ਤੋਂ ਮਾਨਸੂਨ ਦੀ ਰਫ਼ਤਾਰ ਫਿਰ ਮੱਠੀ ਪੈ ਗਈ ਹੈ। ਹੁਣ ਇਹ 10 ਅਗਸਤ ਤੋਂ ਬਾਅਦ ਹੀ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਪੰਜ ਦਿਨ ਨਮੀ ਵਾਲੀ ਗਰਮੀ ਝੱਲਣੀ ਪੈ ਸਕਦੀ ਹੈ।

    ਇਹ ਵੀ ਪੜ੍ਹੋ: Bangladesh Violence : ਬੰਗਲਾਦੇਸ਼ ਹਿੰਸਾ ‘ਚ 97 ਲੋਕਾਂ ਦੀ ਮੌਤ, ਭਾਰਤ ਨੇ ਜਾਰੀ ਕੀਤੀ ਅਡਵਾਈਜ਼ਰੀ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.