What Is QIP : ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੀ ਅਗਵਾਈ ਵਾਲੀ ਸਮੂਹ ਦੀ ਊਰਜਾ ਕੰਪਨੀ ਅਡਾਨੀ ਐਨਰਜੀ ਸਲਿਊਸ਼ਨਜ਼ ਨੇ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ (QIP) ਰਾਹੀਂ ਇੱਕ ਅਰਬ ਅਮਰੀਕੀ ਡਾਲਰ ਯਾਨੀ 8300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਗਰੁੱਪ ਨੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਪਹਿਲੀ ਵਾਰ ਜਨਤਕ ਇਕੁਇਟੀ ਰਾਹੀਂ ਮਾਰਕੀਟ ਤੋਂ ਫੰਡ ਇਕੱਠਾ ਕੀਤਾ ਹੈ। ਜ਼ਿਕਰਯੋਗ ਹੈ ਕਿ ਹਿੰਡਨਬਰਗ ਦੀ ਰਿਪੋਰਟ ਕਾਰਨ ਸਮੂਹ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
ਸੂਤਰਾਂ ਮੁਤਾਬਕ ਅਡਾਨੀ ਐਨਰਜੀ ਸਲਿਊਸ਼ਨਜ਼ ਲਿਮਟਿਡ ਨੇ QIP ਰਾਹੀਂ ਫੰਡਿੰਗ ਹਾਸਲ ਕੀਤੀ ਹੈ। ਇਹ QIP ਮੰਗਲਵਾਰ ਖੁੱਲ੍ਹਿਆ ਅਤੇ ਇਸ ਨੂੰ 26,000 ਕਰੋੜ ਰੁਪਏ ਦੀ ਸਬਸਕ੍ਰਿਪਸ਼ਨ ਮਿਲੀ। ਇਸ ਨਾਲ ਭਾਰਤ ਦੇ ਊਰਜਾ ਖੇਤਰ ‘ਚ ਇਹ ਸਭ ਤੋਂ ਵੱਡਾ ਸੌਦਾ ਬਣ ਗਿਆ ਹੈ। ਇਹ 976 ਰੁਪਏ ਦੀ ਇਸ਼ੂ ਕੀਮਤ ਦੇ ਮੁਕਾਬਲੇ 1,135 ਰੁਪਏ ‘ਤੇ ਬੰਦ ਹੋਇਆ। ਤਾਂ ਆਓ ਜਾਣਦੇ ਹਾਂ ਕਿਊਆਈਪੀ ਕੀ ਹੁੰਦਾ ਹੈ?
ਕਿਊਆਈਪੀ ਕੀ ਹੁੰਦਾ ਹੈ?
ਮਾਹਿਰਾਂ ਮੁਤਾਬਕ ਕਿਊਆਈਪੀ ਇੱਕ ਸ਼ੇਅਰ ਦੀ ਵਿਕਰੀ ਹੈ ਜੋ ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਦੀ ਪਰੇਸ਼ਾਨੀ ਤੋਂ ਬਿਨਾਂ ਕੀਤੀ ਜਾਂਦੀ ਹੈ। ਇਸ ‘ਚ ਵੀ ਕਿਸੇ ਵੀ IPO ਵਾਂਗ ਸ਼ੇਅਰ ਜਾਰੀ ਕੀਤੇ ਜਾਣਦੇ ਹਨ ਪਰ ਹਰ ਕੋਈ ਇਸਨੂੰ ਨਹੀਂ ਖਰੀਦ ਸਕਦਾ। ਦਸ ਦਈਏ ਕਿ QIP ਸਿਰਫ QIB ਭਾਵ ਯੋਗ ਸੰਸਥਾਗਤ ਖਰੀਦਦਾਰਾਂ ਦੁਆਰਾ ਖਰੀਦਿਆ ਜਾ ਸਕਦਾ ਹੈ। ਇਹ ਉਹ ਨਿਵੇਸ਼ਕ ਹੁੰਦੇ ਹਨ ਜੋ ਭਾਰਤ ‘ਚ ਸੇਬੀ ਦੁਆਰਾ ਮਾਨਤਾ ਪ੍ਰਾਪਤ ਕਰਦੇ ਹਨ। ਉਹ ਮਾਰਕੀਟ ‘ਚ ਮਾਹਰ ਨਿਵੇਸ਼ਕ ਹਨ ਅਤੇ ਮਾਰਕੀਟ ‘ਚ ਇੱਕ ਮਹੱਤਵਪੂਰਨ ਯੋਗਦਾਨ ਹੈ।
ਕਿਊਆਈਪੀ ਦੇ ਫਾਇਦੇ
ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਕੰਪਨੀ ਨੂੰ IPO ਜਾਂ FPO ਵਾਂਗ ਸੇਬੀ ਕੋਲ ਕਾਗਜ਼ ਦਾਖਲ ਕਰਨ ਦੀ ਲੋੜ ਨਹੀਂ ਹੈ। ਇਸ ‘ਚ ਕਾਗਜ਼ੀ ਕਾਰਵਾਈ ਬਹੁਤ ਘਟ ਹੁੰਦੀ ਹੈ। ਕਿਉਂਕਿ QIB ਖੁਦ ਤਜਰਬੇਕਾਰ ਨਿਵੇਸ਼ਕ ਹੁੰਦੇ ਹਨ, ਕੰਪਨੀ ਕਿਊਆਈਪੀ ਨਾਲ ਸਬੰਧਤ ਸਾਰੇ ਦਸਤਾਵੇਜ਼ ਸਿੱਧੇ ਉਨ੍ਹਾਂ ਨਾਲ ਸਾਂਝੇ ਕਰਦੀ ਹੈ। ਇਸ ‘ਚ ਸੇਬੀ ਦੀ ਦਖਲਅੰਦਾਜ਼ੀ ਬਹੁਤ ਘੱਟ ਜਾਂਦੀ ਹੈ। QIB ‘ਚ ਉੱਚ ਜੋਖਮ ਵਾਲੇ ਨਿਵੇਸ਼ਾਂ ਨੂੰ ਸਮਝਣ ਅਤੇ ਨਿਵੇਸ਼ ਕਰਨ ਦੀ ਸਮਰੱਥਾ ਹੁੰਦੀ ਹੈ। ਦਸ ਦਈਏ ਕਿ ਕਿਊਆਈਪੀ ਦੀ ਸ਼ੁਰੂਆਤ ਸੇਬੀ ਦੁਆਰਾ 2006 ‘ਚ ਕੀਤੀ ਗਈ ਸੀ। ਕਿਊਆਈਪੀ ਲਿਆਉਣ ਲਈ, ਕੰਪਨੀ ਦਾ ਸੂਚੀਬੱਧ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : Sagar Accident : ਸਾਗਰ ‘ਚ ਵੱਡਾ ਹਾਦਸਾ, ਸ਼ਾਹਪੁਰ ‘ਚ ਡਿੱਗਿਆ ਮਕਾਨ, ਹਾਦਸੇ ‘ਚ 9 ਬੱਚਿਆਂ ਦੀ ਮੌਤ
– ACTION PUNJAB NEWS