Amritsar News : ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ‘ਚ ਦੇਰ ਰਾਤ ਨਸ਼ੇ ਦੀ ਹਾਲਤ ‘ਚ ਇੱਕ ਨੌਜਵਾਨ ਨੇ ਹੰਗਾਮਾ ਕਰ ਦਿੱਤਾ। ਉਸ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਮਾੜਾ ਵਿਵਹਾਰ ਕੀਤਾ ਅਤੇ ਉਨ੍ਹਾਂ ਦੀਆਂ ਵਰਦੀਆਂ ਵੀ ਪਾੜ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਨੌਜਵਾਨ ਮਜੀਠਾ ਰੋਡ ’ਤੇ ਜਾਮ ਲਗਾਕੇ ਬੈਠਾ ਸੀ। ਉਨ੍ਹਾਂ ਨੂੰ 112 ਨੰਬਰ ‘ਤੇ ਸ਼ਿਕਾਇਤ ਮਿਲੀ, ਜਿਸ ਤੋਂ ਬਾਅਦ ਪੀਸੀਆਰ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਹਟਾਉਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਉਹ ਉਥੇ ਬੈਠਾ ਗਾਲ੍ਹਾਂ ਕੱਢਦਾ ਰਿਹਾ। ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ ਅਤੇ ਉਨ੍ਹਾਂ ਨਾਲ ਵੀ ਝੜਪ ਸ਼ੁਰੂ ਹੋ ਗਈ। ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਵੀ ਪਾੜ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਬਲ ਪ੍ਰਯੋਗ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਥਾਣੇ ਲੈ ਆਈ ਅਤੇ ਮਾਮਲਾ ਦਰਜ ਕਰ ਲਿਆ।
ਮੁਲਜ਼ਮ ਦਾ ਨਾਂ ਸਾਜਨ ਹੈ ਅਤੇ ਉਹ ਪਿੰਡ ਵੀਲਾ ਤੇਜਾ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 27 ਸਾਲ ਹੈ ਅਤੇ ਮਜੀਠਾ ਰੋਡ ‘ਤੇ ਇੱਕ ਫੈਕਟਰੀ ‘ਚ ਕੰਮ ਕਰਦਾ ਹੈ। ਫਿਲਹਾਲ ਮੁਲਜ਼ਮ ਥਾਣੇ ‘ਚ ਹੈ ਅਤੇ ਉਸ ਨੂੰ ਰਿਮਾਂਡ ‘ਤੇ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Moga News : 11ਵੀਂ ਜਮਾਤ ਦੇ ਵਿਦਿਆਰਥੀ ਦੀ ਨਹਿਰ ‘ਚ ਡੁੱਬਣ ਕਾਰਨ ਮੌਤ, ਸਕੂਲੋਂ ਆਉਂਦਿਆਂ ਗਿਆ ਸੀ ਨਹਾਉਣ
– ACTION PUNJAB NEWS