Girl killed due to illicit relationship : ਮੁਹਾਲੀ ਦੇ ਪਿੰਡ ਸ਼ਾਮਪੁਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਂ ਤੇ ਤਾਏ ਦੇ ਨਾਜਾਇਜ਼ ਸਬੰਧ ਹੋਣ ਕਾਰਨ ਉਹਨਾਂ ਨੇ 13 ਸਾਲ ਦੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ।
ਲੜਕੀ ਨੂੰ ਮਾਂ ਤੇ ਤਾਏ ਦੇ ਨਾਜਾਇਜ਼ ਸਬੰਧਾਂ ਬਾਰੇ ਲੱਗ ਗਿਆ ਸੀ ਪਤਾ
ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਸ਼ਾਮਪੁਰ ਤੋਂ ਇੱਕ ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਨੇ ਦੱਸਿਆ ਕਿ ਇੱਕ ਔਰਤ ਦੇ ਆਪਣੇ ਜੇਠ ਨਾਲ ਨਾਜਾਇਜ਼ ਸਬੰਧ ਸਨ। ਤੇ ਲੜਕੀ ਨੇ ਆਪਣੀ ਮਾਂ ਤੇ ਤਾਏ ਨੂੰ ਸਰੀਰਕ ਸਬੰਧ ਬਣਾਉਦੇ ਹੋਏ ਦੇਖ ਲਿਆ ਸੀ, ਜਿਸ ਕਾਰਨ ਉਹਨਾਂ ਦੋਵਾਂ ਨੇ 11 ਸਾਲ ਦੀ ਲੜਕੀ ਨੂੰ ਸਲਫਾਸ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਤੜਕੇ ਹੀ ਲੜਕੀ ਦਾ ਸਸਕਾਰ ਕਰ ਦਿੱਤਾ। ਫਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ, ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਦੋਂ ਮੁਲਜ਼ਮ ਫੜ੍ਹੇ ਜਾਣਗੇ ਉਸ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ: Paris Olympics 2024 ‘ਚ 2 ਤਗਮੇ ਜਿੱਤਣ ਵਾਲੀ ਮਨੂ ਭਾਕਰ ਸਮਾਪਤੀ ਸਮਾਰੋਹ ’ਚ ਕਰੇਗੀ ਭਾਰਤ ਦੀ ਨੁਮਾਇੰਦਗੀ
– ACTION PUNJAB NEWS