Manu Bhaker : ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਲਈ ਦੋ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਸਮਾਪਤੀ ਸਮਾਰੋਹ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਪੈਰਿਸ ਓਲੰਪਿਕ ਖੇਡਾਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਮਨੂ ਐਤਵਾਰ ਨੂੰ ਸਮਾਪਤੀ ਸਮਾਰੋਹ ਵਿੱਚ ਭਾਰਤ ਦੀ ਝੰਡਾਬਰਦਾਰ ਹੋਵੇਗੀ। ਮਨੂ ਨੇ ਪੈਰਿਸ ਓਲੰਪਿਕ ‘ਚ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਇਸ ਤਰ੍ਹਾਂ ਉਹ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ।
ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਵਿੱਚ ਮਿਕਸਡ ਟੀਮ ਕਾਂਸੀ ਦਾ ਤਗ਼ਮਾ ਵੀ ਜਿੱਤਿਆ। ਭਾਰਤੀ ਓਲੰਪਿਕ ਸੰਘ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, ”ਮਨੂੰ ਨੂੰ ਝੰਡਾਬਰਦਾਰ ਵਜੋਂ ਚੁਣਿਆ ਗਿਆ ਹੈ। ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸਦੀ ਹੱਕਦਾਰ ਹੈ। ”
ਹਰਿਆਣਾ ਦੇ ਇਸ 22 ਸਾਲਾ ਨਿਸ਼ਾਨੇਬਾਜ਼ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਦਾ ਝੰਡਾਬਰਦਾਰ ਬਣਨਾ ਮਾਣ ਵਾਲੀ ਗੱਲ ਹੋਵੇਗੀ। ਮਨੂ ਨੇ ਕਿਹਾ, “ਭਾਰਤੀ ਦਲ ਵਿੱਚ ਬਹੁਤ ਸਾਰੇ ਖਿਡਾਰੀ ਹਨ ਜੋ ਜ਼ਿਆਦਾ ਹੱਕਦਾਰ ਹਨ, ਪਰ ਜੇਕਰ ਮੈਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਹ ਇੱਕ ਅਸਲੀ ਸਨਮਾਨ ਹੋਵੇਗਾ।”
ਭਾਰਤੀ ਓਲੰਪਿਕ ਸੰਘ ਨੇ ਅਜੇ ਤੱਕ ਪੁਰਸ਼ ਝੰਡਾਬਰਦਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: Gold Medal : ਸੋਨੇ ਦੇ ਤਗਮੇ ‘ਚ ਕਿੰਨਾ ਸੋਨਾ ਅਤੇ ਕਿੰਨ੍ਹੀ ਚਾਂਦੀ ਹੁੰਦੀ ਹੈ? ਜਾਣੋ
– ACTION PUNJAB NEWS