Saturday, October 12, 2024
More

    Latest Posts

    Hoshiarpur Accident : ਮੇਲਾ ਦੇਖ ਕੇ ਘਰ ਪਰਤ ਰਹੀਆਂ ਮਾਂ-ਧੀ ਹਾਦਸੇ ਦਾ ਸ਼ਿਕਾਰ; ਇੱਕੋ ਦਿਨ ਉੱਠੀ ਮਾਂ ਧੀ ਦੀ ਅਰਥੀ, ਬੇਹੱਦ ਭਾਵੁਕ ਹੋਇਆ ਮਾਹੌਲ | ਮੁੱਖ ਖਬਰਾਂ | Action Punjab

    Hoshiarpur Accident :  ਹੁਸ਼ਿਆਰਪੁਰ ਮੁਕੇਰੀਆਂ ਨੇੜੇ ਹਾਜੀਪੁਰ-ਮਾਨਸਰ ਰੋਡ ’ਤੇ ਦੇਰ ਸ਼ਾਮ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਅਣਪਛਾਤੇ ਵਾਹਨ ਦੀ ਚਪੇਟ ’ਚ ਆਉਣ ਕਾਰਨ ਇੱਕ ਮਹਿਲਾ ਅਤੇ ਉਸਦੀ ਦੀ ਧੀ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਦੇ ਕਾਰਨ ਉਸਦਾ ਪੁੱਤ ਗੰਭੀਰ ਜ਼ਖਮੀ ਹੋ ਗਿਆ ਹੈ। ਫਿਲਹਾਲ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਦੋਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ, ਪਰ

    ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਰੇਖਾ ਅਤੇ ਆਪਣੀ ਧੀ ਤੇ ਪੁੱਤ ਨਾਲ ਤਲਵਾੜਾ ਦੇ ਚਿੰਗੜਮਾਂ ਦਾ ਮੇਲਾ ਦੇਖ ਕੇ ਦੇਰ ਸ਼ਾਮ 8 ਵਜੇ ਦੇ ਕਰੀਬ ਟਰਾਲੀ ’ਚ ਸਵਾਰ ਹੋ ਕੇ ਘਰ ਵਾਪਿਸ ਆ ਰਹੇ ਸੀ ਜਦੋ ਉਹ ਮਾਨਸਰ ਰੇਲਵੇ ਫਾਟਕ ਦੇ ਕਰੀਬ ਪਹੁੰਚੇ ਤਾਂ ਉੱਥੇ ਫਾਟਕ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦਾ ਪਿੰਡ ਨੇੜੇ ਹੀ ਸੀ ਤਾਂ ਉਹ ਪੈਦਲ ਜਾਣ ਲੱਗੇ। ਜਦੋਂ ਉਹ ਫਾਟਕ ਦੇ ਦੂਜੀ ਪਾਸੇ ਪਹੁੰਚੇ ਤਾਂ ਉੱਥੇ ਇੱਕ ਕਾਰ ਸਵਾਰ ਨੇ ਆਪਣੀ ਕਾਰ ਨੂੰ ਵਾਪਸ ਮੋੜਨ ਲੱਗਿਆ ਅਤੇ ਉਨ੍ਹਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਕਈ ਲੋਕ ਵੀ ਜ਼ਖਮੀ ਹੋ ਗਏ। ਪਰ ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। 

    ਉਸਨੇ ਦੱਸਿਆ ਕਿ ਇਸ ਕਾਰਨ ਉਸਦੀ ਭੈਣ ਅਤੇ ਉਸਦੀ ਬੇਟੀ ਗਰਿਮਾ ਗੰਭੀਰ ਰੂਪ ਤੋਂ ਜ਼ਖਮੀ ਹੋ ਗਈ ਜਦਕਿ ਪੁੱਤ ਤੋਂ ਇਲਾਵਾ 5-6 ਲੋਕ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਦੇ ਨਾਲ ਉਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਸਦੀ ਭੈਣ ਅਤੇ ਉਸਦੀ ਭਾਂਜੀ ਨੂੰ ਮ੍ਰਿਤ ਐਲਾਨ ਦਿੱਤਾ। 

    ਇਸ ਹਾਦਸੇ ਮਗਰੋਂ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਂ-ਧੀ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਿਨ੍ਹਾਂ ਨੇ ਅੰਤਿਮ ਸਸਕਾਰ ਕਰ ਦਿੱਤਾ ਹੈ। ਮ੍ਰਿਤਕ ਆਪਣੇ ਪਿੱਛੇ ਇੱਕ ਪੁੱਤਰ ਅਤੇ ਪਤੀ ਛੱਡ ਗਿਆ ਹੈ। 

    ਇਹ ਵੀ ਪੜ੍ਹੋ: School Bus Accident : ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, ਇੱਕ ਬੱਚੇ ਦੀ ਮੌਤ, ਕੋਈ ਜ਼ਖਮੀ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.