Saturday, October 12, 2024
More

    Latest Posts

    ਅਸੀਂ ਢਾਕਾ ਪ੍ਰਸ਼ਾਸਨ ਦੇ ਸੰਪਰਕ ‘ਚ ਹਾਂ, ਉੱਥੋਂ ਦੀਆਂ ਏਜੰਸੀਆਂ ਰਾਜਦੂਤਾਂ ਤੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ- ਵਿਦੇਸ਼ ਮੰਤਰੀ | ਮੁੱਖ ਖਬਰਾਂ | ActionPunjab



    External Affairs Minister S Jaishankar : ਬੰਗਲਾਦੇਸ਼ ਦੇ ਸੰਕਟ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਇਸ ਲਈ ਭਾਰਤ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿੱਥੇ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨੂੰ ਬੰਗਲਾਦੇਸ਼ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਮੁੱਦੇ ‘ਤੇ ਮੰਗਲਵਾਰ ਨੂੰ ਸਰਬ ਪਾਰਟੀ ਮੀਟਿੰਗ ਹੋਈ। ਜਿਸ ਵਿੱਚ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ।

    ਘੱਟ ਗਿਣਤੀਆਂ ਹਿੰਦੂਆਂ ਨੂੰ ਬਣਿਆ ਗਿਆ ਨਿਸ਼ਾਨਾ- ਵਿਦੇਸ਼ ਮੰਤਰੀ 

    ਬੰਗਲਾਦੇਸ਼ ਸੰਕਟ ‘ਤੇ ਰਾਜ ਸਭਾ ‘ਚ ਬਿਆਨ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਇਸ ਸੰਕਟ ‘ਤੇ ਨਜ਼ਰ ਰੱਖ ਰਹੇ ਹਾਂ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਉੱਥੇ ਹਿੰਸਾ ਜਾਰੀ ਹੈ। ਹਿੰਦੂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਸੀਂ ਢਾਕਾ ਦੇ ਸੰਪਰਕ ਵਿੱਚ ਹਾਂ। ਸ਼ੇਖ ਹਸੀਨਾ ਨੇ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ। ਇਸ ਤੋਂ ਇਲਾਵਾ, ਅਸੀਂ ਬੰਗਲਾਦੇਸ਼ ਵਿੱਚ ਭਾਰਤੀ ਭਾਈਚਾਰੇ ਦੇ ਸੰਪਰਕ ਵਿੱਚ ਵੀ ਹਾਂ। ਬੰਗਲਾਦੇਸ਼ ਵਿੱਚ 9000 ਵਿਦਿਆਰਥੀਆਂ ਸਮੇਤ ਹਜ਼ਾਰਾਂ ਭਾਰਤੀ ਮੌਜੂਦ ਹਨ।

    ਹਿੰਦੂ ਘੱਟ ਗਿਣਤੀਆਂ ਦੇ ਵਪਾਰਕ ਅਦਾਰਿਆਂ ਅਤੇ ਮੰਦਰਾਂ ‘ਤੇ ਹਮਲੇ ਹੋਏ ਹਨ: ਜੈਸ਼ੰਕਰ

    ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਸਥਿਤੀ ਦੇ ਆਮ ਹੋਣ ਦੀ ਉਮੀਦ ਕਰ ਰਹੇ ਹਾਂ। ਸਾਡੀਆਂ ਸਰਹੱਦਾਂ ‘ਤੇ ਸੁਰੱਖਿਆ ਬਲ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਚੌਕਸ ਹਨ। ਬੰਗਲਾਦੇਸ਼ ਵਿੱਚ ਲਗਭਗ 18 ਹਜ਼ਾਰ ਭਾਰਤੀ ਸਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਾਪਸ ਪਰਤ ਚੁੱਕੇ ਹਨ। ਉੱਥੇ ਹੁਣ 12 ਤੋਂ 13 ਹਜ਼ਾਰ ਲੋਕ ਰਹਿੰਦੇ ਹਨ। ਹਿੰਦੂ ਘੱਟ ਗਿਣਤੀਆਂ ਦੇ ਵਪਾਰਕ ਅਦਾਰਿਆਂ ਅਤੇ ਮੰਦਰਾਂ ‘ਤੇ ਹਮਲੇ ਹੋਏ ਹਨ ਅਤੇ ਇਹ ਸਭ ਤੋਂ ਚਿੰਤਾਜਨਕ ਗੱਲ ਹੈ। ਅਸੀਂ ਢਾਕਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੂੰ ਸਾਡੇ ਰਾਜਦੂਤਾਂ ਅਤੇ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।

    ਹਿੰਦੂ ਘੱਟ ਗਿਣਤੀਆਂ ਦੇ ਵਪਾਰਕ ਅਦਾਰਿਆਂ ਤੇ ਮੰਦਰਾਂ ‘ਤੇ ਹੋਏ ਹਮਲੇ: ਜੈਸ਼ੰਕਰ

    ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਵੱਡੀ ਅਤੇ ਡੂੰਘੀ ਵੰਡ ਅਤੇ ਧਰੁਵੀਕਰਨ ਹੋ ਗਿਆ ਹੈ। ਅਸੀਂ ਸਥਿਤੀ ਦੇ ਆਮ ਹੋਣ ਦੀ ਉਮੀਦ ਕਰ ਰਹੇ ਹਾਂ। ਸਾਡੀਆਂ ਸਰਹੱਦਾਂ ‘ਤੇ ਸੁਰੱਖਿਆ ਬਲ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਚੌਕਸ ਹਨ। ਬੰਗਲਾਦੇਸ਼ ਵਿੱਚ ਲਗਭਗ 18 ਹਜ਼ਾਰ ਭਾਰਤੀ ਸਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਵਾਪਸ ਪਰਤ ਚੁੱਕੇ ਹਨ। ਉੱਥੇ ਹੁਣ 12 ਤੋਂ 13 ਹਜ਼ਾਰ ਲੋਕ ਰਹਿੰਦੇ ਹਨ। ਹਿੰਦੂ ਘੱਟ ਗਿਣਤੀਆਂ ਦੇ ਵਪਾਰਕ ਅਦਾਰਿਆਂ ਅਤੇ ਮੰਦਰਾਂ ‘ਤੇ ਹਮਲੇ ਹੋਏ ਹਨ ਅਤੇ ਇਹ ਸਭ ਤੋਂ ਚਿੰਤਾਜਨਕ ਗੱਲ ਹੈ। ਅਸੀਂ ਢਾਕਾ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੂੰ ਸਾਡੇ ਰਾਜਦੂਤਾਂ ਅਤੇ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।

    ਸਰਕਾਰ ਬੰਗਲਾਦੇਸ਼ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ: ਜੈਸ਼ੰਕਰ

    ਸਰਬ-ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਬੰਗਲਾਦੇਸ਼ ਦੀ ਸਥਿਤੀ ਇੰਨੀ ਚਿੰਤਾਜਨਕ ਨਹੀਂ ਹੈ ਕਿ ਹਿੰਸਾ ਪ੍ਰਭਾਵਿਤ ਦੇਸ਼ ਤੋਂ 12,000-13,000 ਭਾਰਤੀਆਂ ਨੂੰ ਕੱਢਣ ਦੀ ਲੋੜ ਹੈ। ਜੈਸ਼ੰਕਰ ਅੱਜ ਰਾਜ ਸਭਾ ਅਤੇ ਲੋਕ ਸਭਾ ‘ਚ ਵੀ ਇਸ ਮੁੱਦੇ ‘ਤੇ ਬੋਲਣ ਜਾ ਰਹੇ ਹਨ। ਉਨ੍ਹਾਂ ਸਰਬ-ਪਾਰਟੀ ਮੀਟਿੰਗ ਨੂੰ ਦੱਸਿਆ ਕਿ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ ਤੋਂ ਬਾਅਦ ਬੰਗਲਾਦੇਸ਼ ਵਿਚ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ, ਜਿਸ ਵਿਚ 300 ਤੋਂ ਵੱਧ ਲੋਕ ਮਾਰੇ ਗਏ ਹਨ।

    ਇਹ ਵੀ ਪੜ੍ਹੋ: Bangladesh Violence : ਚੁਣ-ਚੁਣ ਕੇ ਹਿੰਦੂਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਔਰਤਾਂ ਨੂੰ ਕੀਤਾ ਜਾ ਰਿਹਾ ਅਗਵਾ, ਮੰਦਿਰਾਂ ‘ਚ ਮੂਰਤੀਆਂ ਦੀ ਭੰਨਤੋੜ

    – ACTION PUNJAB NEWS




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.