ਭਾਨਾ ਸਿੱਧੂ (Bhana Sidhu) ਦੀ ਦਾਦੀ ਜੀ ਦਾ ਦਿਹਾਂਤ ਹੋ ਗਿਆ ਹੈ। ਜਿਸ ਬਾਰੇ ਉਸ ਨੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਭਾਨਾ ਸਿੱਧੂ ਨੇ ਲਿਖਿਆ ‘ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਹਾਂ ਕਿ ਮੇਰੇ ਬਹੁਤ ਹੀ ਸਤਿਕਾਰ ਯੋਗ ਦਾਦੀ ਸਰਦਾਰਨੀ ਜਸਵੰਤ ਕੌਰ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦਾ ਸਸਕਾਰ ਅੱਜ ੩ ਵਜੇ ਮੇਰੇ ਪਿੰਡ ਕੋਟਦੁੱਨਾਂ ਵਿਖੇ ਕੀਤਾ ਜਾਣਾ ਹੈ’।
ਹੋਰ ਪੜ੍ਹੋ : ਗੁਰਨਾਮ ਭੁੱਲਰ ਦੇ ਤਾਇਆ ਜੀ ਦਾ ਹੋਇਆ ਦਿਹਾਂਤ, 26 ਅਕਤੂਬਰ ਨੂੰ ਹੋਵੇਗੀ ਅੰਤਿਮ ਅਰਦਾਸ
ਭਾਨਾ ਸਿੱਧੂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਵੀ ਰਿਐਕਸ਼ਨ ਦਿੱਤੇ ਹਨ।ਦੱਸ ਦਈਏ ਕਿ ਭਾਨਾ ਸਿੱਧੂ, ਸਿੱਧੂ ਮੂਸੇਵਾਲਾ ਦਾ ਵੀ ਖਾਸ ਦੋਸਤ ਹੈ। ਉਹ ਪੰਜਾਬ ‘ਚ ਕਾਫੀ ਮਸ਼ਹੂਰ ਹੈ ਅਤੇ ਟ੍ਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਮੁੜਵਾਉਂਦਾ ਹੈ। ਹੁਣ ਤੱਕ ਉਹ ਵੱਡੀ ਗਿਣਤੀ ‘ਚ ਲੱਖਾਂ ਰੁਪਏ ਲੋਕਾਂ ਦੇ ਵਾਪਸ ਦਿਵਾ ਚੁੱਕਿਆ ਹੈ।
ਸੋਸ਼ਲ ਮੀਡੀਆ ‘ਤੇ ਭਾਨਾ ਸਿੱਧੂ ਦੀ ਵੱਡੀ ਫੈਨ ਫਾਲੋਵਿੰਗ ਹੈ । ਭਾਨਾ ਸਿੱਧੂ ਪਿੰਡ ਕੋਟਦੱੁੱਨਾਂ ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ ਅਤੇ ਭੈਣਾਂ ਆਪੋ ਆਪਣੇ ਘਰੀਂ ਵਿਆਹੀਆਂ ਹੋਈਆਂ ਹਨ ।