Monday, November 4, 2024
More

    Latest Posts

    Gurnam Bhullar’s Uncle passed away Antim Ardaas will be held on October 26 | Pollywood

    ਗੁਰਨਾਮ ਭੁੱਲਰ (Gurnam Bhullar)ਦੇ ਤਾਇਆ ਜੀ ਕਿਰਪਾਲ ਸਿੰਘ ਭੁੱਲਰ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਗਾਇਕ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ। ਗੁਰਨਾਮ ਭੁੱਲਰ ਨੇ ਅੰਤਿਮ ਅਰਦਾਸ ਦਾ ਇੱਕ ਕਾਰਡ ਸਾਂਝਾ ਕੀਤਾ ਹੈ।ਜਿਸ ‘ਚ ਦੱਸਿਆ ਗਿਆ ਹੈ ਕਿ ‘ਸਰਦਾਰ ਕਿਰਪਾਲ ਸਿੰਘ ਭੁੱਲਰ 19 ਅਕਤੂਬਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੁ ਚਰਨਾਂ ‘ਚ ਜਾ ਵਿਰਾਜੇ ਹਨ ।

    ਹੋਰ ਪੜ੍ਹੋ : ਨਿਮਰਤ ਖਹਿਰਾ ਤੇ ਸਰਗੁਨ ਮਹਿਤਾ ਦਾ ਮਸਤੀ ਭਰਿਆ ਵੀਡੀਓ ਆਇਆ ਸਾਹਮਣੇ

    ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 26 ਅਤੂਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਰਾਮ ਲਾਲ ਜੀ, ਪਿੰਡ ਕਮਾਲ ਵਾਲਾ ਫਾਜ਼ਿਲਕਾ ਵਿਖੇ ਹੋਵੇਗੀ । ਮੈਂ ਆਪ ਜੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੇ ਲਈ ਨਿਮਰਤਾ ਸਹਿਤ ਬੇਬਤੀ ਕੀਤੀ ਜਾਂਦੀ ਹੈ’। ਗੁਰਨਾਮ ਭੁੱਲਰ ਨੇ ਇਸ ਪੋਸਟ ਨੂੰ ਜਿਉਂ ਹੀ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੇ ਤਾਇਆ ਜੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

    ਗੁਰਨਾਮ ਭੁੱਲਰ ਦਾ ਵਰਕ ਫ੍ਰੰਟ

     ਗੁਰਨਾਮ ਭੁੱਲਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ ।   

    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.