Monday, November 4, 2024
More

    Latest Posts

    Today is Yograj Singhs sons birthday wife Neena shares pictures |ਯੋਗਰਾਜ ਸਿੰਘ ਦੇ ਪੁੱਤਰ ਦਾ ਅੱਜ ਹੈ ਜਨਮ ਦਿਨ, ਪਤਨੀ ਨੀਨਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ | Pollywood

    ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਦਾ ਅੱਜ ਜਨਮ ਦਿਨ ਹੈ। ਪੁੱਤਰ ਦੇ ਜਨਮ ਦਿਨ ‘ਤੇ ਯੋਗਰਾਜ ਸਿੰਘ ਨੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੀਨਾ ਬੁੰਦੇਲਾ ਨੇ ਵੀ ਆਪਣੇ ਪੁੱਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਨਮ ਦਿਨ ਮੁਬਾਰਕ ਮੇਰੇ ਪੁੱਤਰ..ਮੈਂ ਤੁਹਾਨੂੰ ਆਉਣ ਵਾਲੇ ਸਾਲਾਂ ਲਈ ਸ਼ੁਭਕਾਮਨਾਵਾਂ ਦਿੰਦੀ  ਹਾਂ। ਤੁਹਾਡੀ ਜ਼ਿੰਦਗੀ ਖੁਸ਼ੀ, ਪਿਆਰ ਅਤੇ ਕਾਮਯਾਬੀ ਨਾਲ ਭਰੀ ਹੋਵੇ।ਮੈਨੂੰ ਤੁਹਾਡੇ ਵਰਗਾ ਪੁੱਤਰ ਦੇਣ ਲਈ ਮੈਂ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ’।  

    ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਹੱਕ ‘ਚ ਨਿੱਤਰੇ ਗਾਇਕ ਮੀਕਾ ਸਿੰਘ, ਕਿਹਾ ‘ਭਾਈ ਤੂੰ ਫਿਕਰ ਨਾ ਕਰ’

    ਯੋਗਰਾਜ ਸਿੰਘ ਦੀ ਨਿੱਜੀ ਜ਼ਿੰਦਗੀ 

    ਯੋਗਰਾਜ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸ਼ਬਨਮ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦਾ ਬੇਟਾ ਯੁਵਰਾਜ ਸਿੰਘ ਹੈ । ਜਦੋਂ ਕਿ ਸ਼ਬਨਮ ਦੇ ਨਾਲ ਤਲਾਕ ਤੋਂ ਬਾਅਦ ਉਨ੍ਹਾਂ ਨੇ ਨੀਨਾ ਬੁੰਦੇਲਾ ਦੇ ਨਾਲ ਵਿਆਹ ਕਰਵਾਇਆ ।

    ਨੀਨਾ ਬੁੰਦੇਲਾ ਨੇ ਉਨ੍ਹਾਂ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ।ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ।ਇੱਕ ਧੀ ਅਤੇ ਇੱਕ ਪੁੱਤਰ । ਧੀ ਦਾ ਜਨਮ ਦਿਨ ਕੁਝ ਦਿਨ ਪਹਿਲਾਂ ਹੀ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਨੀਨਾ ਬੁੰਦੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।  

     

     



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.