Tuesday, December 3, 2024
More

    Latest Posts

    ਆਪਣੇ ਲਾਈਵ ਸ਼ੋਅ ਦੌਰਾਨ ਦਿਲਜੀਤ ਦੋਸਾਂਝ ਨੇ Illuminati ਬਾਰੇ ਕੀਤੀ ਗੱਲ, ਜਾਣੋ ਕੀ ਕਿਹਾ | Pollywood

    Diljit Dosanjh Talk about Illuminati : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ  ਮਿਊਜ਼ਿਕਲ ਸ਼ੋਅ ਦਿਲ-ਲੂਮਿਨਾਟੀ ਨੂੰ ਲੈ ਦੇਸ਼ ਵਿਦੇਸ਼ ਦੀਆਂ ਸੁਰਖੀਆਂ ‘ਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਨੇ ਬਿੱਲਬੋਰਡ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਆ ਕੇ ਇਤਿਹਾਸ ਰਚਿਆ ਉੱਥੇ ਹੀ ਦੂਜੇ ਪਾਸੇ ਕੁਝ ਲੋਕ ਗਾਇਕ ‘ਤੇ Illuminati ਨਾਲ ਜੁੜੇ ਹੋਣ ਬਾਰੇ ਗੱਲਾਂ ਕਰਦੇ ਹਨ। ਇਸ ‘ਤੇ ਗਾਇਕ ਨੇ ਟ੍ਰੋਲਰਸ ਨੂੰ ਠੋਕਵਾਂ ਜਵਾਬ ਦਿੱਤਾ ਹੈ। 

    ਇਨ੍ਹੀਂ ਦਿਨੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ ਵਿੱਚ ਆਪਣੇ ਫੈਨਜ਼ ਉੱਤੇ ਖੂਬ ਪਿਆਰ ਲੁਟਾ ਰਹੇ ਹਨ। ਇਸ ਦੇ ਨਾਲ ਹੀ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਰਿਕਾਰਡ ਆਪਣੇ ਨਾਮ ਕਰ ਰਹੇ ਹਨ। 

    ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਸੋਸਲ ਮੀਡੀਆ ਅਕਾਊਂਟ ਉੱਤੇ ਆਪਣੇ ਲਾਈਵ ਸ਼ੋਅ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ Illuminati ਤੇ ਉਨ੍ਹਾਂ ਦੇ ਮਿਊਜ਼ਿਕਲ ਸ਼ੋਅ DIL-LUMINATI ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। 

    ਗਾਇਕ ਦੀ ਇਹ ਵੀਡੀਓ ਉਨ੍ਹਾਂ ਦੇ ਲੰਡਨ ਸ਼ੋਅ ਦੀ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਮੈਂਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ। ਮੈਨੂੰ ਨਹੀਂ ਪਤਾ ਕਿ  Illuminati ਨਾਂਅ ਦੀ ਕੋਈ ਸ਼ੈਅ ਹੈ ਜਾਂ ਨਹੀਂ ਅਤੇ ਨਾਂ ਹੀ ਇਸ ਬਾਰੇ ਮੈਂ ਜਾਣਦਾ। ਮੈਂ ਤਾਂ ਇਹ ਕਹਾਂਗਾ ਕਿ ਜੇਕਰ ਤੁਸੀਂ ਕਿਸੇ ਦੁਕਾਨ ਤੋਂ ਮਿਠਾਈ ਲੈ ਕੇ ਆਉਂਦੇ ਹੋ ਤੇ ਉਸ ਦੁਕਾਨ ਦਾ ਨਾਮ ਬਦਲ ਕੇ ਤੁਸੀਂ ਕੁਝ ਹੋਰ ਰੱਖ ਦਵੋ ਤੇ ਤੁਹਾਨੂੰ ਕਿੰਝ ਲਗੇਗਾ ਅਗਲਾ ਕਹੇਗਾ ਕਿ ਸਾਡਾ ਨਾਮ ਕਿਉਂ ਖਰਾਬ ਕਰਦੇ ਹੋ। ਮੇਰਾ ਸ਼ੋਅ ਤਾਂ DIL-LUMINATI  ਹੈ ਤੇ ਇਹ ਤਾਂ ਇੰਝ ਹੀ ਰਹੇਗਾ, ਜੇਕਰ ਕੋਈ ਛੇੜੇਗਾ ਤਾਂ ਇਹ ਹੋਰ ਅੱਗੇ ਅੱਗੇ ਜਾਵੇਗਾ। ਹੋਰ ਪੜ੍ਹੋ : ਏਕਤਾ ਕਪੂਰ ਅਤੇ ਉਸਦੀ ਮਾਂ ਦੇ ਖਿਲਾਫ POCSO ਐਕਟ ਦੇ ਤਹਿਤ ਕੇਸ ਦਰਜ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

    ਫੈਨਜ਼ ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ  ਹਨ। ਇੱਕ ਯੂਜ਼ਰ ਨੇ ਲਿਖਿਆ , ‘ਵਾਹ ਬਾਈ ਜੀ ਕਿਆ ਠੋਕਵਾ ਜਵਾਬ ਦਿੱਤਾ ਹੈ Illuminati ਵਾਲਿਆਂ ਨੂੰ । ‘



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.