Saturday, December 28, 2024
More

    Latest Posts

    Katrina Kaif took blessings from her mother-in-law on Karva Chauth see the beautiful pictures|ਕਰਵਾ ਚੌਥ ‘ਤੇ ਸੱਸ ਤੋਂ ਕੈਟਰੀਨਾ ਕੈਫ ਨੇ ਲਿਆ ਆਸ਼ੀਰਵਾਦ, ਵੇਖੋ ਖੂਬਸੂਰਤ ਤਸਵੀਰਾਂ | Pollywood

    ਬਾਲੀਵੁੱਡ ਅਭਿਨੇਤਰੀਆਂ ਨੇ ਕਰਵਾ ਚੌਥ (Karwa Chauth) ਦਾ ਤਿਉਹਾਰ ਮਨਾਇਆ । ਇਸ ਮੌਕੇ ‘ਤੇ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਪਤੀ ਵਿੱਕੀ ਕੌਸ਼ਲ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਿਆ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਹੋਰ ਬਾਲੀਵੁੱਡ ਅਭਿਨੇਤਰੀਆਂ ਜਿੱਥੇ ਅਨਿਲ ਕਪੂਰ ਦੇ ਘਰ ਕਰਵਾ ਚੌਥ ਦਾ ਵਰਤ ਮਨਾਉਣ ਦੇ ਲਈ ਇੱਕਠੀਆਂ ਹੋਈਆਂ ਸਨ।

    ਹੋਰ ਪੜ੍ਹੋ : ਲੰਡਨ ‘ਚ ਪ੍ਰਿਯੰਕਾ ਚੋਪੜਾ ਨੇ ਕੁਝ ਇਸ ਅੰਦਾਜ਼ ‘ਚ ਮਨਾਇਆ ਕਰਵਾ ਚੌਥ ਦਾ ਤਿਉਹਾਰ, ਤਸਵੀਰਾਂ ਕੀਤਆਂ ਸਾਂਝੀਆਂ

    ਪਰ ਕੈਟਰੀਨਾ ਨੇ ਆਪਣੀ ਸੱਸ ਮਾਂ ਦੇ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ ।ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਸੱਸ ਤੋਂ ਆਸ਼ੀਰਵਾਦ ਲਿਆ ਅਤੇ ਪੂਰਾ ਪਰਿਵਾਰ ਇੱਕਜੁਟ ਨਜ਼ਰ ਆਇਆ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

    ਕੈਟਰੀਨਾ ਕੈਫ ਦਾ ਵਰਕ ਫ੍ਰੰਟ 

    ਕੈਟਰੀਨਾ ਕੈਫ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ। ਕੈਟਰੀਨਾ ਕੈਫ ਆਪਣੀ ਸਾਦਗੀ ਦੇ ਲਈ ਜਾਣੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।  



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.