Sunday, December 22, 2024
More

    Latest Posts

    Before the release of Banda Singh Chowdhury Arbaaz Khan and actress Mihar Vij paid obeisance at Gurudwara Sri Bangla Sahib see video|‘ਬੰਦਾ ਸਿੰਘ ਚੌਧਰੀ’ ਦੀ ਰਿਲੀਜ਼ ਤੋਂ ਪਹਿਲਾਂ ਅਰਬਾਜ਼ ਖ਼ਾਨ ਅਤੇ ਅਦਾਕਾਰਾ ਮਿਹਰ ਵਿੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਹੋਏ ਨਤਮਸਤਕ, ਵੇਖੋ ਵੀਡੀਓ | Pollywood

    ਅਰਬਾਜ਼ ਖ਼ਾਨ ‘ਤੇ ਅਦਾਕਾਰਾ ਮਿਹਰ ਵਿੱਜ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ‘ਚ ਨਤਮਸਤਕ ਹੋਏ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਬਾਜ਼ ਖ਼ਾਨ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਹਨ ।ਇਸ ਮੌਕੇ ਅਰਬਾਜ਼ ਖ਼ਾਨ ਲੰਗਰ ਹਾਲ ‘ਚ ਵੀ ਪੁੱਜੇ ਅਤੇ ਉਨ੍ਹਾਂ ਦੇ ਨਾਲ ਮਿਹਰ ਵਿੱਜ ਵੀ ਮੌਜੂਦ ਰਹੀ ।ਜਿੱਥੇ ਦੋਵਾਂ ਨੇ ਸੇਵਾ ਵੀ ਕੀਤੀ ।ਇਸ ਮੌਕੇ ਅਰਬਾਜ਼ ਖ਼ਾਨ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

     ਹੋਰ ਪੜ੍ਹੋ : ਪ੍ਰਿੰਸ ਨਰੂਲਾ ਬਣੇ ਪਿਤਾ, ਵਿਆਹ ਤੋਂ ਛੇ ਸਾਲਾਂ ਬਾਅਦ ਧੀ ਨੇ ਲਿਆ ਜਨਮ

    ਕੀ ਹੈ ‘ਬੰਦਾ ਸਿੰਘ ਚੌਧਰੀ ਦੀ ਕਹਾਣੀ’

    ਫ਼ਿਲਮ ‘ਬੰਦਾ ਸਿੰਘ ਚੌਧਰੀ’ ‘ਚ ਮੁੱਖ ਭੂਮਿਕਾ ‘ਚ ਮਿਹਰ ਵਿੱਜ ਅਤੇ ਅਰਸ਼ਦ ਵਾਰਸੀ ਨਜ਼ਰ ਆਉਣਗੇ।ਫ਼ਿਲਮ ਦੇ ਟ੍ਰੇਲਰ ‘ਚ  ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਕਹਾਣੀ ਨੂੰ ਦਰਸਾਇਆ ਗਿਆ ਹੈ ਅਤੇ ਇਹ ੧੯੭੧ ਦੇ ਭਾਰਤ ਪਾਕਿਸਤਾਨ ਯੁੱਧ ਦੇ ਬਾਅਦ ਦੀ ਕਹਾਣੀ ਹੈ।ਜਿਸ ‘ਚ ਅਰਸ਼ਦ ਅਤੇ ਮਿਹਰ ਦਾ ਪਿਆਰ ਸੰਪ੍ਰਦਾਇਕ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ।ਫ਼ਿਲਮ ਸਿਰਫ਼ ਪ੍ਰੇਮ ਕਹਾਣੀ ‘ਤੇ ਅਧਾਰਿਤ ਨਹੀਂ ਹੈ, ਬਲਕਿ ਇਹ ਨਿਆਂ, ਸਮਾਜ ‘ਚ ਆਪਣੀ ਪਛਾਣ ਬਨਾਉਣ ਦੀ ਕਹਾਣੀ ਨੂੰ ਵੀ ਬਿਆਨ ਕਰਦੀ ਹੈ।

    ਅਰਬਾਜ਼ ਖ਼ਾਨ ਦਾ ਵਰਕ ਫ੍ਰੰਟ 

    ਅਰਬਾਜ਼ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਬਤੌਰ ਪ੍ਰੋੋੋਡਿਊਸਰ ਵੀ ਉਹ ਕਈ ਫ਼ਿਲਮਾਂ ਕਰ ਚੁੱਕੇ ਹਨ ।ਹਾਲ ਹੀ ‘ਚ ਉਹ ਰਵੀਨਾ ਟੰਡਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੂੰ ਸੈਕਸ਼ਨ ੧੦੮ ‘ਚ ਵੇਖਿਆ ਗਿਆ ਸੀ। 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.