Sunday, December 22, 2024
More

    Latest Posts

    Raj Dhaliwal With NewBorn Baby the actress shared the picture|ਰਾਜ ਧਾਲੀਵਾਲ ਦੇ ਪਰਿਵਾਰ ‘ਚ ਆਇਆ ਨੰਨ੍ਹਾ ਮਹਿਮਾਨ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ | Pollywood

    ਅਦਾਕਾਰਾ ਰਾਜ ਧਾਲੀਵਾਲ (Raj Dhaliwal) ਨੇ ਇੱਕ ਨਵ-ਜਨਮੇ ਬੱਚੇ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਅਦਾਕਾਰਾ ਨਵਜਾਤ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਨਵਨੀਤ ਪੁਨੀਤ ਪਰੀਜੱਸ ਨੂੰ   ਵਧਾਈ ਵੀ ਦਿੱਤੀ ਹੈ। ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ’ ਇਸ ਤਸਵੀਰ ਨੂੰ ਜਿਉਂ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

    ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਸਲਮਾਨ ਖ਼ਾਨ ਮੁਆਫ਼ੀ ਕਿਉਂ ਮੰਗੇ’

    ਤਸਵੀਰ ‘ਚ ਰਾਜ ਧਾਲੀਵਾਲ ਦੇ ਪਤੀ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

    ਰਾਜ ਧਾਲੀਵਾਲ ਦਾ ਵਰਕ ਫ੍ਰੰਟ

    ਰਾਜ ਧਾਲੀਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਜਿੱਥੇ ਉਨ੍ਹਾਂ ਨੇ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉੱਥੇ ਹੀ ਕਈ ਗੀਤਾਂ ‘ਚ ਉਹ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ ।ਹਾਲ ਹੀ ‘ਚ ਉਹ ‘ਮਾਂ ਦੁਰਗਾ’ ਨਾਂਅ ਦੀ ਸੀਰੀਜ਼ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਹਾਲ ਹੀ ‘ਚ ਉਹ ‘ਸਰਪੰਚੀ’ ਗੀਤ ‘ਚ ਵੀ ਬਤੌਰ ਮਾਡਲ ਦਿਖਾਈ ਦਿੱਤੇ ਸਨ।



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.