Sunday, December 22, 2024
More

    Latest Posts

    Bhabi Mindo Devgan danced in Amar Devgans wedding the video came out|ਅਮਰ ਦੇਵਗਨ ਦੇ ਵਿਆਹ ‘ਚ ਭਾਬੀ ਮਿੰਦੋ ਦੇਵਗਨ ਨੇ ਕੀਤਾ ਜੰਮ ਕੇ ਡਾਂਸ, ਵੀਡੀਓ ਆਇਆ ਸਾਹਮਣੇ | Pollywood

    ਅਮਰ ਦੇਵਗਨ (Amar Devgan) ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ । ਸੰਗੀਤ ਦੇ ਮੌਕੇ ‘ਤੇ ਸੋਸ਼ਲ ਮੀਡੀਆ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ਦੇ ਕਈ ਵੀਡੀਓ ਸਾਹਮਣੇ ਆਏ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਮਰ ਦੇਵਗਨ ਦੀ ਭਾਬੀ ਨੇ ਜੰਮ ਕੇ ਡਾਂਸ ਕੀਤਾ ਹੈ ਅਤੇ ਉਸ ਦਾ ਸਾਥ ਦਿੱਤਾ ਪ੍ਰਸਿੱਧ ਕੰਟੈਂਟ ਕ੍ਰਿਏਟਰ ਪ੍ਰਿਆ ਨੇ । ਇਸ ਤੋਂ ਇਲਾਵਾ ਸੰਗੀਤ ਦੇ ਮੌਕੇ ‘ਤੇ ਸੰਦੀਪ ਤੂਰ, ਦੀਪ ਮਠਾਰੂ ਸਣੇ ਕਈਆਂ ਨੇ ਸ਼ਿਰਕਤ ਕੀਤੀ ।

    ਹੋਰ ਪੜ੍ਹੋ : ਗੁਰੁ ਰਾਮਦਾਸ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਦਰਸ਼ਨ ਔਲਖ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

    ਇਸ ਤੋਂ ਇਲਾਵਾ ਸੰਗੀਤ ਦੇ ਮੌਕੇ ‘ਤੇ ਪ੍ਰਸਿੱਧ ਗਾਇਕ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ । 

    ਸੋਸ਼ਲ ਮੀਡੀਆ ‘ਤੇ ਪ੍ਰਸਿੱਧ ਹੈ ਦੇਵਗਨ ਪਰਿਵਾਰ 

    ਦੇਵਗਨ ਪਰਿਵਾਰ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਪਰਿਵਾਰ ਦੇ ਵੱਲੋਂ ਅਕਸਰ ਸਮਾਜ ਨੂੰ ਸੁਨੇਹਾ ਦੇਣ ਦੇ ਲਈ ਵੀਡੀਓ ਬਣਾਏ ਜਾਂਦੇ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

    ਇਸ ਤੋਂ ਇਲਾਵਾ ਕਈ ਗੀਤਾਂ ‘ਚ ਵੀ ਇਹ ਪਰਿਵਾਰ ਨਜ਼ਰ ਆ ਚੁੱਕਿਆ ਹੈ। ਅਮਰ ਦੇਵਗਨ ਦੇ ਵਿਆਹ ਦੀਆਂ ਤਿਆਰੀਆਂ ਪਰਿਵਾਰ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ ਅਤੇ ਸਾਰਾ ਪਰਿਵਾਰ ਵਿਆਹ ਦੇ ਕਾਰਡ ਵੰਡਦਾ ਹੋਇਆ ਨਜ਼ਰ ਆਇਆ ਸੀ। 



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.