Sunday, December 22, 2024
More

    Latest Posts

    Nihang Singh united again against Kullhad Pizza couple know what he said|ਕੁੱਲ੍ਹੜ ਪੀਜ਼ਾ ਜੋੜੀ ਖਿਲਾਫ ਨਿਹੰਗ ਸਿੰਘ ਮੁੜ ਤੋਂ ਹੋਏ ਇੱਕਜੁਟ, ਜਾਣੋ ਕੀ ਕਿਹਾ | Pollywood

    ਕੁੱਲ੍ਹੜ ਪੀਜ਼ਾ ਜੋੜੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ।ਬੀਤੇ ਦਿਨੀਂ ਕੁਝ ਨਿਹੰਗ ਸਿੰਘਾਂ ਨੇ ਇਸ ਕਪਲ ਦੇ ਰੈਸਟੋਰੈਂਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਸੀ । ਜਿਸ ਤੋਂ ਬਾਅਦ ਸਹਿਜ ਅਰੋੜਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਲਈ ਗੁਹਾਰ ਲਗਾਈ ਸੀ ਅਤੇ ਕਿਹਾ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਜਾ ਕੇ ਇਹ ਗੱਲ ਪੁੱਛਣਗੇ ਕਿ ਉਹ ਦਸਤਾਰ ਬੰਨ੍ਹ ਸਕਦੇ ਹਨ ਜਾਂ ਨਹੀਂ ਅਤੇ ਉਹ ਕਿੱਥੇ ਗਲਤ ਹਨ ਅਤੇ ਕਿੱਥੇ ਸਹੀ ਹਨ।

     ਹੋਰ ਪੜ੍ਹੋ  : ਅਮਰ ਦੇਵਗਨ ਦੇ ਵਿਆਹ ‘ਤੇ ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਲਗਾਈਆਂ ਰੌਣਕਾਂ, ਵੀਡੀਓ ਹੋ ਰਹੇ ਵਾਇਰਲ

    ਅਸ਼ਲੀਲ ਵੀਡੀਓ ਪਾਉਣ ‘ਤੇ ਜਤਾਇਆ ਸੀ ਇਤਰਾਜ਼ 

    ਨਿਹੰਗ ਸਿੰਘਾਂ ਨੇ ਬੀਤੇ ਦਿਨੀਂ ਇਸ ਜੋੜੀ ਦੇ ਵੱਲੋਂ ਅਸ਼ਲੀਲ ਵੀਡੀਓ ਪਾਉਣ ‘ਤੇ ਇਤਰਾਜ਼ ਜਤਾਉਂਦੇ ਹੋਏ 18  ਅਕਤੂਬਰ ਤੱਕ ਇਸ ਜੋੜੀ ਦੇ ਖਿਲਾਫ ਕਾਰਵਾਈ ਕਰਨ ਦਾ ਅਲਟੀਮੇਟਮ ਦਿੱਤਾ ਸੀ ।

    ਜਿਸ ਤੋਂ ਬਾਅਦ ਨਿਹੰਗ ਸਿੰਘ ਮੁੜ ਤੋਂ ਇਸ ਜੋੜੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਹੁੰਚ ਗਏ ਹਨ ।

    ਨਿਹੰਗ ਸਿੰਘ ਮਾਨ ਸਿੰਘ ਦਾ ਕਹਿਣਾ ਹੈ ਕਿ ਸਾਡਾ ਮਕਸਦ ਪੰਜਾਬ ਚੋਂ ਅਸ਼ਲੀਲਤਾ ਨੂੰ ਖਤਮ ਕਰਨਾ ਹੈ।ਦੱਸ ਦਈਏ ਕਿ ਇਸ ਜੋੜੀ ਦਾ ਕੁਝ ਸਮਾਂ ਪਹਿਲਾਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਜਲੰਧਰ ‘ਚ ਇਹ ਜੋੜੀ ਕੁੱਲ੍ਹੜ ਪੀਜ਼ਾ ਬਨਾਉਣ ਦੇ ਲਈ ਮਸ਼ਹੂਰ ਹੈ।   

     



    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.